ਪੰਨਾ:Alochana Magazine July, August and September 1986.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

39 ਆਲੋਚਨਾ/ਜੁਲਾਈ-ਸਤੰਬਰ 1986 ਹੈ, ਚਾਹੇ ਇਸ ਨੂੰ ਕੋਈ ਵੀ ਨਾਮ ਜਾਂ ਭਾਸ਼ਾਈ ਸੰਕੇਤ ਦੇ ਦਿੱਤਾ ਜਾਵੇ । ਜੋ ਲੋਕ 'ਧਰਮ' ਸ਼ਬਦ ਤੋਂ ਕਤਰਾਂਦੇ ਹਨ, ਜੋ ਕਿਸੇ ਧਾਰਮਿਕ ਪਰੰਪਰਾ, ਫ਼ਿਰਕੇ ਜਾਂ ਮਤ ਨਾਲ ਨਾਤਾ ਜੋੜਨ ਤੋਂ ਗੁਰੇਜ਼ ਕਰਦੇ ਹਨ, ਉਨ੍ਹਾਂ ਦੇ ਵੀ ਕੁਝ ਪ੍ਰੇਰਨਾ-ਸਰੋਤ, ਵਿਸ਼ਵਾਸ-ਪਬੰਧ ਜਾਂ ਕਦਰਾਂ-ਕੀਮਤਾਂ ਦੇ ਗੁੱਟ ਹੁੰਦੇ ਹਨ, ਜੋ 'ਧਰਮ' ਨਾ ਹੁੰਦੇ ਹੋਏ ਵੀ ਧਰਮ ਦਾ ਕਾਰਜ ਕਰਦੇ ਹਨ । ਧਰਮ ਚਾਹੇ ਰਸਮੀ ਰੂਪ ਵਿਚ ਧਰਮ ਹੋਵੇ, ਚਾਹੇ ਗੈਰ-ਰਸਮੀ ਮਰਿਆਦਾ ਤੇ ਵਿਸ਼ਵਾਸ-ਪ੍ਰਬੰਧ ਦੇ ਰੂਪ ਵਿਚ, ਇਹ ਦਾਰਸ਼ਨਿਕ ਅਧਿਐਨ ਦਾ ਪਾਤਰ ਬਣ ਸਕਦਾ ਹੈ ! ਧਰਮ ਨਾ ਵੀ ਚਾਹੇ, ਤਦ ਵੀ ਇਹ ਫ਼ਲਸਫ਼ੇ ਉਤੇ ਬੰਦਸ਼ ਨਹੀਂ ਲਗਾ ਸਕਦਾ ਕਿ ਇਸ ਦੀ ਦਾਰਸ਼ਨਿਕ ਪੜਤਾਲ ਨਾ ਕੀਤੀ ਜਾਵੇ, ਇਸ ਨੂੰ ਫ਼ਲਾਸਫ਼ੇ ਦੇ ਪ੍ਰਭਾਵ ਤੋਂ ਅਭਿੱਜ ਰਹਿਣ ਦਿੱਤਾ ਜਾਏ ! ਧਰਮ-ਦਰਸ਼ਨ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਹ ਧਰਮ ਦੇ ਤੱਤ-ਮੀਮਾਂਸਿਕ (metaphysical) ਆਧਾਰ ਖੇਡਣ ਲਈ ਤੱਤਪਰ ਹੈ । ਦਾਰਸ਼ਨਿਕ ਚਿੰਤਨ, ਸਮੁੱਚੇ ਰੂਪ ਵਿਚ, ਬੇਲਿਹਾਜ਼ ਵਿਸ਼ਾ ਹੈ ਜੋ ਗਿਆਨ-ਵਿਗਿਆਨ ਦੇ ਹਰ ਪੱਖ, ਹਰ ਅੰਗ ਉਤੇ ਝਾਤੀ ਪਾਉਣ ਲਈ, ਸਰਚ-ਲਾਈਟ ਸੁੱਟਣ ਲਈ, ਤਿਆਰ ਰਹਿੰਦਾ ਹੈ । ਜਦੋਂ ਇਸ ਦੇ ਪ੍ਰਭਾਵ ਅਧੀਨ ਅਤੇ ਇਸ ਦੀ ਜਕੜ ਵਿਚ ਆਏ ਹੋਰ ਵਿਸ਼ੇ ਦਾਰਸ਼ਨਿਕ ਵਿਧੀ ਦੀ ਵਰਤੋਂ ਕਰਦੇ ਹਨ, ਤਾਂ ਕਈ ਨਵੇਂ ਵਿਸ਼ੇ ਹੋਂਦ ਵਿਚ ਆਉਂਦੇ ਹਨ । ਧਰਖ਼-ਦਰਸ਼ਨ ਵੀ ਅਜਿਹਾ ਦਾਰਸ਼ਨਿਕ ਵਿਸ਼ਾ ਹੈ । ਫ਼ਲਸਫ਼ੇ ਨੇ, ਆਪਣੀ ਨੀਤੀ ਅਨੁਸਾਰ, ਧਰਮ ਨੂੰ ਨਿਵੇਕਲੀ ਤੇ ਅਪਹੁੰਚ ਗੁਫ਼ਾ ਵਿਚੋਂ ਕੱਢ ਕੇ, ਆਪਣੇ ਦਾਰਸ਼ਨਿਕ ਪਰਿਵਾਰ ਵਿਚ ਸ਼ਾਮਲ ਕਰ ਲਿਆ ਹੈ । ਧਰਮ ਨੇ ਆਪਣੀ ਇਕਲਾਪੀ ਅਵਸਥਾ ਵਿਚ ਕਦੀ ਕਲਪਨਾ ਹੀ ਨਹੀਂ ਕੀਤੀ ਹੋਣੀ ਕਿ ਇਸ ਦੇ ਕੋਈ ਦਾਰਸ਼ਨਿਕ ਆਧਾਰ ਵੀ ਹਨ; ਧਰਮਧਰਨ ਨੇ ਇਸ ਦੇ ਆਧਾਰ ਲੱਭ ਕੇ ਸਾਹਮਣੇ ਲਿਆ ਧਰੇ ਹਨ । ਇਕ ਪਾਸੇ ਇਸ ਨੇ ਇਹ fੜ ਕਰ ਇਆ ਹੈ ਕਿ ਧਰਮ ਅਤੇ ਧਾਰਮਿਕ ਤੱਤਾਂ ਦਾ ਬਧਿਕ ਗਿਆਨ ਸੰਭਵ ਹੈ; ਦੂਜੇ ਪਾਸੇ ਇਸ ਨੇ ਦਾਰਸ਼ਨਿਕ ਪੜਤਾਲ (inquiry) ਦੀ ਸਬਲਤਾ ਅਤੇ ਵਿਵੇਕਸ਼ੀਲ ਵਿਧੀ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ, ਜੋ ਮਨੁੱਖ ਦੇ ਵਿਸ਼ਵਾਸ ਕੀਮਤਾਂ, ਅਨੁਭਵਾਂ ਅਤੇ ਪ੍ਰਗਟਾਵਿਆਂ ਦੀ ਪਰਖ-ਜੋਖ ਕਰਨ ਦੇ ਸਮਰੱਥ ਹਨ । ਦਾਰਸ਼ਨਿਕ ਚਿੰਤਨ ਤੇ ਵਿਧੀ ਕੇਵਲ ਇਸ ਮਨੌਤ ਨੂੰ ਲੈ ਕੇ ਤੁਰਦੇ ਹਨ ਕਿ ਸੰਸਾਰ ਅਬੱਝ ਨਹੀਂ, ਇਸ ਨੂੰ ਬੁੱਝਿਆ ਜਾ ਸਕਦਾ ਹੈ । ਸੰਸਾਰ ਦੀ ਗਿਆਨ-ਪਾਤਰਤਾ ਸ਼ਾਇਦ ਇਸ ਦਾ ਸਭ ਤੋਂ ਵੱਡਾ ਰਹੱਸ ਹੈ । ਜਗਤ-ਪਰਪੰਚ ਦੀ ਰਚਨਾ ਇਸ ਢੰਗ ਨਾਲ ਹੋਈ ਹੈ ਕਿ ਮਨੁੱਖ ਦੀ ਬੁੱਧ-ਵਿਵੇਕ ਇਸ ਦੀ ਸਝੀ ਹਾਸਿਲ ਕਰ ਸਕੇ, ਸਮੁੱਚੇ ਤੇ ਪੂਰਨ ਰੂਪ ਵਿਚ ਨਾ ਸਹੀ, ਹੋਲੀ-ਹੋਲੀ, ਭੱਰ-ਭੌਰਾ ਕਰ ਕੇ, ਗਲਤੀਆਂ ਸੱਧ ਕੇ । ਮਨੁੱਖ ਆਪ ਵੀ ਇਸੇ ਪ੍ਰਪੰਚ ਦਾ ਭਾਗ ਹੈ, ਭਰਾ ਆਪਣੇ ਸਮੁੱਚੇ ਨੂੰ ਜਾਣਨ ਲਈ ਉਤਾਵਲਾ ਹੈ । ਜੇਕਰ ਹਕੀਕਤੇ ਅਬੁੱਝ ਹੁੰਦੀ, ਰਹੱਸ ਹੀ ਬਣੀ ਰਹਿੰਦੀ, ਤਾਂ ਦਰਸ਼ਨਕ ਪੜਤਾਲ