ਪੰਨਾ:Alochana Magazine July, August and September 1986.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਂ ਨਾਜੁਲਾਈ-ਸਤੰਬਰ 1986 23 ਬਾਗ ਵਤ ਨਹੀਂ ਕੀਤੀ ਹੈ, ਪਰ ਇਸਦੇ ਆਂਤਰਿਕ-ਪੱਖ ਦੇ ਅਜੋਕੀ ਰਾਜਨੀਤਕ ਅਵਸਥਾ ਤੇ ਟ ਕੋਰ ਹੋਣ ਬਾਰੇ ਵੀ ਕੋਈ ਸ਼ੰਕਾ ਨਹੀਂ ਹੋ ਸਕਦੀ । ਇਸੇ ਨੂੰ ਰ: ਜ਼ਲ ਦਾ ਹੁਸਨ ਆਖਿਆ ਜਾਂਦਾ ਹੈ ਤੇ ਸਫਲ ਗ਼ਜ਼ਲਕਾਰ, ਇਸੇ ਹੁਸਨ ਨਾਲ ਆਪਣੀਆਂ ਗ਼ਜ਼ਲਾਂ ਨੂੰ ਸ਼ਿੰਗਾਰ ਕੇ, ਆਪਣੇ ਆਪ ਨੂੰ ਬਾਕਮਾਲ ਗ਼ਜ਼ਲਕਾਰ ਸਿੱਧ ਕਰਦਾ ਹੈ । | ਇਸ ਲਈ ਗ਼ਜ਼ਲ ਦੇ ਉਹ ਪ੍ਰਕਾਰ ਜਿਹੜੇ ਗ਼ਜ਼ਲ ਨੂੰ ਗ਼ਜ਼ਲ ਦੀ ਤਕਨੀਕ ਨਾਲੋਂ ਨਿਖੇੜ ਦੇ ਹਨ, ਪ੍ਰਵਾਨਿਤ ਨਹੀਂ ਹਨ । ਗ਼ਜ਼ਲ ਦੀ ਮੂਲ ਤੋਂ ਬਗਾਵਤ ਕਰਨ ਵਾਲੇ ਕਵੀਆਂ ਨੂੰ ਸਮਾਜੀ, ਰਾਜਸੀ, ਬੀਰ ਰਸੀ ਜਾਂ ਹਾਸ-ਵਿਅੰਗਤਮਕ ਕਵਿਤਾਵਾਂ ਲਿਖਣ ਤੋਂ ਆਪਣੀਆਂ ਰਚਨਾਵਾਂ ਨੂੰ 'ਗਰਲ' ਕਹਿਣ ਤੇ ਇਸਰਾਰ ਨਹੀਂ ਕਰਨਾ ਚਾਹੀਦਾ, ਸਗੋਂ ਅਜਿਹੀਆਂ ਰਚਨਾਵਾਂ ਨੂੰ ਸਿਰਲੇਖ ਦੇ ਕੇ ਗ਼ਜ਼ਲ-ਛੰਦ ਦੀਆਂ ਕਵਿਤਾਵਾਂ ਆਖਣਾ ਚਾਹੀਦਾ ਗਜ਼ਲੇ ਤੇ ਸਿਰਲੇਖ | ਉਕਤ ਵਿਵੇਚਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗ਼ਜ਼ਲ ਉਸ ਕਾਵਿਵੰਨਗੀ ਦਾ ਨਾਮ ਹੈ, ਜੋ ਵਿਸ਼ੇ-ਪੱਖ ਸੁਤੰਤਰ ਸ਼ਿਅਰਾਂ ਦੇ ਤਕਨੀਕੀ ਰਿਸ਼ਤੇ ਵਿਚ ਬੱਝਾ ਰਚਨਾ ਹੁੰਦੀ ਹੈ । ਇਸ ਅਵਸਥਾ ਵਿਚ ਗ਼ਜ਼ਲ ਨੂੰ 'ਗਜ਼ਲ' ਤੋਂ ਛੁੱਟ ਹੋਰ ਕੋਈ ਸਿਰਲੇਖ ਦਿੱਤਾ ਜਾ ਸਕਦਾ । ਸਿਰਲੇਖ ਕਵਿਤਾ ਦਾ ਹੁੰਦਾ ਹੈ, ਗ਼ਜ਼ਲ ਦਾ ਨਹੀਂ। ਸਿਰਲੇਖ ਉਸ ਵਿਚਾਰ ਜਾਂ ਵਿਸ਼ਾ-ਵਸਤੂ ਵੱਲ ਸੰਕੇਤ ਕਰਦਾ ਹੈ ਜਿਸਦਾ ਬਿਆਨ ਕਵਿਤਾ ਵਿਚ ਹੋਇਆ ਹੁੰਦਾ ਹੈ । ਪਰ ਗ਼ਜ਼ਲ ਵਿਚ ਕਿਉ ਕਿ ਹਰ ਸ਼ਿਅਰ ਸੁਤੰਤਰ ਤੌਰ ਤੇ ਆਪਣੀ ਗੱਲ ਆਪਣੇ ਅੰਦਰ ਸਮੇਟ ਲੈਂਦਾ ਹੈ, ਤੇ ਉਸਦੀ ਪੂਰਤੀ ਲਈ ਅਗਲੇ ਸ਼ਿਅਰ ਤੋਂ ਮਦਦ ਨਹੀਂ ਲਿੱਤੀ ਜਾਂਦੀ, ਇਸ ਲਈ ਸੁਤੰਤਰ ਤੌਰ ਤੇ ਗ਼ਜ਼ਲ ਦੀ ਵਿ-ਵਸਤੁ ਕੋਈ ਨਹੀਂ ਹੁੰਦੀ । ਵਿਸ਼ਾ-ਵਸਤੁ ਸ਼ਿਅਰਾਂ ਦੀ ਆਪੋ-ਆਪਣੀ ਹੁੰਦੀ ਹੈ ਤੇ ਕਿਉਂਕਿ ਭਾਵ ਜਾਂ ਵਿਸ਼ਾ ਪੱਖ` ਇੱਕ ਸ਼ਿਅਰ ਦਾ ਦੂਜੇ ਸ਼ਿਅਰ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ, ਇਸ ਲਈ ਗ਼ਜ਼ਲ ਨੂੰ · ਕੋਈ ਸਿਰਲੇਖ ਨਹੀਂ ਦਿੱਤਾ ਜਾ ਸਕਦਾ । ਗ਼ਜ਼ਲ ਦਾ ਸਿਰਲੇਖ ਸਿਰਫ਼ 'ਗ ਜ਼ਲ' ਹੁੰਦਾ ਹੈ, ਜੋ ਉਸਦੇ ਕਾਵਿ-ਰੂਪ ਦਾ ਐਲਾਨ ਕਰਦਾ ਹੈ । ਜਿਸ ਤਰ੍ਹਾਂ ਗ਼ਜ਼ਲ ਨੂੰ ਗ਼ਜ਼ਲ ਤੋਂ ਛੁੱਟ ਹਰ ਕੋਈ ਸਿਰਲੇਖ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਗਜ਼ਲ-ਛੰਦ ਵਿਚ ਰਚੀਆਂ ਕਵਿਤਾਵਾਂ ਨੂੰ ਵੀ ਗਜ਼ਲ ਨ ਆਖਿਆ ਜਾ ਸਕਦਾ । ਗ਼ਜ਼ਲ-ਛੰਦ ਵਿਚ ਜਾਂ ਗ਼ਜ਼ਲ ਦੇ ਪੈਟਰਨ ਤੇ ਲਿਖੀ ਰਚਨਾ ਨੂੰ ਗ਼ਜ਼ਲ ਆਖਣਾ ਇਸ ਲਈ ਗਲਤ ਹੁੰਦਾ ਹੈ ਕਿਉਂਕਿ ਉਸ ਵਿਚ ਗ਼ਜ਼ਲ ਦੇ ਬੁਨਿਆਦੀ ਤਕਾਜ਼ੇ, ਅਰਥਾਤ ਹੋਰ ਸ਼ਿਅਰ ਦਾ ਸੁਤੰਤਰ ਇਕਾਈ ਹੋਣਾ, ਦੀ ਅਵੱਗਿਆ ਕੀਤੀ ਹੁੰਦੀ ਹੈ । ਅਜਿਹੀਆਂ ਰਚਨਾਵਾਂ ਨੂੰ ਕਦੀ ਅਜਿਹਾ ਸਿਰਲੇਖ ਦੇਣਾ ਚਾਹੀਦਾ ਹੈ ਜੋ ਉਹਨਾਂ ਵਿਚਲੀ ਵਿਸ਼ਾ-ਵਸਤ ਵੱਲ ਸੰਕੇਤ ਕਰਦਾ ਹੋਵੇ। ਇਨਾਂ ਰਚਨਾਵਾਂ ਨੂੰ ਜ਼ਲੇ ਆਖਣਾ ਅਯੋਗ ਹੁੰਦਾ ਹੈ ।