ਪੰਨਾ:Alochana Magazine July, August and September 1986.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 21 ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ । (i) ਮੁਕੰਮਲ ਗ਼ਜ਼ਲ : ਮਤਲੇ ਨਾਲ ਸ਼ੁਰੂ ਹੋ ਕੇ ਮਕਤੇ ਤੇ ਮੁੱਕਦੀ, ਇੱਕੋ ਬਹਿਰ-ਵਚਨ ਵਿਚ ਰਚੇ ਗਏ ਉਹਨਾਂ ਸ਼ਿਅਰਾਂ ਦੀ ਮਾਲਾ ਮੁਕੰਮਲ ਗ਼ਜ਼ਲ ਹੁੰਦੀ ਹੈ, ਜੋ ਕਾਫੀਏ ਅਤੇ ਰਦੀਫ਼ ਦੇ ਪਾਬੰਧ ਹੋਣ । (ii) ਬੇਮਤਲਾ ਗ਼ਜ਼ਲ : ਕਾਫ਼ੀਏ-ਰਦੀਫ਼ ਦੀ ਪਾਬੰਧੀ ਨਾਲ, ਇਕ ਬਹਿਰ ਵਜ਼ਨ ਵਿਚ ਰਚੇ ਗਏ ਸ਼ਿਅਰਾਂ ਦੀ ਉਹ ਮਾਲਾ, ਜਿਸਦਾ ਆਰੰਭ ਮਤਲੇ ਨਾਲ ਨਾ ਹੋ ਕੇ ਕਿਸੇ ਸਾਧਾਰਨ ਸ਼ਿਅਰ ਨਾਲ ਕੀਤਾ ਜਾਂਦਾ ਹੈ, ਬੇਮਤਲਾਂ ਗ਼ਜ਼ਲ ਹੁੰਦੀ ਹੈ ! ( iii) ਬਿਮਕਤਾ ਗ਼ਜ਼ਲ : ਮਤਲੇ ਨਾਲ ਸ਼ੁਰੂ ਹੋ ਕੇ, ਕਾਫ਼ੀਆ-ਰਦੀਫ਼ ਦੇ ਪਾਬੰਧ, ਇਕ ਬਹਿਰ ਵਿਚ ਰਚੇ ਗਏ ਸ਼ਿਆਰਾਂ ਦੀ ਉਸ ਮਾਲਾਂ ਨੂੰ ਬੇਮਕਤਾ ਗ਼ਜ਼ਲ ਆਖਦੇ ਹਨ, ਜਿਸਦਾ ਅੰਤ ਮੁਕਤੇ ਨਾਲ ਹੋਣ ਦੀ ਥਾਵੇਂ ਕਿਸੇ ਸਾਧਾਰਨ ਸ਼ਿਅਰ ਨਾਲ ਕੀਤਾ ਜਾਂਦਾ ਹੈ । (!v) ਕਤਆਯਕਤ ਗ਼ਜ਼ਲ : ਜਦੋਂ ਮੰਤਲੇ ਅਤੇ ਮੁਕਤੇ ਦੀ ਪਾਬੰਧੀ ਨਾਲ, ਇਕ ਬਹਿਰ ਵਿਚ ਰਚੇ ਗਏ ਸ਼ਿਅਰਾਂ ਦੇ ਬਾਵਜੂਦ, ਕਵੀ ਆਪਣਾ ਵਿਚਾਰ ਕਿਸੇ ਇੱਕ fਸ਼ਿਅਰ ਵਿਚ ਪਰੋਣੇ ਅਸਮਰਥ ਰਹਿੰਦਾ ਹੈ, ਤਾਂ ਉਹ ਦੋ ਜਾਂ ਦੋ ਤੋਂ ਵੱਧ ਸ਼ਿਅਰਾਂ ਵਿਚ ਆਪਣੀ ਗੱਲ ਮੁਕਾ ਸਕਦਾ ਹੈ । ਇਸ ਅਵਸਥਾ ਵਿਚ, ਕਿਉਂਕਿ ਸ਼ਿਅਰ ਦੀ ਸੁਤੰਤਰ ਇਕਾਈ ਵਾਲੀ ਪਰਿਭਾਸ਼ਾ ਤੋਂ- ਪਰ ਹਟਣਾ ਪੈਂਦਾ ਹੈ, ਇਸ ਲਈ ਕਵੀ, ਗ਼ਜ਼ਲ ਵਿਚਲੇ ਅਜਿਹੇ ਸ਼ਿਅਰਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ‘ਕਤਆ' (ਕਤਕ) ਉਪ-ਸਿਰਲੇਖ ਦੇ ਦਿੰਦਾ ਹੈ । ਜਿਸ ਗ਼ਜ਼ਲ ਵਿਚ ਇੱਕ ਜਾਂ ਇੱਕ ਤੋਂ ਵੱਧ ਕਤਏ ਆਏ ਹੋਣ, ਉਸ ਗ਼ਜ਼ਲ ਨੂੰ ਕਤਆਯੁਕਤ ਗ਼ਜ਼ਲ ਆਖਦੇ ਹਨ । (v) ਮੁਸਲਸਲ ਗ਼ਜ਼ਲ : ਕਈਆਂ ਆਲੋਚਕਾਂ ਨੇ ਮਤਲੇ ਤੋਂ ਮੁਕਤੇ ਤੀਕ ਇਕ ਨਿਰੰਤਰ ਵਿਸ਼ਾ-ਵਸਤ ਵਾਲੇ ਸ਼ਿਅਰਾਂ ਨਾਲ ਰਚੀ ਗਈ ਰਚਨਾ ਨੂੰ ਮੁਸਲਸਲ ਗ਼ਜ਼ਲ ਆਖਿਆ ਹੈ । ਪਰ ਮੈਂ ਅਜਿਹੀ ਰਚਨਾ ਨੂੰ ਗ਼ਜ਼ਲ ਮੰਨਣ ਤੋਂ ਸੰਕੋਚ ਕਰਦਾ ਹਾਂ ਅਤੇ ਅਜਿਹੀ ਰਚਨਾ ਨੂੰ 'ਗਜ਼ਲ-ਛੰਦ ਦੀ ਕਵਿਤਾ’ ਆਖਦਾ ਹਾਂ । ਉਹ ਰਚਨਾ ਜਿਸਦੇ ਸ਼ਿਅਰ ਸੁਤੰਤਰ ਇਕਾਈ ਨਾ ਹੋਕੇ, ਵਿਸ਼ੇ-ਪੱਖੋਂ ਇੱਕ ਦੂਜੇ ਤੇ ਆਸ਼ਰਿਤ ਹੋਣ, ਗ਼ਜ਼ਲ ਅਖਵਾਉਣ ਦੀ ਹੱਕਦਾਰ ਨਹੀਂ ਹੈ । ਪਰ ਕਿਉਂਕਿ ਉਹ ਰਚਨਾ ਗ਼ਜ਼ਲ ਦੇ ਬਾਕੀ ਤਕਾਜ਼ੇ ਪ੍ਰੇ ਕਰੋ ਰਹੀ ਹੁੰਦੀ ਹੈ, ਇਸ ਲਈ ਉਸਨੂੰ ਗਜ਼ਲ-ਛੰਦ ਦੀ ਰਚਨਾ ਕਿਹਾ ਜਾ ਸਕਦਾ ਹੈ । ਗਜ਼ਲ ਵਿਚ ਵੱਧ ਤੋਂ ਵੱਧ ਜਿਸ ਗੱਲ ਦੀ ਗੁੰਜਾਇਸ਼ ਦਿੱਤੀ ਜਾ ਸਕਦੀ ਹੈ, ਉਹ ਇਹ ਹੈ ਕਿ ਇਕ ਗਜ਼ਲ ਵਿਚ, ਕਵੀ ਵਿਸ਼ੇ-ਵਸਤੂ ਦੀ ਨਹੀਂ, ਚਿੱਤ-ਵਿਰਤੀ ਦੀ ਏਕਤਾ