ਪੰਨਾ:Alochana Magazine July, August and September 1986.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਵਾਲ ਦੀ ਖਲ ਲਾਹੁਣ ਵੱਲ ਰੁਚਿਤ ਹੈ । ਜੇਕਰ ਮੀਮਾਂਸਿਕ ਦਾ ਵੱਸ ਚੱਲ ਜਾਵੇ ਤਾਂ ਉਹ ਦਾਰਸ਼ਨਿਕ ਦੇ ਖੇਤਰ ਉਤੇ ਕਬਜ਼ਾ ਕਰ ਕੇ, ਉਸ ਦੀ ਘਾਲ-ਕਮਾਈ ਨੂੰ ਵਿਅਰਥ ਤੇ ਗੈਰ-ਜ਼ਰੂਰੀ ਕਰਾਰ ਦੇ ਦੇਵੇ । ਉਸ ਦੀ ਦਲੀਲ ਇਹ ਹੈ, ਕਿ ਜਦੋਂ ਥੀਆਲੋਜੀ ਬੌਧਿਕ ਦਿਸ਼ਟੀ ਤੋਂ ਧਰਮ ਦਾ ਅਧਿਐਨ ਕਰ ਰਹੀ ਹੈ ਤਾਂ ਫ਼ਲਸਫ਼ੇ ਨੂੰ ਇਸ ਪਿੜ ਵਿਚ ਆਉਣ ਦੀ ਕੀ ਲੋੜ ਹੈ ? ਉਸ ਦੇ ਭਾਣੇ ਧਰਮ-ਦਰਸ਼ਨ ਦੀ, ਇਕ ਸੁਤੰਤਰ ਵਿਸ਼ੇ ਦੇ ਰੂਪ ਵਿਚ, ਕੋਈ ਸਾਰਥਿਕਤਾ ਨਹੀਂ । ਧਰਮ-ਮੀਮਾਂਸਾ (ਆਲੋਜੀ) ਆਪਣੇ ਵਿਸ਼ਾਲ ਅਰਥਾਂ ਵਿਚ, ਧਰਮ ਨਾਲ ਸੰਬੰਧਿਤ ਵਿਆਪਕ ਸੰਕਲਪਾਂ ਤੇ ਵਿਸ਼ਵਾਸਾਂ ਦਾ ਦਾਰਸ਼ਨਿਕ ਅਧਿਐਨ ਹੈ। ਇਸ ਵਿਚ ‘ਬ' ਦੇ ਸੰਕਲਪ ਦੀ ਛਾਣ-ਬੀਣ ਨੂੰ ਅਧਿਕ ਮਹੱਤਵ ਪ੍ਰਾਪਤ ਹੈ । ਰੱਬ ਇਸ ਅਧਿਐਨ ਦੀ ਬੁਨਿਆਦੀ ਮਨੌਤ ਹੈ, ਜਿਸ ਨੂੰ ਰੱਦ ਕਰਨ ਦਾ ਪ੍ਰਸ਼ਨ ਪੈਦਾ ਨਹੀਂ ਹੁੰਦਾ; ਇਸ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕਰਨਾ, ਇਸ ਦੇ 'ਗੁਣ' ਨਿਰਧਾਰਿਤ ਕਰਨੇ, ਇਸ ਦਾ ਮਨੁੱਖੀ ਸੰਸਾਰ ਨਾਲ ਸੰਪਰਕ ਨਿਰਣੇ ਕਰਨਾ ਧਰਮ-ਮੀਮਾਂਸਿਕ ਦੇ ਚਿੰਤਨ ਦਾ ਕਾਰਜ ਹੈ । ਪਰੰਪਰਾਈ ਧਰਮ-ਸਿੱਧਾਂਤ ਵਿਚ “ਰੱਬ' ਨੂੰ ਸਰਬ-ਸੰਪੂਰਨ ਦੈਵੀ ਹਸਤੀ ਪਰਵਾਨ ਕੀਤਾ ਜਾਂਦਾ ਸੀ, ਜੋ ਸਦੀਵੀਂ ਤੇ ਸਥਿਰ ਹੈ, ਅਸਮ ਤੇ ਅਨੰਤ ਹੈ, ਸਤੰਤਰ ਤੇ ਸਵੈ ਨਿਰਭਰ ਹੈ, ਸਰਬ-ਸ਼ਕਤੀਮਾਨ ਤੇ ਸਰਬ-ਗਿਆਤਾ ਹੈ । ਭਾਰਤ ਵਿਚ ਇਸ ਸੰਕਲਪ ਨੂੰ 'ਬਮ ਦਾ ਨਾਮ ਦਿੱਤਾ ਗਿਆ, ਜੋ ਪੱਛਮ ਦੇ ਨਿਰੰਕੁਸ਼ ਤੇ ਨਿਰਪੇਖ (absolute) ਪਰਮ-ਤੱਤ, ਸਰਬ-ਸ਼ੇਸ਼ਟ ਆਤਮਿਕ ਹਸਤੀ ਜਾਂ ਅੰਤਿਮ ਹਕੀਕਤ ਦੇ ਵਿਚਾਰ ਨਾਲ ਮੇਲ ਖਾਂਦਾ ਹੈ । ਧਰਮ-ਸ਼ੁੱਧਾਂਤਿਕ ਸ਼ਬਦਾਵਲੀ ਵਿਚ ਇਸ ਅਧਿਆਤਮਕ ਹਸਤੀ ਨੂੰ 4 ਪਾਰਬ੍ਰਹਮ, ਪਰਮਾਤਮਾ, ਪ੍ਰਭੂ ਤੇ ਰੱਬ ਆਕੇ ਸੰਕੇਤ ਦਿੱਤੇ ਗਏ, ਜਦ ਕਿ ਵ ਸ਼ਬਦਾਵਲੀ ਵਿਚ ਇਸ ਨੂੰ ਨਿਰਾਕਾਰ, ਨਿਤ ਗੁਣ, ਵਿਸ਼ਵ-ਅਤੀਤ ਹਸਤੀ ਜਾਂ ਪਰਮ ਹਕੀਕਤ ਅ:fਖਿਆ ਗਿਆ । ਦੋਹਾਂ ਸ਼ਬਦਾਵਲਆਂ ਵਿਚ ਬ੍ਰਹਮ ਦੀ ਸੰਪੂਰਨਤਾ ਤੇ ਅਨੰਤਤਾ ਦੇ ਭਾਵ ਇਸ ਸੰਕਲਪ ਨਾਲ ਅਵੱਸ਼ ਜੁੜੇ ਹੋਏ ਹਨ । ਧਰਮ-ਸਿੱਧਾਂਤ ਦੀ ਪਰੰਪਰਾ ਚਿੰਤਕਾਂ ਨੂੰ ਦੋ ਵਿਰੋਧੀ ਧੜਿਆਂ ਵਿਚ ਵੰਡਦੀ ਸੀ : ਆਸਤਿਕ ਤੇ ਨਾਸਤਿਕ । ਆਸਤਿਕ ਤੋਂ ਭਾਵ ਸੀ ਈਸ਼ਵਰਵਾਦੀ ਚਿੰਤਕ, ਨਾਸਤਿਕ ਤੋਂ ਅਨੀਸ਼ਵਰਵਾਦੀ । ਨਾਸਤਿਕ ਲਈ ਮਨੁੱਖ ਬੇਸ਼ੱਕ ਸਰਬ-ਸੰਪੂਰਨ ਜੀਵ ਨਹੀਂ, ਪਰ ਮਨੁੱਖ ਨਾਲ ਵਡੇਰੀ ਤੇ ਵਧੇਰੇ ਸੰਪੂਰਨ ਹਸਤੀ ਵੀ ਕੋਈ ਮੌਜੂਦ ਨਹੀਂ। ਇਸ ਨਾਂਹ ਵਾਚਕ ਧਰਮ-ਸਿੱਧਾਂਤ ਨੇ ਆਪਣੀਆਂ ਦਲੀਲਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਅਨੁਸਾਰ ਰੱਬ' ਇਕ ਅਜਿਹਾ ਸ਼ਬਦ ਹੈ, ਜੋ ਮਨੁੱਖ ਆਪਣੇ ਅਗਿਆਨ ਨੂੰ ਜ਼ਾਹਿਰ ਕਰਨ ਲਈ ਵਰਤਦਾ ਹੈ; ਜਦੋਂ ਜੋ ਕੁਝ ਅਸੀਂ ਜਾਣਦੇ ਹਾਂ, ਉਸ ਸਭ ਕੁਝ ਤੋਂ ਮੁਨਕਰ ਹੋ ਜਾਏ ਤਾਂ ਸਾਡੇ ਪਾਸ ਜੋ ਕੁਝ ਬਚਦਾ ਹੈ, ਉਹ 'ਰੱਬ' ਸ਼ਬਦ ਹੈ । ਰੱਬ ਬਾਰੇ ਜੋ ਗਿਆਨ ਸਾਨੂੰ ਪ੍ਰਾਪਤ ਹੈ, ਉਹ ਏਨਾ ਅਧੂਰਾ ਹੈ ਕਿ ਉਸ ਗਿਆਨ ਤੋਂ ਵੀ ਸਾਨੂੰ ਇਨਕਾਰੀ ਹੋਣਾ