ਪੰਨਾ:Alochana Magazine July, August and September 1986.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਸੰਭਵ ਨਾ ਹੋ ਸਕਦੀ, ਮਨੁੱਖ ਨੂੰ ਗਿਆਨ-ਵਿਗਿਆਨ ਦੀ ਦਾਤ ਨਾ ਮਿਲ ਸਕਦੀ । ਦਾਰਸ਼ਨਿਕ ਵਿਧੀ ਹਕੀਕਤ ਦੀ ਗਿਆਨ-ਪਾਤਰਤਾ ਨੂੰ ਮਨੌਤ ਮੰਨ ਕੇ ਅਤੇ ਮਨੁੱਖ ਦੀ ਵਿਵੇਕਸ਼ੀਲਤਾ ਵਿਚ ਵਿਸ਼ਵਾਸ ਲਿਆ ਕੇ ਆਪਣਾ ਕਾਰਜ ਕਰਦੀ ਹੈ, ਕੁਦਰਤ ਦੇਵੀ ਦੇ ਮੁਖੜੇ ਤੋਂ ਘੁੰਡ ਲਾਹੁੰਦੀ ਹੈ । ਘੁੰਡ ਉਤੇ ਬਾਹਰਵਾਰ, ਚਿੱਤ ਤੋਂ ਹੋਏ ਫੁੱਲ ਬੇਸ਼ੱਕ ਸੋਹਣੇ ਹਨ, ਦਿਲਕਸ਼ ਹਨ, ਪਰ ਫ਼ਿਲਾਸਫ਼ਰ ਦੀ ਸੰਤੁਸ਼ਟੀ ਫੁੱਲਾਂ ਦੇ ਨਜ਼ਾਰਿਆਂ ਨਾਲ ਨਹੀਂ, ਘੁੰਡ ਦੇ ਅੰਦਰ ਛੁਪੇ ਰਹੱਸ ਨੂੰ ਖੋਹਲ ਕੇ, ਪੜਦਿਆਂ ਦੇ ਪਿਛੇ ਝਾਕ ਕੇ ਹੌਣੀ ਹੈ । ਧਰਮ-ਦਰਸ਼ਨ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਇਹ ਧਰਮ ਨਾਲ ਸੰਬੰਧਿਤ ਪ੍ਰਸ਼ਨਾਂ ਦੀ ਵਿਵੇਕ-ਪੂਰਨ ਸੋਝੀ ਪ੍ਰਦਾਨ ਕਰਦਾ ਹੈ। ਇਹ ਆਪਣੇ ਪਾਠਕ ਨੂੰ ਧਰਮ ਦੀ ਸੂਝ-ਬੂਝ ਦੇਂਦਾ ਹੈ । ਇਸ ਦਾ ਕਰੱਤਵ ਨਾ ਪ੍ਰਚਾਰ ਹੈ, ਨਾ ਵਕਾਲਤ । ਇਹ ਧਰਮ ਦਾ ਪੱਖ ਨਹੀਂ ਪ੍ਰਦਾ, ਧਰਮ ਬਾਰੇ ਗਿਆਨ ਦੇਂਦਾ ਹੈ, ਇਸ ਦਾ ਉਦੇਸ਼ ਧਰਮ ਦਾ ਅਧਿਐਨ ਹੈ, ਜੋ ਵਸਤੂ-ਪਰਕ, ਸ਼ਰਧਾ-ਮੁਕਤ, ਨਿਰਪੱਖ ਦ੍ਰਿਸ਼ਟੀਕੋਣ ਤੋਂ ਕੀਤਾ ਜਾਣਾ ਦਾਰਸ਼ਨਿਕ ਹਿੱਤਾਂ ਲਈ ਅਨਿਵਾਰੀ ਹੈ । ਵੱਖ-ਵੱਖ ਧਰਮਾਂ ਤੇ ਪਰੰਪਰਾਵਾਂ ਦੀ ਤੁਲਨਾ, ਜਾਂ ਇਕ ਦੀ ਦੂਜੇ ਉਤੇ ਸ਼ਟਤਾ ਦਾ ਨਿਰਣਾ, ਧਰਮ-ਦਰਸ਼ਨ ਦੇ ਮਨੋਰਥਾਂ ਵਿਚ ਸ਼ਾਮਲ ਨਹੀਂ ਜਿਵੇਂ ਕਿ ਸੰਟਾਇਨਾ ਨੇ ਕਿਹਾ ਹੈ-ਧਰਮ ਤਾਂ ਕਈ ਹਨ, ਪਰ ਵਿਵੇਕ ਇਕ ਹੈ । ਧਰਮ-ਦਰਸ਼ਨ ਨੂੰ, ਦਾਰਸ਼ਨਿਕ ਵਿਸ਼ਾ ਹੋਣ ਦੇ ਨਾਤੇ, ਬੁੱਧ-ਵਿਵੇਕ ਦੇ ਲੜ ਲੱਗੇ ਰਹਿਣ ਦੀ ਮਜਬੂਰੀ ਹੈ; ਫ਼ਲਸਫ਼ ਵਿਵੇਕ ਨੂੰ ਪੀਡੀ ਗੰਢ ਪਾ ਕੇ ਰੱਖਦਾ ਹੈ । ਧਰਮ ਦੀ ਦਾਰਸ਼ਨਿਕ ਸੋਝੀ ਤੇ ਗਿਆਨ ਧਰਮ-ਦਰਸ਼ਨ ਦੀ ਦੇਣ ਹੈ; ਇਸੇ ਵਿਚ ਇਸ ਦਾ ਗੌਰਵ ਭੈ ਵਿਸ਼ੇ ਦੀ ਨਵੀਨਤਾ ਹੈ ' ਧਰਮ-ਮੀਮਾਂਸਾ ਦਾ ਖੇਤਰ ਵੀਹਵੀਂ ਸਦੀ ਦੇ ਸਿਰਮੌਰ ਦਾਰਸ਼ਨਿਕ ਬਰਡ ਰੱਸਲ ਨੇ ਇਕ ਵਾਰੀ ਫ਼ਲਸਫ਼ੇ ਦੀ ਵਿਆਖਿਆ ਕਰਦਿਆਂ ਕਿਹਾ ਸੀ ਕਿ ਇਹ ਸਾਇੰਸ ਅਤੇ ਥੀਆਲੋਜੀ ਦੇ ਵਿਚਕਾਰ ਇਕ ਸ਼ਾਮਲਾਟ ਹੈ, ਜਿਸ ਉਤੇ ਦੋਵੇਂ ਧਿਰਾਂ ਆਪਣਾ ਕਬਜ਼ਾ ਜਮਾਉਣ ਦੀ ਲਾਲਸਾ ਰਖਦੀਆਂ ਹਨ ' ਰੱਸਲ ਦਾ ਭਾਵ ਇਹ ਸੀ ਕਿ ਸਾਇੰਸ ਨਿਸ਼ਚਿਤ ਗਿਆਨ ਦੀ ਸੇਧ ਵਿਚ ਤੁਰਦੀ ਹੋਈ, ਫਲਸਫੇ ਨੂੰ ਇਸ ਦੀ ਕਿਆਸਕਾਰੀ ਤੋਂ ਮੁਕਤ ਕਰਨਾ ਚਾਹੁੰਦੀ ਹੈ । ਪਰ ਦੂਜੇ ਪਾਸੇ ਥੀਆਲੋਜੀ (ਧਰਮ-ਮੀਮਾਂਸਾ) ਫ਼ਲਸਫ਼ੇ ਨੂੰ ਸੁਤੰਤਰ ਸੋਚਣੀ ਤੋਂ ਹੋੜ ਕੇ, ਇਸ ਨੂੰ ਵਿਸ਼ਵਾਸ਼ ਤੇ ਸ਼ਰਧਾ ਦੇ ਲੜ ਲਾਉਣਾ ਚਾਹੁੰਦੀ ਹੈ । ਧਰਮ ਦੇ ਦਾਰਸ਼ਨਿਕ ਅਤੇ ਧਰਮ ਦੇ ਸਿੱਧਾਂਤਕਾਰ ਵਿਚਕਾਰ, ਪਰਸਪਰ ਸਾਂਝ ਦੇ ਬਾਵਜੂਦ, ਡੂੰਘਾ ਤਨਾਉ ਤੇ ਦਵੰਦ ਹੈ । ਉਨ੍ਹਾਂ ਦੀ ਸਾਂਝ ਬਂਧਤ ਦ੍ਰਿਸ਼ਟੀਕੋਨ ਦੀ ਸਾਂਝ ਹੈ; ਦੋਵੇਂ ਚਿੰਤਨਸ਼ੀਲਤਾ ਲਈ ਵਚਨਬੱਧ ਹਨ ! ਪਰ, ਧਰਮ-ਸਿੱਧਾਂਤੀ ਚਿੰਤਕ ਨੂੰ ਧਰਮ ਦੇ ਫ਼ਿਲਾਸਫ਼ਰ ਦੀ ਤਾਰਕਿਕ-ਆਲੋਚਨਾਤਮਕ ਬਿਰਤੀ ਪਸੰਦ ਨਹੀਂ। ਉਸ ਨੂੰ ਜਾਪਦਾ ਹੈ ਉਸ ਦਾ ਕੋਈ ਮਿਸ਼ਨ ਹੈ, ਕੋਈ ਸੇਧ ਹੈ, ਜਦ ਕਿ ਫ਼ਿਲਾਸਫ਼ਰ ਦਿਸ਼ਾਹੀਣ ਚਿੰਤਨ ਵਿਦ ਗ ਹਸਤ ਅਤੇ