ਪੰਨਾ:Alochana Magazine July, August and September 1986.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

•ਆਲੰਚਨਾਜੁਨਾਣ-ਸਤੰਬਰ, 1986 37 ਹਨ । ਨਿਰੋਲ ਚਿੰਤਨ ਦੀ ਦ੍ਰਿਸ਼ਟੀ ਤੋਂ, ਨਿਮਨ-ਅੰਕਿਤ, ਤਿੰਨ ਵਿਸ਼ੇ ਵਧੇਰੇ ਮਹੱਤਵਪੂਰਨ ਮੰਨੇ ਜਾ ਸਕਦੇ ਹਨ : () ਧਰਮ-ਦਰਸ਼ਨ, ਜਾਂ ਧਰਮ ਦਾ ਫ਼ਲਸਫ਼ਾ, ਜੋ ਕਿ ਆਧੁਨਿਕ ਫ਼ਿਲਾਸਫ਼ੀ ਦਾ ਇਕ ਵਿਭਾਗ ਹੈ, ਅਤੇ ਧਰਮ-ਸੰਬੰਧਿਤ ਪ੍ਰਸ਼ਨਾਂ ਉਤੇ ਤਾਰਕਿਕ, ਵਿਵੇਕਪੂਰਨ ਵਿਧੀ ਲਾਗੂ ਕਰਨ ਦੀ ਕ੍ਰਿਆ ਹੈ । ਇਸ ਦਾ ਉਦੇਸ਼ ਵਿਆਖਿਆ ਅਤੇ ਸਪੱਸ਼ਟੀਕਰਨ ਹੈ, ਨਾ ਕਿ ਧਰਮ ਦੀ ਪੱਖ-ਪੂਰਤੀ । (ਅ) ਧਰਮਮੀਮਾਂਸਾ, ਜਾਂ ‘ਥੀਆਲੋਜ਼ੀ-ਜੋ ਅਕੀਦੇ ਅਤੇ ਸ਼ਰਧਾ ਉਤੇ ਆਧਾਰਿਤ ਸਿੱਧਾਂਤਾਂ ਦੀ ਬੌਧਿਕ ਨਿਆਂਸ਼ੀਲਤਾ ਪੇਸ਼ ਕਰਦਾ ਹੈ, ਅਤੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਧਰਮ ਦੀ ਵਕਾਲਤ ਕਰਦਾ ਹੈ । (ਇ) ਧਰਮਾਂ ਦਾ ਤੁਲਨਾਤਮਕ ਅਧਿਐਨ, ਜਿਸ ਦਾ ਉਦੇਸ਼ ਵਿਭਿੰਨ ਧਾਰਮਿਕ ਪਰੰਪਰਾਵਾਂ ਵਿਚਕਾਰ ਸੰਪਰਕ ਅਤੇ ਸੰਵਾਦ ਪੈਦਾ ਕਰਨਾ ਅਤੇ ਧਰਮਾਂ ਦੇ ਸਰਬ-ਸਾਂਝੇ ਤੱਤਾ ਤੇ ਗੁਣਾਂ ਨੂੰ ਉਜਾਗਰ ਕਰਨਾ ਹੈ । ਧਰਮ ਚਿੰਤਨ ਧਰਮ ਆਪਣੇ ਆਪ ਵਿਚ ਕੀ ਹੈ ਅਤੇ ਧਰਮ ਦੇ ਚਿੰਤਨ ਜਾਂ ਅਧਿਐਨ ਤੋਂ ਕੀ ਭਾਵ ਹੈ ? ਇਹ ਦੋ ਵੱਖ-ਵੱਖ ਪ੍ਰਸ਼ਨ ਹਨ । ਇਸ ਕਿਸਮ ਦੇ ਪ੍ਰਸ਼ਨ ਕੁਝ ਹੋਰਨਾਂ ਵਿਸ਼ਿਆਂ ਸੰਬੰਧੀ ਵੀ ਉਠਾਏ ਜਾ ਸਕਦੇ ਹਨ । ਮਿਸਾਲ ਵਜੋਂ, ਭਗਤੀ-ਭਾਵ ਕੀ ਹੈ, ਜਾਂ ਭਗਤ ਦਾ ਉਸ ਦੇ ਪ੍ਰਭੂ ਨਾਲ ਕੀ ਰਿਸ਼ਤਾ ਹੈ ? ਪ੍ਰਭੂ-ਪ੍ਰੇਮ ਇਕ ਵਿਸ਼ੇਸ਼ ਅਨੁਭਵ ਹੈ. ਜਿਸ ਦੀ ਨਿਜੀ ਵਾਸਤਵਿਕ ਸੋਝੀ ਉਸੇ ਲਈ ਸੰਭਵ ਹੈ ਜਿਸ ਨੇ ਇਸ ਪ੍ਰੇਮ ਨੂੰ ਮਾਣਿਆ ਹੈ । ਰੱਬ ਨੂੰ ਮਾਣਨਾ ਤੇ ਰੱਬ ਨੂੰ ਜਾਣਨਾ ਦੇ ਵਿਭਿੰਨ ਕ੍ਰਿਆਵਾਂ ਹਨ । ਭਗਤ ਆਪਣੇ ਪਭ ਨੂੰ ਮਾਣਦਾ ਹੈ, ਜਿਵੇਂ ਮਾਤਾ ਆਪਣੇ ਬੱਚੇ ਨੂੰ ਪਿਆਰਦੀ ਤੇ ਮਾਣਦੀ ਹੈ । ਚਿੰਤਕ ਤੇ ਫ਼ਿਲਾਸਫ਼ਰ ਰੱਬ ਨੂੰ ਜਾਣਨ ਦੇ, ਉਸ ਦਾ ਗਿਆਨ ਪ੍ਰਾਪਤ ਕਰਨ ਦੇ ਜਤਨ ਵਿੱਚ ਰਹਿੰਦੇ ਹਨ । ਚਿੰਤਕਾਂ ਦਾ ਇਕ ਹੋਰ ਜਤਨ ਭਗਤਾਂ ਦੇ ਭਗਤ-ਭਾਵ ਦਾ ਵਿਸ਼ਲੇਸ਼ਣ ਕਰਨਾ ਹੈ, ਜੋ ਕਿ ਬੌਧਿਕ ਕਿਆ ਹੈ । ਮਾਂ ਦਾ ਬੱਚੇ ਲਈ ਪਿਆਰ ਸਹਿਜ-ਕਿਆ ਹੈ ਪਰ ਮਨੋਵਿਗਿਆਨੀ ਦਾ ਇਸ ਪਿਆਰ ਸੰਬੰਧੀ ਬੌਧਿਕ ਅਧਿਐਨ ਮਾਤਾ ਦੇ ਯਥਾਰਥਿਕ ਅਨਭਵ ਦੀ ਥਾਂ ਨਹੀਂ ਲੈ ਸਕਦਾ, ਬੇਸ਼ੱਕ ਇਸ ਅਧਿਐਨ ਦੀ ਆਪਣੀ ਵਿਸ਼ੇਸ਼ਤਾ ਹੈ । ਧਰਮ ਆਪਣੇ ਆਪ ਵਿਚ ਇਕ ਤੱਥ ਜਾਂ ਕਾਰਜ ਹੈ, ਜੋ ਧਰਮ-ਚਿੰਤਨ ਨਾਲ ਇਕਸਮਾਨ ਨਹੀਂ । | ਧਰਮ ਦਾ ਆਪਣਾ ਅਸਲਾ ਜਾਂ ਸਾਰੇ ਕੀ ਹੈ ? ਇਸ ਦਾ ਉੱਤਰ ਹੈ-ਧਰਮਸਾਧਨਾ | ਧਰਮ ਦਾ ਨਿਜੀ ਅਨੁਭਵ ਕੇਵਲ ਸਾਧਕ ਨੂੰ ਹੈ, ਨਾ ਕਿ ਦਰਸ਼ਕ, ਨਿਰੀਖਕ ਜਾਂ ਚਿੰਤਕ ਨੂੰ । ਧਰਮ ਇਕ ਸਾਧਨਾ ਹੈ, ਕਮਾਈ ਹੈ, ਇਹ ਆਪਣੇ ਨਿਜਤਵ ਵਿਚ ਮਾਣੀ ਜਾਣ ਵਾਲੀ ਕਿਆ ਹੈ, ਨਾ ਕਿ ਬੋਧਿਕ ਦ੍ਰਿਸ਼ਟੀ ਤੋਂ ਜਾਣੀ ਜਾਣ ਵਾਲੀ ਸਮੱਸਿਆ । ਧਰਮ ਬਾਰੇ ਜਦੋਂ ਕੋਈ ਸਮੱਸਿਆ ਖੜੀ ਹੁੰਦੀ ਹੈ, ਤਾਂ ਧਰਮ ਦੀ ਥਾਂ ਧਰਮ-ਚਿੰਤਨ ਨੂੰ