ਪੰਨਾ:Alochana Magazine July, August and September 1986.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਇਕ ਦ੍ਰਿਸ਼ਟੀ ਦੀ ਵਰਤੋਂ ਬਿਰਤਾਂਤਕ ਰਚਨਾਵਾਂ ਦੇ ਅਧਿਐਨ ਵਿਚ ਕਿਵੇਂ ਸਹਾਈ ਹੋ ਸਕਦੀ ਹੈ, ਦਾ ਸਿੱਧਾਂਤਕ ਵਿਸ਼ਲੇਸ਼ਣ ਕੀਤਾ ਹੈ । ਅਸੀਂ ਅਗਲੇ ਅੰਤ ਵਿਚ ਇਸ ਦ੍ਰਿਸ਼ਟੀ ਅਨੁਸਾਰ ਪੰਜਾਬੀ ਦੀ ਕਿਸੇ ਬਿਤਾਂਤਿਕ ਰਚਨਾ ਦਾ ਵਿਸ਼ਲੇਸ਼ਣ ਪ੍ਰਸਤੁਤ ਕਰਾਂਗੇ । ਸਿੱਖ ਧਰਮ ਵਿਸ਼ਵ ਦੇ ਨਵੀਨ ਧਰਮਾਂ ਵਿਚੋਂ ਇਕ ਹੈ । ਮਿੱਥ ਤੋਂ ਥੀਆਲੋਜੀ ਵਾਲੇ ਪੜਾਵਾਂ ਤੋਂ ਲੰਘ ਇਹ ਅਜੇ 20-25 ਸਾਲ ਹੀ ਹੋਏ ਹਨ ਚਿੰਤਨ ਵਾਲੇ ਖੇਤਰ ਵਿਚ ਪ੍ਰਵੇਸ਼ ਕਰ ਰਿਹਾ ਹੈ । ਪੰਜਾਬੀ ਯੂਨੀਵਰਸਿਟੀ ਦੇ ਤੁਲਨਾਤਮਕ ਧਰਮ ਅਧਿਐਨ ਵਿਭਾਗ ਦੇ ਫ਼ੈਸਰ, ਡਾ. ਵਜ਼ੀਰ ਸਿੰਘ: ਜੀ ਨੇ ਧਰਮ-ਯੁੱਧਾਂਤ , ਤੇ,ਸਿੱਖ ਚਿੰਤਨ’ ਵਿਚ ਸਿੱਖ ਚਿੰਤਨ ਦਾ ਧਰਮ-ਸਿੱਧਾਂਤ ਦੇ ਪੱਖ ਤੋਂ ਵਿਸ਼ਲੇਸ਼ਣ ਕਰਕੇ ਦੱਸਿਆ ਹੈ । | ਭਾਈ ਵੀਰ ਸਿੰਘ, ਜੀਦੇ ਛੋਟੇ. ਭਰਾਤਾ ਡਾ.: ਬਲਬੀਰ ਸਿੰਘ ਨੇ ਆਪਣੀ ਸਾਰੀ ਬੌਧਿਕ ਨਸ਼ਨੁਮਾ ਪੰਜਾਬੀ ਦੇ:ਤਿਭਾਸ਼ੀਲ ਕਵੀ ਤੇ ਵਾਰਤਕ ਲੇਖਕ · · ਪ੍ਰੋ. ਪੂਰਨ ਸਿੰਘ ਦੀ ਦੇਖ ਰੇਖ ਵਿਚ ਪ੍ਰਾਪਤ ਕੀਤੀ। ਆਪ ਉਨ੍ਹਾਂ ਕੋਲ ਹੀ ਡੇਰਾਨ ਰਹਿੰਦੇ ਸਨ । ਪੰਜਾਬੀ ਵਿਚ ਪ੍ਰੋ. ਪੂਰਨ ਸਿੰਘ ਵਾਲੀ ਵਾਰਤਕ ਸ਼ੈਲੀ ਦੀ ਜੋ ਥੋੜੀ ਬਹੁਤੀ ਝਲਕ ਮਿਲਦੀ ਹੈ, ਉਹ ਡਾ. ਬਲਬੀਰ ਸਿੰਘ ਦੀ ਵਾਰਤਕ ਵਿਚ ਵੀ ਹੈ । ਚਿੰਤਨ ਤੇ ਦ੍ਰਿਸ਼ਟੀ ਵਜੋਂ ਆਪ ਭਾਈ ਵੀਰ ਸਿੰਘ ਦੇ ਨਿਕਟ ਸਨ । ਡਾ. ਗੁਰਮੁਖ ਸਿੰਘ ਆਪਣੇ ਲੇਖ ਵਿਚ ਉਨ੍ਹਾਂ ਦੀ ਵਾਰਤਕ ਨਾਲ ਹੀ ਪਰਿਚੈ ਕਰਵਾ ਰਹੇ ਹਨ । ‘ਰੇਖਾ-ਚਿੱਤਰ` ਇਕ ਦ੍ਰਿਸ਼ਟੀ ਤੋਂ ਆਲੋਚਨਾ ਦਾ ਹੀ ਇਕ ਸਿਰਜਨਾਤਮਕ ਰੂਪ ਕਿਹਾ ਜਾ ਸਕਦਾ ਹੈ। ਪੰਜਾਬੀ ਸਾਹਿਤ ਵਿਚ ਹਰਿੰਦਰ ਸਿੰਘ ਰੂਪ ਤੇ ਪ੍ਰਿੰ. ਤੇਜਾ ਸਿੰਘ ਦੀਆਂ ਲਿਖਤਾਂ ਤੋਂ ਆਰੰਭ ਹੋ, ਅੱਜ ਇਹ ਸਾਹਿਤ-ਰੂਪ ਅਕਾਰਯੁਕਤ ਰੂਪ , ਵਿਚ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਵਿਚ ਆਪਣਾ ਨਵੇਕਲਾ ਅਸਤਿਤ ਬਣਾ ਚੁਕਾ ਹੈ । ਆਲੋਚਨਾ ਵਿਚ ਪਹਿਲਾਂ ਵੀ ਕੁਝ ਰੇਖਾ ਚਿੱਤਰ ਪ੍ਰਕਾਸ਼ਿਤ ਹੋਏ, ਹਨ । ਅਸੀਂ ਯਤਨ ਕਰ ਰਹੇ ਹਾਂ ਕਿ ਇਸ ਨੂੰ ਆਲੋਚਨਾ ਦਾ ਇਕ ਸਥਾਈ ਅੰਗ ਬਣਾ ਲਈਏ । ਇਸ ਅੰਕ ਵਿਚ ਪੰਜਾਬੀ ਦੇ ਜਾਣੇ ਪਛਾਣੇ ਰੇਖਾ-ਚਿੱਤਰਕਾਰ ਡਾ. ਕੁਲਬੀਰ ਸਿੰਘ ਕਾਂਗ ਵਲੋਂ ਸ. ਸੁਖਪਾਲਵੀਰ ਸਿੰਘ ਹਸਰਤ ਦਾ ਰੇਖਾ-ਚਿੱਤਰ ਪਾਠਕਾਂ ਨੂੰ ਭੇਟ ਕਰ ਰਹੇ ਹਾਂ । ਪੁਸਤਕ ਪਰਿਚੈ ਵਿਚ ਇਸ ਵਾਰ ਦੋ ਨਾਵਲ ‘ਮਸ਼ਾਲਚੀ (ਕ੍ਰਿਤ ਡਾ. ਗੁਰਚਰਨ ਸਿੰਘ ਰਾਓ) ਤੇ 'ਕੋਠੇ ਖੜਕ ਸਿੰਘ' (ਕ੍ਰਿਤ ਰਾਮ ਸਰੂਪ ਅਣਖੀ) ਤੇ , ਇਕ ਆਲੋਚਨਾ ਪੁਸਤਕ “ਬਰਖ਼ਤ ਤੇ ਪੰਜਾਬੀ ਨਾਟਕ’ (ਪ੍ਰ. ਸਤੀਸ਼ ਵਰਮਾ) ਲਈ ਹੈ । ਵਿਸਤ੍ਰ ਪਰਿਚੈ ਕ੍ਰਮਵਾਰ ਡਾ, ਸ. ਸ. ਦੁਸਾਂਝ, ਪ੍ਰੋ. ਤੇਜਵੰਤ ਮਾਨ ਅਤੇ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਹੁਰਾਂ ਦਾ ਹੈ । ਗੁਰਚਰਨ ਸਿੰਘ