ਪੰਨਾ:Alochana Magazine July, August and September 1986.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

32 ਆਲੋਚਨਾ/ਜੁਲਾਈ-ਸਤੰਬਰ 1986 ਇਕਾਈਆਂ ਦੇ ਮੇਲ ਜੋਲ ਰਾਹੀਂ ਹੀ ਸੰਭਵ ਹੁੰਦੀ ਹੈ : ਇਕਾਈਆਂ ਨਿਸ਼ਚਤ ਕਰਨ ਤੋਂ ਬਾਅਦ ਇਕਾਈਆਂ ਦੇ ਵਰਗ ਬਨਾਉਣ ਜਰੂਰੀ ਹਨ ਅਤੇ ਹਰ ਇਕ ਪ੍ਰਕਾਰਜਸ਼ੀਲ ਇਕਾਈ ਨੂੰ ਛੋਟੇ ਛੋਟੇ ਭਾਗਾਂ ਵਿਚ ਵੰਡਣਾ ਅਨਿਵਾਰੀ ਹੈ। ਵਰਗ ਬਣਾਉਣ ਸਮੇਂ ਸਾਡਾ ਧਿਆਨ ਵਸਤੂ ਦੇ ਪਦਾਰਥ (substance of content) ਉਪਰ ਕੇਂਦਰਿਤ ਹੋਣਾ ਚਾਹੀਦਾ ਹੈ : ਜਿਵੇਂ ਮਨੋਵਿਗਿਆਨਿਕ ਪਦਾਰਥ, ਸਾਂਸਕ੍ਰਿਤਕ ਪਦਾਰਥ ਆਦਿ ਜਿਸ ਵਿਚ ਅਸੀਂ ਨਿਸ਼ਚਯ ਹੀ ਅਰਥਾਂ ਦੇ ਪੱਧਰ ਤੋਂ ਕਿਤੀ ਨੂੰ ਅਧਾਰ ਬਣਾ ਸਕਦੇ ਹਾਂ । ਜਿਸ ਪ੍ਰਕਾਰ ਭਾਸ਼ਾ ਦੀ ਵਿਆਕਰਣ ਹੁੰਦੀ ਹੈ ਉਸੇ ਪ੍ਰਕਾਰ ਬਿਰਤਾਂਤ ਦੀ ਵਿਆਕਰਣ ਹੁੰਦੀ ਹੈ ਜਿਸ ਕਰਕੇ ਸਾਡੇ ਧਿਆਂਨ ਪ੍ਰਕਾਰਜਵਾਦੀ ਵਾਕ-ਵਿਗਿਆਨ (futuctional syntax) ਉਪਰ ਵੀ ਜਾ ਟਿਕਦਾ ਹੈ । ਬਿਰਤਾਂਤਿਕ-ਵਾਕ ਵਿਨਿਆਸ ਅੰਦਰ ਕਿਸ ਪ੍ਰਕਾਰ ਦੇ ਕਾਰਜ ਆ ਜੁੜਦੇ ਹਨ ? ਕਿਸ ਪ੍ਰਕਾਰ ਵੱਖਰੇ ਵੱਖਰੇ ਪ੍ਰਕਾਰਜਵਾਦੀ ਸਿਸਟਮ ਸਿਰਜਦੇ ਹੋਏ ਭਿੰਨ ਭਿੰਨ ਤੱਤ ਬਿਰਤਾਂਤਿਕ ਰਚਨਾ ਨੂੰ ਸਿਰਜਦੇ ਹਨ ? ਆਦਿ ਦਾ ਗਿਆਨ ਬਿਰਤਾਂਤਿਕ ਵਾਕ-ਵਿਗਿਆਨ ਨੂੰ ਸਮਝਣ ਲਈ ਜਰੂਰੀ ਹੈ । ਸਪੱਸ਼ਟ ਰੂਪ ਵਿਚ ਸਾਡੇ ਅਧਿਐਨ ਦਾ ਪ੍ਰਕਾਰਜ ਬਿਰਤਾਂਤਕ ਇਕਾਈਆਂ ਨੂੰ ਨਿਰਧਾਰਤ ਕਰਨਾ, ਉਨ੍ਹਾਂ ਦੇ ਵਰਗ ਨਿਸਚਤ ਕਰਨਾ ਤੇ ਬਿਰਤਾਂਤਕ-ਵਾਕ ਵਿਨਿਆਸ ਵਿਚ ਸਥਾਨ ਨਿਸਚਤ ਕਰਦੇ ਹੋਏ ਅਰਥ ਸਿਰਜਣਾ ਦੀਆਂ ਸੰਭਾਵਨਾਵਾਂ ਨੂੰ ਸਮਝਣ ਪ੍ਰਤੀ ਰੁਚਿਤ ਹੈ । ਬਿਰਤਾਂਤ ਦਾ ਸੰਰਚਨਾਤਮਕ ਅਧਿਐਨ ਕਰਨ ਸਮੇਂ ਤੀਜਾ ਪੱਧਰ ਕਾਰਜਾਂ ਦਾ ਪੱਧਰ ਹੈ ਜਿਸ ਅਧੀਨ ਸਭ ਤੋਂ ਪਹਿਲਾਂ ਕਾਰਜ ਪਾਤਰਾਂ ਦੇ ਸੰਰਚਨਾਤਮਕ ਸੱਤਰ ਨਿਸਚਤ ਕਰਨ ਵਲ ਰੁਚਿਤ ਹੁੰਦੇ ਹਨ । ਪਾਤਰਾਂ ਤੇ ਕਾਰਜਾਂ ਦੀ ਸਬੰਧਕੀ ਹੱਦ ਵਿਚ ਕਾਜਾਂ ਨੂੰ ਮਿਕਤਾ ਦੇਣੀ ਅਨਿਵਾਰੀ ਹੈ ਕਿਉਂਕਿ ਪਾਤਰਾਂ ਦਾ ਭਿੰਨ ਭਿੰਨ ਕਿਰਦਾਰ ਉਨ੍ਹਾਂ ਦੇ ਕਾਰਜਾ ਖਾ ਦੇ ਅਧਾਰ ਤੇ ਹੀ ਉਸਰਦਾ ਹੈ । ਇਸੇ ਕਰਕੇ ਹੀ ਪਾਪ ਵਰਗਾ ਚਿੰਤਕ ਬਿਰਤਾਂਤਿਕ ਰਚਨਾ ਨੂੰ, ਕਾਰਜਾਂ ਦੀ ਕਾਮਿਕ ਲੜੀ ਵਜੋਂ ਸਵੀਕਾਰ ਕਰਦਾ ਹੈ । ਬਿਰਤਾਂਤਿਕਤਾ (0:: r: ( ( 1 ) ਦੀ ਸਮੱਸਿਆ ਵੀ ਬਿਰਤਾਂਤ-ਸ਼ਾਸ਼ਤਰ ਦੀ ਕੇਂਦਰੀ - ਸਮੱਸਿਆਂ ਮੰਨੀ ਜਾ ਸਕਦੀ ਹੈ। ਬਿਰਤਾਂਤਿਕਤਾ ਦੇ ਸਿਰਜਨ ਸਮੇਂ ਜਰੂਰੀ ਹੈ ਕਿ ਲੇਖਕ ਤੇ ਪਾਣਕ ਵਿਚ ਮੱਰ ਸਾਹਿਤ ਯੋਗ ਵਿਦਮਾਨ ਹੋਵੇ ਕਿਉਂਕਿ ਜਿਸ ਪੁ ਕਾਰ ਭਾਸ਼ਾਈ ਸੰਚਾਰ ਵਕਤੇ ਤੇ ਸ਼ਤੇ ਦੀ ਸਬੰਧਕੀ ਹੋਂਦ ਰਾਹੀਂ ਸੰਭਵ ਹੁੰਦਾ ਹੈ ਇਸੇ ਪ੍ਰਕਾਰ ਬਿਰਤਾਂਤਿਕ ਸੰਚਾਰ ਵੀ ਬਿਰਤਾਂਤਕਾਰ , ਤੇ ਪਾਠਕ ਦੀ ਸਬੰਧਕੀ ਹੱਦ ਰਾਹ ਸੰਭਵ ਹੁੰਦਾ ਹੈ । ਬਿਰਤਾਂਤਿਕ ਸਥਿਤੀਆਂ ਵੀ ਬਿਰਤਾਂਤਿਕਤਾ ਦੇ ਸਿਰਚਨ ਵਿਚ ਪ੍ਰਮੁੱਖ ਰੋਲ ਅਦਾ ਕਰਦੀਆਂ ਹਨ ਕਿਉਂਕਿ ਬਿਟਕਾਤ ਆਮ ਕਰਕੇ ਬਿਰਤਾਂਤਕ ਸਥਿਤੀਆਂ ਉਪਰ ਹੀ ਨਿਰਭਰ ਕਰਦਾ ਹੈ । ਬਿਰਤਾਂਟਿਕ ਸਥਿਤੀਆਂ ਅਜਿਹੇ ਪੂਰਵ-ਖਰੜਾਤਮਕ ਰੂਪ ਵਿਚ ਜੁੜਦੀਆਂ ਹਨ ਜਿੰਨਾਂ ਦਾ ਬਿਰਤਾਂਤ ਸਿਸਟਮੀ ਉਪਭੋਗ ਕਰਦਾ ਹੈ । ਇਸ ਪ੍ਰਕਾਰ ਸਪੱਸ਼ਟ ਰੂਪ ਵਿਚ ਬਿਰਤਾਂਤ ਵੱਖਰੇ ਵੱਖਰੇ ਖੰਡਾਂ ਦੀ ਸੰਯੋਗ ਕਰਦਾ ਹੈ ਜੋ ਬਿਰਤਾਂਤਿਕ ਸਥਿਤੀਆਂ ਦੇ ਸਿਰਜਨ ਰਾਹੀਂ ਸੰਭਵ ਹੁੰਦੇ ਹਨ।