ਪੰਨਾ:Alochana Magazine July, August and September 1986.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

26 ਆਲੋਚਨਾ/ਜੁਲਾਈ-ਸਤੰਬਰ 1986 ਲਈ ਪ੍ਰਸਤੁਤ ਕੀਤੇ ਨਿਯਮ ਹੀ ਬਿਰਤਾਂਤਿਕ ਰਚਨਾ ਉਪਰ ਲਾਗੂ ਕਰਕੇ ਬਿਰਤਾਂਤਿਕ ਰਚਨਾ ਦੀ ਆਪਣੀ ਸੰਰਚਨਾ ਨੂੰ ਸਮਝੇ ਬਗੈਰ, ਸਾਹਿਤ ਦੀ ਸਮਾਨਯ ਸੰਰਚਨਾ ਦੇ ਨਿਯਮ ਬਿਰਤਾਂਤਕ ਰਚਨਾ ਉਪਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਅਜਿਹੇ ਸਿੱਧਾਂਤ ਬਿਰਤਾਂਤ ਦੀ ਸਾਹਿਤਕ ਸਾਰਥਿਕਤਾ ਨੂੰ ਸਮਝਣ ਲਈ ਤਾਂ ਮਹੱਤਵਪੂਰਣ ਹੋਂਦ ਰਖਦੇ ਹਨ ਪਰੰਤੂ ਬਿਰਤਾਂਤ ਦੀ ਬਿਰਤਾਂਤਿਕ ਸਾਰਥਿਕਤਾ/ਗਲਪੀ ਸਾਰਥਿਕਤਾ ਨੂੰ ਪਹਿਚਾਣ ਦੀ ਘੱਟ ਹੀ ਕੋਸ਼ਿਸ਼ ਕਰਦੇ ਹਨ । ਇਸ ਆਲੋਚਨਾ ਪੱਧਤੀ ਅਧੀਨ ਬਿਰਤਾਂਤ ਨੂੰ ਸਥਿਤੀਆਂ ਤੇ ਘਟਨਾਵਾਂ ਦੇ ਜੋੜ ਮੇਲ ਦਾ ਤਾਣਾ ਪੇਟਾ ਹੀ ਸਮਝਿਆ ਜਾਂਦਾ ਰਿਹਾ ਹੈ, ਪਰੰਤੂ ਅਸਲ ਵਿਚ ਬਿਰਤਾਂਤ ਵਿਚ ਘਟਨਾਵਾਂ ਤੇ ਸਥਿਤੀਆਂ ਦਾ ਸਾਧਾਰਨ ਨਿਯਮ ਅਨੁਸਾਰ ਜੋੜ-ਮੇਲ ਨਹੀਂ ਹੁੰਦਾ ਸਗੋਂ ਇਸ ਦੀ ਆਪਣੀ ਗਹਿਨ-ਸੰਰਚਨਾ (deep structure) ਹੁੰਦੀ ਹੈ, ਜਿਸ ਵਿਚ ਅਜਿਹੇ ਨਿਯਮ ਵਿਆਪਤ ਹੁੰਦੇ ਹਨ ਜਿੰਨਾਂ ਰਾਹੀਂ ਕਿਸੇ ਵੀ ਕਿਰਤ ਦੀ ਸੰਰਚਨਾ ਸੰਭਵ ਹੁੰਦੀ ਹੈ । ਬਿਨਾਂ ਸ਼ੱਕ ਬਿਰਤਾਂਤਿਕ ਰਚਨਾਂ ਵੀ ‘ਉਚਰ' ਵਾਂਗ ਹੈ ਜੋ ਆਪਣੀ ਵਿਸ਼ੇਸ਼ ਰੂਪਾਕਾਰਿਕ ਭਾਸ਼ਾ ਨਾਲ ਸਿਹਦੇ ਦਵੰਦਾਤਮਕ ਰਿਸ਼ਤੇ ਰਾਹੀਂ ਹੋਦ ਵਿਚ ਆਉਂਦੀ ਹੈ। ਬਿਰਤਾਂਤ ਦਾ ਉਪਰਲੇ ਪੱਧਰ ਦਾ (ਉਚਾਰ ਦਾ ਅਧਿਐਨ ਹੀ ਕਾਫੀ ਨਹੀਂ ਜਿਸ ਕਰਕੇ ਗਲਪੀ ਰਚਨਾਵਾਂ ਦੇ ਵਿਗਿਆਨਿਕ ਅਧਿਐਨ ਲਈ ਸਾਨੂੰ ਬਿਰਤਾਂਤ-ਸ਼ਾਸ਼ਤਰ|ਗਲਪ ਸਾਸ਼ਤਰ ਦੀ ਤਲਾਸ਼ ਕਰਨੀ ਪਵੇਗੀ । ਹੁਣੇ ਹੀ ਅਸੀਂ ਬਿਰਤਾਂਤ ਨੂੰ ਅੰਤਰ-ਰਾਸ਼ਟਰੀ ਰੂਪਾਕਾਰ ਮੰਨਿਆ ਸੀ ਜਿਸ ਕਰਕੇ ਸਾਡੇ ਅਧਿਐਨ ਦਾ ਇੰਨਾ ਵਿਗਿਆਨਿਕ ਹੋਣਾ ਜ਼ਰੂਰੀ ਹੈ ਕਿ ਅਸੀਂ ਵਿਸ਼ਵ ਭਰ ਦੀਆਂ ਸਾਰੀਆਂ ਕਹਾਣੀਆਂ ਨੂੰ ਇਕਹਰੀ ਸੰਰਚਨਾ ਅਧੀਨੇ ਰੱਖ ਸਕ ਏ । ਸਾਨੂੰ ਹਰ ਕਥਾ ਦਾ ਮਾਡਲ ਨਿਸ਼ਚਿਤ ਕਰਨਾ ਪਵੇਗਾ ਅਤੇ ਇਹਨਾਂ ਮਾਡਲਾਂ ਦੀ ਬਦਲਤੇ ਅਸੀਂ ਅਜਿਹੇ ਮਹਾਂ-ਸੰਰਚਨਾ (peat narrative structure) ਦੀ ਸਿਰਜਣਾ ਕਰਾਂਗੇ ਜਿਸ ਦੇ , ਨਿਯਮ ਹਰ ਰਚਨਾ ਦੇ ਅਧਿਐਨ ਲਈ ਲਾਗੂ ਕੀਤੇ ਜਾਂ ਸਕਣਗੇ । ਬਿਰਤਾਂਤਿਕ ਰਚਨਾਵਾਂ ਦਾ ਚਿਹਨ-ਵਿਗਿਆਨਿਕ ਅਧਿਐਨ ਅਜਿਹੇ ਹੀ ਗਲਪਸ਼ਾਸਤਰ ਨੂੰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਅਧੀਨ ਸਾਹਿਤਿਕ ਕਿਰਤ ਵਿਚ ਵਰਤ ਗਏ ਬਿਰਤਾਂਤਿਕ ਚਿਹਨ (narrative signs) ਦੀ ਸੰਧੱਜਨ ਵਿਧੀ ਅਤੇ ਅਰਥ ਸਿਰਜਣ ਦੀਆਂ ਸੰਭਾਵਨਾਵਾਂ ਦਾ ਚਰਚਾ ਕੀਤਾ ਜਾਂਦਾ ਹੈ । ਅਸੀਂ ਗਲਪ ਨੂੰ ਸੰਕਲਪਿਤ ਰਚਨਾ ਤਸਲੀਮ ਕਰਦੇ ਹਾਂ ਜੋ ਆਪਣੀ ਹੋਂਦ ਵਿਸ਼ੇਸ਼ ਭਾਸ਼ਾ ਰਾਹੀਂ ਸਿਰਜਦੀ ਹੈ । ਇਹ ਭਾਸ਼ਾ ਵਸਤਾਂ, ਘਟਨਾਵਾਂ ਕਾਰਜਾਂ, ਬਿਰਤਾਤਾਂ ਦੇ ਵਰਨਣ ਆਦਿ ਦੀ ਭਾਸ਼ਾ ਹੈ । ਸਪੱਸ਼ਟ ਰੂਪ ਵਿਚ ਸ ਡਾ fਧਆਨ ਇਸ ਭਾਸ਼ਾ ਤੋਂ ਪਾਰ ਉਸ ਵਿਸ਼ੇਸ਼ ਬਿੰਦੁ ਉਪਰ ਜਾ ਟਿਕਦਾ ਹੈ ਜਿਥੇ ਸਾਰੇ ਸਮੂਰਤ ਭਾਸ਼ਕ ਜਿਹਨਾਂ ਦੀਆਂ ਅਰਥ-ਸੰਭਾਵਨਾਵਾਂ ਜਾ ਕੇ ਕੇਂਦਰਿਤ ਹੋ ਜਾਂਦੀਆਂ ਹਨ । ਇਸ ਵਿਸ਼ੇਸ਼ ਬਿੰਦੂ ਨੂੰ ਤਕਨੀਕੀ ਅਰਥਾਂ ਵਿਚ ਸਹਿਚਾਰੀ ਅਰਬ (paradigm ) ਮੰਨਿਆ ਜਾ ਸਕਦਾ ਹੈ ਜੋ ਰਚਨਾ ਨੂੰ ਖਾਸ ਸੰਰਚਨਾਤਮਕ ਇਕਾਈਆਂ ਪ੍ਰਦਾਨ ਕਰਦਾ