ਪੰਨਾ:Alochana Magazine July, August and September 1986.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੂਚਨਾਂ ਜੁਲਾਈ-ਸਤੰਬਰ 1986 33 ਬਿਰਤਾਂਤ ਸ਼ਾਸ਼ਤਰ ਕਦੇ ਵੀ ਸਿਸਟਮ-ਵਿਹੀਨ ਨਹੀਂ ਹੋ ਸਕਦਾ, ਜਿਸ ਕਰਕੇ ਸਾਡੇ ਕਈ ਬਿਰਤਾਂਤ ਦਾ ਸਿਸਟਮ ਸਮਝਣਾ ਅਤਿ-ਅਵੱਸ਼ਕ ਹੈ । ਜਿਸ ਪ੍ਰਕਾਰ ਭਾਸ਼ਾ ਉਚਾਰਣ (articlilation) ਅਤੇ ਖੰਡੀਕਰਣ (scgnientation) ਦੀ ਬੁf Sਆਦ ਕਿਆਂ ਰਾਹੀਂ ਪਹਿਚਾਣੀ ਜਾਂਦੀ ਹੈ ਉਸੇ ਪ੍ਰਕਾਰ ਬਿਰਤਾਂਤ ਦੀ ਕੁਸ਼ ਵੀ ਰੂਪ ਤੇ ਅਰਬੇ ਦੀ ਸਬੰਧਕੀ ਹੱਦ ਰਾਹੀਂ ਕਾਰਜਸ਼ੀਲ ਹੁੰਦੀ ਹੈ । ਇਸ ਦੀਆਂ ਦੋ ਪ੍ਰਕਿਰਿਆਵਾਂ ਮੰਨੀ ਜਾ ਸਕਦੀਆਂ ਹਨ : ਪਹਿਲੀ ਵਿਘਟਨ ਅਤੇ ਵਿਸਥਾਰ ਦੀ ਅਤੇ ਦੂਜੀ ਨਕਲ ਤੇ ਅਰਥ (mimesis) ਦੀ । ਰੋਲਾਂ ਬਾਰਤ ਅਨੁਸਾਰ ਸਾਹਿਤਿਕ ਕਿਰਤ ਦਾ ਸਿਸਟਮ ਇਨ੍ਹਾਂ ਕਿਰਿਆਵਾਂ ਦੇ ਤਾਲ-ਮੇਲ ਰਾਹੀਂ ਹੀ ਸੰਭਵ ਹੁੰਦਾ ਹੈ। ਜੋਨਾਥਨ ਕੁਲਰ ਵੀ ਆਪਣੇ ਨਿਬੰਧ Pcetics of the Novel ਵਿਚ ਬਿਰਤਾਂਤਿਕ ਰਚਨਾ ਨਾਵਲ ਦਾ ਗਲਪ ਸ਼ਾਸ਼ਤਰ ਨਿਸਚਤ ਕਰਨ ਲਈ ਸਿੱਧਾਂਤਿਕ ਚਰਚਾ ਪੇਸ਼ ਕਰਦਾ ਹੈ ਜੋ ਨਿਸਚੇ ਹੀ ਚਿਹਨ ਵਿਗਿਆਨ ਦੇ ਸਮਾਨਯ ਮਾਡਲ ਰਾਹੀ ਨਾਵਲ ਦਾ ਅਧਿਐਨ ਕਰਨ ਲਈ ਬੜੇ ਲਾਹੇਵੰਦ ਨਿਯਮ ਪ੍ਰਵਾਨ ਕਰਦਾ ਹੈ । ਆਪਣੇ ਤੋਂ ਪਹਿਲਾਂ ਹੋਏ ਬਿਰਤਾਂਤ-ਸ਼ਾਸ਼ਤਰੀਆਂ ਜਿਵੇਂ ਵਲਾਦੀਮੀਰ ਲਾਪ, ਲੈਵੀ ਸਤਰਾਸ, ਦਰਵ ਆਦਿ ਦੇ ਸੰਕਲਪਾਂ ਦੀ ਸਿੱਧਾਂਤਿਕ ਚਰਚਾ ਕਰਨ ਉਪਰੰਤ ਨਾਵਲ ਦਾ ਚਿਹਨ-ਵਿਗਿਆਨਿਕ ਅਧਿਐਨ ਪੇਸ਼ ਕਰਨ ਸਮੇਂ ਪੰਜ ਪ੍ਰਮੁੱਖ ਅੰਗਾਂ ਦਾ ਚਰਚਾ ਕਰਦਾ ਹੈ; ਜਿਵੇਂ, ਬਿਰਤਾਂਤ ਸਮਝੌਤੇ (narrative contacts), 33 (Codes), ugra (Plot), a § aua theme and symbol) ਅਤੇ ਪਾਤਰ (character) ਆਦਿ । ਇਸਦੇ ਨਾਲ ਹੀ ਰੋਲਾ ਖਾਰਤ ਦੁਆਰਾ ਕੀਤੀ ਗਈ ਪਾਠ ਦੀ ਦੁਵੰਡ ਉਪਰ ਨਿੱਠ ਕੇ ਵਿਚਾਰ ਕਰਦਾ ਹੋਇਆ ਉਹ ਬਿਰਤਾਂਤਿਕ ਰਚਨਾ ਦੀ ਹੋਂਦ ਵਿਧੀ ਨੂੰ ਉਪਰੋਕਤ ਮੰਗਾਂ ਦੇ ਜੋੜ ਮੇਲ ਰਾਹੀਂ, ਮਰਜਤ ਸਮਝਦਾ ਹੈ ਅਤੇ ਨਾਵਲ ਦੇ ਵਿਗਿਆਨਿਕ ਅਧਿਐਨ ਦਾ ਇਨ੍ਹਾਂ ਅੰਗਾਂ ਦੇ ਸਿਸਟਮ ਅਧਿਐਨ ਨਾਲ ਸਬੰਧਿਤ ਹੋਣ ਦਾ ਦਾਹਵਾ ਕਰਦਾ ਹੈ । ਦੂਜੇ ਸ਼ਬਦਾਂ ਵਿਚ ਦਾ ਅਜਿਹਾ ਵਿਗਿਆਨ ਪੇਸ਼ ਕਰਦਾ ਹੈ ਜੋ ਨਾਵਲ ਦਾ ਚਿਹਨ-ਵਿਗਿਆਨਿਕ ਅਧਿਐਨ ਕਰਨ ਦੇ ਸਮਰੱਥ ਹੋਵੇ । ਇਸੇ ਲਈ ਉਹ ਉਨਾਂ ਵਿਰੋਧਾਂ ਤੇ ਸੰਭਾਵਨਾਵਾਂ, ਕਮਾਂ ਅਤੇ "ਮਾਂ, ਸਥਾਪਨਾਵਾਂ ਅਤੇ ਵਿਸਥਾਪਨਾਵਾਂ ਨੂੰ ਨਿਰਧਾਰਿਤ ਕਰਦਾ ਹੈ, ਜਿੰਨ੍ਹਾਂ ਦੇ ਆਧਾਰ . ਦੇ ਨਾਵਲ ਦੇ ਸਿਰਜਣੀ ਸਿੱਧਾਂਤ ਨੂੰ ਸਮਝਿਆ ਜਾ ਸਕਦਾ ਹੋਵੇ । ਇਸ ਅਧਿਐਨ ਰਾਹੀਂ u] ਅਸੀਂ ਨਾਵਲ ਨੂੰ ਅਜਿਹੀ ਸੰਰਚਨਾ ਦੇ ਰੂਪ ਵਿਚ ਸਮਝਣ ਦੇ ਸਮਰਥ ਹੁੰਦੇ ਹਾਂ ਜੋ ਦੋਸਤੂ-ਜਗਤ ਨਾਲ ਸਬੰਧਿਤ ਘਟਨਾਵਾਂ ਨੂੰ ਵਿਸ਼ੇਸ਼ ਲੜੀ ਵਿਚ ਪਰੋ ਦਿੰਦੀ ਹੈ ਅਤੇ ' °ਕ ਨੂੰ ਇਹ ਸੋਝੀ ਪ੍ਰਦਾਨ ਕਰਦੀ ਹੈ ਕਿ ਕਿਸੇ ਪ੍ਰਕਾਰ ਸ੍ਰ ਮੰਡ ਦੀ ਸੌ ਪੂਤ ਕੀਤੀ ਜਾ ਸਕਦੀ ਹੈ । ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਬਿਰਤਾਂਤਿਕ ਰਚਨਾ ਦਾ ਅਧਿਐਨ ਸਾਡੇ "ਸ਼ ਸਿਸਟਮੀ ਮਾਡਲ ਦੀ ਸਿਰਜਣਾ ਕਰਨ ਦੀ ਮੰਗ ਕਰਦਾ ਹੈ ਜੋ ਬਿਰਤਕ