ਪੰਨਾ:Alochana Magazine July, August and September 1986.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਰਤਾਂਤਿਕ ਰਚਨਾ ਤੇ ਚਿਹਨ-ਵਿਗਿਆਨਿਕ ਅਧਿਐਨ-ਮਾਡਲ - · ਗੁਰਪਾਲ ਸਿੰਘ ਸੰਧੂ ਚਿਹਨ-ਵਿਗਿਆਨਿਕ ਵਿਧੀ ਹੋਰ ਮਾਨਵੀ ਸਿਰਜਨਾਵਾਂ ਦੇ ਅਧਿਐਨ ਵਾਂਗ ਸਾਹਿਤ ਦੇ ਅਧਿਐਨ ਲਈ ਵੀ ਮਹੱਲ ਵਿਧੀ ਦੇ ਰੂਪ ਵਿਚ ਉਭਰ ਰਹੀ ਹੈ । ਸਾਹਿਤ ਅਧਿਐਨ ਦੇ ਖੇਤਰ ਵਿਚ ਇਸ ਵਿਧੀ ਅਨੁਸਾਰ ਸਾਹਿਤਿਕ ਕਿਰਤ “ਉਚਾਰ" ਦੇ ਵਾਂਗ ਹੈ ਜਿਸ ਦੀ ਆਪਣੀ ਵਿਸ਼ੇਸ਼ ਭਾਸ਼ਾ ਹੁੰਦੀ ਹੈ । ਜਿਸ ਪ੍ਰਕਾਰ ਉਚਾਰ ਨੂੰ 'ਭਾਸ਼ਾ" ਵਿਸ਼ੇਸ਼ ਨਿਯਮ ਪ੍ਰਦਾਨ ਕਰਦੀ ਹੈ, ਸਾਹਿਤ ਦੀ ਭਾਸ਼ਾ ਵੀ ਸਾਹਿਤਿਕ ਕਿਰਤ ਨੂੰ ਖ਼ਾਸ ਨਿਯਮ ਪ੍ਰਦਾਨ ਕਰਕੇ ਉਸਨੂੰ ਹੋਂਦ-ਵਿਧੀ ਬਖ਼ਸ਼ਦੀ ਹੈ । ਸਾਹਿਤਿਕ ਕਿਰਤ ਦਾ ਉਚਾਰ ਉਸਦਾ ਰਤਨ ਵਿਨਿਆਸਕਮੀ ਸਰੂਪ ਹੁੰਦਾ ਹੈ ਜਦ ਕਿ ਭਾਸ਼ਾ ਕਿਰਤ ਨੂੰ ਅਮੂਰਤ ਚਲਾਇਮਾਨ ਨਿਯਮ ਪ੍ਰਦਾਨ ਕਰਦੀ ਹੈ ਅਤੇ ਇਹ ਨਿਯਮ ਹੀ ਕਿਰਤ ਨੂੰ ਸਿਸਟਮੀ ਸਰੂਪ ਵਿਚ ਪੇਸ਼ ਕਰਦੇ ਹਨ। ਸਾਡਾ ਪ੍ਰਯੋਜਨ ਕ੍ਰਿਤ ਵਿਚ ਪਸਰੇ ਇਨ੍ਹਾਂ ਨਿਯਮਾਂ ਦੀ ਤਲਾਸ਼ ਕਰਨਾ ਹੀ ਹੈ । ਸਾਹਿਤਿਕ ਚਿਹਨ ਇਹਨਾਂ ਨਿਯਮਾਂ ਅਨੁਸਾਰ ਹੀ ਜੁੜਦੇ ਹਨ ਅਤੇ ਹਰ ਚਿਹਨ ਦੀ ਕੇਂਦਰੀ ਨਿਯਮ ਨਾਲ ਵਿਸ਼ੇਸ਼ ਸੰਗਤੀ ਹੁੰਦੀ ਹੈ । ਇਸ ਤਰ੍ਹਾਂ ਇਹ ਵਿਧੀ ਰਚਨਾਂ ਨੂੰ ਚਿਹਨਾਂ ਦੇ ਪ੍ਰਬੰਧ ਵ# ਸਵੀਕਾਰ ਕਰਦੀ ਹੋਈ, ਉਸ ਵਿਚਲੇ ਵੱਖ ਵੱਖ ਚਿਹਨਾਂ ਦੇ ਪਰਸਪਰ ਉਘਾੜਦੀ ਹੈ ਅਤੇ ਉਨ੍ਹਾਂ ਨੇਮਾਂ ਨੂੰ ਨਿਸ਼ਚਿਤ ਕਰਦੀ ਹੈ ਜੋ ਰਚਨਾਂ ਨੂੰ ਅਰਥਸ਼ੀਲ ਬਾਪ ਸਬੰਧਾਂ ਨੂੰ ਵਿਚ ਬਨਦੀਆਂ ਹਨ । ਇਹ ਵਿਧੀ ਮੂਲ ਰੂਪ ਵਸਤ (content) ਤੋਂ ਪਰ੍ਹਾਂ ਰਚਨਾਵਾm ਚਿਹਨਕੀ ਪ੍ਰਕਿਰਿਆਵਾਂ ਦੇ ਅਧਿਐਨ ਵੱਲ ਰੁਚਿਤ ਹੈ । ਸਾਹਿਤਿਕ ਚਿਹਨਾਂ ਦੀ ਅਰਥ-ਸੰਚਾਰਨ ਦੀ ਸੰਭਾਵਨਾ, ਸਾਹਿਤਿਕ ਕਿਰਤ ਦੇ ਰੂਪਾਂਕਾਰ (genre) ਨਾਲ ਸਾਪੇਖਕ ਰੂਪ ਵਿਚ ਸਾਹਮਣੇ ਆਉਂਦੀ ਹੈ, ਜਿਸ ਕਰਕੇ ਇਕ ਹੀ ਸਾਹਿਤਿਕ ਚਿਹਨ ਭਿੰਨ ਭਿੰਨ ਰੂਪਾਕਾਰਾਂ ਵਿਚ ਵੱਖਰੇ ਵੱਖਰੇ ਅਰਥ-ਸੰਚਾਰ ਕਰਨ ਦਾ ਸੰਭਾਵਨਾ ਰਖਦਾ ਹੈ । ਸਪੱਸ਼ਟ ਰੂਪ ਵਿਚ ਕੋਈ ਵੀ ਸਾਹਿਤਿਕ ਚਿਹਨ ਵਾਰਤਕ ਵਿਚ