ਪੰਨਾ:Alochana Magazine July, August and September 1986.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

20 ਆਲੋਚਨਾ/ਜੁਲਾਈ-ਸਤੰਬਰ 1986 ਛੱਡ ਵੀ ਜੰਨਤ ਦਾ ਲਾਰਾ ਐ ਨਰੇਸ਼', ਆਸ ਓਦੋਂ ਤੀਕ ਜਦ ਤਕ ਸ਼ਾਸ ਹੈ ।--(ਮਕਤਾ) ਉੱਪਰ ਲਿਖੀ ਗ਼ਜ਼ਲ ਪੰਜ ਬਿਆਰਾਂ ਦੀ ਮਾਲਾ ਹੈ । ਸਾਰੇ ਸ਼ਿਅਰ ਕਾਫ਼ੀਏ ਅਤੇ ਰਦੀਫ ਦੇ ਪਾਬੰਧ ਹਨ ਪਾਸ਼, ਆਸ, ਅਹਿਸਾਸ਼, ਬੇ-ਆਸ, ਬਕਵਾਸ ਅਤੇ ਸ਼ਾਸੇ ਇਸੇ ਗਜ਼ਲ ਦੇ ਕਾਫ਼ੀਏ ਹਨ ਤੇ 'ਹੈ' ਰਦੀਫ਼ ਹੈ । ਇਸ ਗ਼ਜ਼ਲ ਦਾ ਅਰੰਭ ‘ਮਤਲ' ਨਾਲ ਹੁੰਦਾ ਹੈ, ਜੋ ‘ਮਾਸ’ ਤੇ ‘ਆਸ' ਦੇ ਕਾਫ਼ੀਏ ਅਤੇ ਹੈ ਰਦੀਫ਼ ਰਾਹੀਂ ਆਉਣ ਵਾਲੇ ਸ਼ਿਅਰਾਂ ਲਈ ਦਿਸ਼ਾ ਨਿਰਧਾਰਤ ਕਰਦਾ ਹੈ ਤੇ ਇਕ ਵਿਸ਼ੇਸ਼ ਬਹਿਰ-ਵਜ਼ਨ (ਫ਼ਾਇਲਾਤੁਨੇ ਫ਼ਾਇਲਾਤੁਨ ਫ਼ਾਇਲੁਨ) ਦੀ ਸਥਾਪਨਾ ਕਰਦਾ ਹੈ । ਇਸਦੇ ਪੰਜੇ ਸ਼ਿਅਰ ਵਿਸ਼ੇ-ਪੱਖ ਸੁਤੰਤਰ ਹਨ । ਕਿਸੇ ਸ਼ਿਅਰ ਨੂੰ ਵੀ ਜੇਕਰ ਗ਼ਜ਼ਲ ਵਿਚੋਂ ਵੱਖ ਕਰ ਲਈਏ ਤਾਂ ਉਸਦੇ ਨੂੰ ਪੂਰਨ ਅਰਥਾਂ ਤੀਕ ਪੁੱਜਣ ਲਈ ਕਿਸੇ ਦੂਜੇ ਸ਼ਿਅਰ ਦੀ ਮਦਦ ਦਰਕਾਰ ਨਹੀਂ ਹੈ । ਇਹ ਗ਼ਜ਼ਲ ਮਕਤੇ ਨਾਲ ਮੁੱਕਦੀ ਹੈ, ਜਿਸ ਵਿਚ ਕਵੀ ਦੇ ਨਾਮ ਜਾਂ ਉਪਨਾਮ ਦੀ ਵਰਤੋਂ ਨਾਲ, ਇਕ ਵਿਸ਼ੇਸ਼ ਬਹਿਰ-ਵਜ਼ਨ ਵਿਚ ਪਰੋਈ ਜਾ ਰਹੀ ਸ਼ਿਅਰ-ਮਾਲਾ ਨੂੰ ਗੰਢ ਮਾਰੀ ਜਾਂਦੀ ਹੈ । ਗ਼ਜ਼ਲ ਦੇ ਸ਼ਾਇਰਾਂ ਨੇ ਹਮੇਸ਼ਾਂ ਹੀ ਇਨ੍ਹਾਂ ਤਕਨੀਕੀ ਤਕਾਜ਼ਿਆਂ ਨੂੰ ਪੂਰਾ ਕੀਤਾ ਹੈ। ਪਰ ਜਿਵੇਂ ਜਿਵੇਂ ਗ਼ਜ਼ਲ ਪ੍ਰੋੜਤਾ ਵੱਲ ਵਧਦੀ ਗਈ ਹੈ, ਇਸ ਦੇ ਤਕਨੀਕੀ ਤਕਾਜ਼ੀਆ ਦੀ ਕੱਟੜਤਾ ਵੀ ਕਮਜ਼ੋਰ ਪੈਂਦੀ ਰਹੀ ਹੈ । ਪਰ ਕਿਸੇ ਹਾਲਤ ਵਿਚ ਵੀ ਇਸਦੇ ਬੁਨਿਆਦੀ ਤਕਾਜ਼ਿਆਂ ਤੋਂ ਬਗਾਵਤ ਨਹੀਂ ਕੀਤੀ ਗਈ ਹੈ । ਗ਼ਜ਼ਲ ਦੇ ਨਿਆਦੀ ਤਕਾਜ਼ੇ ਹਨਸ਼ਿਆਰਾਂ ਦਾ ਕਿਸੇ ਇੱਕ ਬਹਿਰ-ਵਜ਼ਨ ਵਿਚ ਹੋਣਾ ਅਤੇ ਸ਼ਿਆਰਾਂ ਦਾ ਕਾਫ਼ੀਏ-ਰਦੀਫ਼ ਦਾ ਪਾਬੰਧ ਹੋਣਾ । ਇਨ੍ਹਾਂ ਦੇ ਬੁਨਿਆਦੀ ਤਕਾਜ਼ਿਆਂ ਤੋਂ ਬਗਾਵਤ ਦਾ ਅਰਥ ਇਹ ਹੁੰਦਾ ਹੈ ਕਿ ਉਸ ਨੂੰ ‘ਗਜ਼ਲ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ । ਬਾਕੀ ਤਕਾਜ਼ਿਆਦਾ ਪਾਲਣਾ ਵਿਚ ਕੁਝ ਗ਼ਜ਼ਲਕਾਰਾਂ ਨੇ ਤਕਨੀਕੀ ਕਟੜਤਾ ਦੀ ਪ੍ਰੋੜਤਾ ਕਰਨ ਤੋਂ ਗੁਰੇਜ਼ ਦਾ ਕੀਤਾ ਹੈ ਪਰ ਕਿਉਂਕਿ ਉਨ੍ਹਾਂ ਗ਼ਜ਼ਲ ਦੇ ਬਨਿਆਦੀ ਤਕਜਿਆਂ ਦੀ ਪਾਲਣਾ ਕੀਤੀ "" ਇਸ ਲਈ ਉਨਾਂ ਦੀ ਰਚਨਾ ਨੂੰ ‘ਚਲ' ਹੀ ਆਖਿਆ ਗਿਆ । ਜਿਵੇਂ ਕਿਸੇ ਗ਼ਜ਼ਲ ਦੀ ਰਚਨਾ ਤਾਂ ਕੀਤੀ ਹੈ ਮਤਲਾ ਜਾਂ ਮਕਤਾ (ਜਾਂ ਦੋਵੇਂ) ਨਹੀਂ ਕਹੋ, ਜਾਂ I ਵੀ ਕਿਸੇ ਕਵੀ ਨੇ ਸ਼ਿਆਰਾਂ ਦੀ ਇਕਾਈਗਤ ਸੁਤੰਤਰਤਾ ਕਾਇਮ ਨਹੀਂ ਰੱਖੀ, ਪਰ ਕਿਉ 'ਕ ਤਕਨੀਕੀ ਤੌਰ ਤੇ ਉਸਦੇ ਸ਼ਿਅਰ ਮਣਕਿਆਂ ਵਾਂਗ ਬਹਿਰ-ਵਨ ਤੋਂ ਕਾਫ਼ੀਆ ਰਦੀਫ਼ ਧਾਗੇ ਵਿਚ ਪਰੋਏ ਹੋਏ ਸਨ, ਇਸ ਲਈ ਉਸਈ ਰਚਨਾ ਨੂੰ ਮਾਲਾ ਅਰਥਾਤੇ ਗਜ਼ਲ ਆਖਿਆ ਗਿਆ । ਗ਼ਜ਼ਲ ਦੇ ਪ੍ਰਕ੍ਰਿਆ ਇਸ ਸੰਦਰਭ ਵਿਚ ਗਜ਼ਲੇ ਦੇ ਕਈ ਪ੍ਰਕਾਂ ਸਾਹਮਣੇ ਆਉਂਦੇ ਹਨ, ਜਿਨ੍ਹਾਂ ਬਾਰੇ