ਪੰਨਾ:Alochana Magazine July, August and September 1986.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਲੋਚਨਾ/ਜੁਲਾਈ-ਸਤੰਬਰ 1986 ਪਏਗਾ, ਜੇਕਰ ਰੱਬ ਨੂੰ ਜਾਣਨਾ ਸਾਡਾ ਮਕਸਦ ਹੋਵੇ । ਕਈ ਵਾਰੀ ਕਿਸੇ ਚੀਜ਼ ਦੀ ਅਣਹੋਂਦ ਨੂੰ ਜੜਲਾਉਣ ਲਈ ਅਸੀਂ ਰੱਬ ਸ਼ਦ ਦੀ ਵਰਤੋਂ ਕਰ ਲੈਂਦੇ ਹਾਂ-ਜਿਵੇਂ ਇਸ ਬਰਤਨ ਵਿਚ ਤਾਂ ਰੱਬ ਦਾ ਨਾਂ ਹੀ ਹੈ । ਅਨੀਸ਼ਵਰਵਾਦ ਤੋਂ ਇਕ ਭਾਵ ਹੈਪੁਰਖੀ ਸਰੂਪ ਵਿਚ ਵਿਸ਼ਵਾਸ ਤੋਂ ਇਨਕਾਰ । ਮਗਰਲੀ ਕਿਸਮ ਦਾ ਅਨੀਸ਼ਵਰਵਾਦ ਜ਼ਰੂਰੀ ਨਹੀਂ ਕਿ 'ਬ੍ਰਹਮ' ਜਾਂ 'ਅੰਤਮ ਹਕੀਕਤ’ ਤੋਂ ਵੀ ਮੁਨਕਰ ਹੋਵੇ । ਉਪਰੋਕਤ ਵਿਸ਼ਾਲ ਅਰਥਾਂ ਵਿੱਚ, ਵਿਆਪਕ ਪ੍ਰਸ਼ਨਾਂ ਨਾਲ ਨਜਿੱਠਣ ਉਪਰੰਤ, ਧਰਮ-ਮੀਮਾਂਸਾ ਇਕ ਹੋਰ ਰੂਪ ਵਿਚ ਸਾਹਮਣੇ ਆਉਂਦਾ ਹੈ, ਜੋ ਇਸ ਦਾ ਸੰਕੀਰਨ ਤੋਂ ਸੀਮਿਤ ਪੱਖ ਹੈ । ਇਸ ਰੂਪ ਵਿਚ ਇਹ ਕਿਸੇ-ਨਾ-ਕਸੇ ਧਰਮ-ਪਰੰਪਰਾ ਨਾਲ ਜੁੜ ਕੇ ਕਾਰਜ ਕਰਦਾ ਹੈ । ਜਿਸ ਪਰੰਪਰਾ ਨਾਲ ਇਸ ਦੀ ਸਾਂਝ ਪੈਂਦੀ ਹੈ, ਉਸ ਦਾ ਪਖ ਪੂਰਨਾ ਇਸ ਦਾ ਕਰਤੱਵ ਬਣ ਜਾਂਦਾ ਹੈ । ਇਸ ਤਰ੍ਹਾਂ ਵੱਖ-ਵੱਖ ਧਰਮਾਂ ਦੀ ਥਿਆਲੋਜੀ (ਜਿਵੇਂ ਕ੍ਰਿਸਅਚੀਨ ਥੀਆਲੋਜੀ, ਇਸਲਾਮਿਕ ਥੀਆ$ਜੀ) ਹੋਂਦ ਵਿਚ ਆਉਂਦੀ ਹੈ । ਈਸਾਈ ਮਤ ਆਪਣੇ ਆਪ ਵਿਚ ਇਕ ਪਰਮ ਹੈ, ਜਿਸ ਦਾ ਆਪਣਾ ਅਕੀਦਾ, ਆਪਣੀ ਜੀਵਨ-ਜਾਚ ਹੈ, ਆਪਣਾ ਮੁਕਤੀ-ਮਾਰਗ ਹੈ । ਈਸਾਈ ਮਤ ਦੇ ਇਤਿਹਾਸ ਅਤੇ ਧਾਰਮਿਕ ਸਾਹਿਤ ਵਿਚ ਕਈ ਅਨੋਖੇ ਤੇ ਕੱਟੜਪੰਥੀ ਵਿਚਾਰ ਤੇ ਵਿਸ਼ਵਾਸ ਹਨ, ਜਿਨ੍ਹਾਂ ਨੂੰ ਗੈਰ-ਈਸਾਈ ਵਿਅਕਤੀ ਆਸਾਨੀ ਨਾਲ ਸਵੀਕਾਰ ਨਹੀਂ ਕਰ ਸਕਦਾ । ਪਰ ਈਜਾਈ ਧਰਮ ਦੇ ਬੁੱਧੀਮਾਨ ਚਿੰਤਕ ਇਸ ਜਤਨ ਵਿਚ ਰਹਿੰਦੇ ਹੋਣਗੇ ਕਿ ਈਸਾਈਅਤ ਦੀ ਪਰਾ ਵਿਚ ਵਾਪਰੀਆਂ ਘਟਨਾਵਾਂ, ਵਰਤੋਂ ਵਿਚ ਆਏ ਪ੍ਰਤੀਕਾਂ ਤੇ ਅਨੋਖੇ ਵਿਸ਼ਵਾਸ਼ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਜਾਵੇ ਕਿ ਪਾਠਕ ਜਾਂ ਸਰੋਤੇ ਦੀ ਬੁੱਧੀ ਨੂੰ ਉਹ ਇਤਰਾਜ਼ਯੋਗ ਨਾ ਜਾਪਣ, ਸਗੋਂ ਉਨ੍ਹਾਂ ਨੂੰ ਦਿੱਤੇ ਗਏ ਨਵੇਂ ਅਰਥਾਂ ਦੀ ਰੋਸ਼ਨੀ ਵਿਚ ਉਹ ਪਾਠਕ ਨੂੰ ਪ੍ਰਭਾਵਿਤ ਕਰ ਜਾਣ । ਈਸਾਈਅਤ ਦੀ ਹਰ ਮਨੌਤ ਤੇ ਧਾਰਨਾ ਨੂੰ ਅਜਿਹੇ ਚਿੰਤਕ, ਦਲੀਲ ਦੀ ਸਹਾਇਤਾ ਨਾਲ, ਨਿਆਂਸ਼ੀਲ ਤੇ ਹੱਕੀ ਸਿੱਧ ਕਰਨਗੇ ਇਸ ਸਮੁੱਚੇ ਜਤਨ ਵਿਚੋਂ ਈਸਾਈ ਮਤ ਦਾ ਧਰਮ-ਮੀਮਾਂਸਾ ਸਰੂਪ ਧਾਰਨ ਕਰੇਗਾ। ਧਰਮ-ਮੀਮਾਂਸਾ ਦਾ ਇਹ ਪੱਖ, ਚੁਣੇ ਹੋਏ ਧਰਮ ਦੀ ਵਿਆਖਿਆ ਦਾਰਸ਼ਨਿ ਵਿਧੀ ਦੀ ਵਰਤੋਂ ਰਾਹੀਂ ਕਰਦਾ ਹੈ, ਆਪਣੀ ਪਰੰਪਰਾ ਦੀ ਵਕਾਲਤ ਹਿਤ ਦਲੀਲਾਂ ਘੜਦਾ ਹੈ ਅਤੇ ਵਿਰੋਧੀ ਧਰਮਾਂ ਦੇ ਟਾਕਰੇ ਉਤੇ ਆਪਣੇ ਧਰਮ ਨੂੰ ਉੱਤਮ ਸਿੱਧ ਕਰਨ ਲੋਚਦਾ ਹੈ । ਬੁੱਧੀ ਦੀ ਸਹਾਇਤਾ ਨਾਲ ਆਪਣੀ ਪਰੰਪਰਾ ਦੀ ਪੱਖ-ਪੂਰਤੀ ਇਸ ਦੀ ਮਨੋਰਥ ਹੈ । ਸਪੱਸ਼ਟ ਹੈ ਕਿ ਕਿਸੇ ਇਕ ਧਰਮ ਦੀ ਥੀਆਲੋਜੀ ਦੂਜੇ ਧਰਮਾਂ ਦੀ ਥੀਆਲੋਜੀ ਨਾਲੋਂ ਭਿੰਨ ਹੋਵੇਗੀ, ਚਾਹੇ ਕਈ ਧਰਮਾਂ ਵਿਚ ਕੁਝ ਸੰਕਲਪਾਂ ਦੀ ਸਾਂਝ ਵੀ ਹੋਵੇ ਅਤੇ ਇਕੋ ਜਿਹੀਆਂ ਦਲੀਲਾਂ ਦੀ ਵਰਤੋਂ ਵੀ ਕੀਤੀ ਗਈ ਹੋਵੇ । ਹਰ ਧਰਮ ਦੇ ਆਪਣੀ ਨਿਵੇਕਲੀ ਸੇਧ ਹੈ, ਜਿਸ ਨੂੰ ਉਜਾਗਰ ਕਰਨਾ ਉਸ ਦੇ ਮੀਮਾਂਸਕਾਂ ਦਾ ਕੰਮ ਹੈ । ਹਰ ਪਰੰਪਰਾ ਵਿਚ ਕੁਝ ਤਰੁੱਟੀਆਂ, ਕੁਝ ਅਬੌਧਿਕ, ਕੱਟੜਪੰਥੀ ਧਾਰਨਾਵਾਂ ਤੇ ਰਸਮ'