ਪੰਨਾ:Alochana Magazine July, August and September 1986.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

43 ਆਲੋਚਨਾ/ਜੁਲਾਈ-ਸਤੰਬਰ 1986 ਰੀਤਾਂ, ਅੰਧ-ਵਿਸ਼ਵਾਸੀ ਮਨੋਤਾ (assumptions) ਤੇ ਕਰਾਮਾਤਾਂ ਸੰਭਵ ਤੇ ਸੁਭਾਵਿਕ ਹਨ । ਪਰ, ਧਰਮ-ਪੱਖੀ ਚਿੰਤਕ ਇਨ੍ਹਾਂ ਸਭ ਤਰੁੱਟੀਆਂ ਤੇ ਕਮਜ਼ੋਰੀਆਂ ਨੂੰ ਵਿਸ਼ੇਸ਼ਤਾਵਾਂ ਦੇ ਰੂਪ ਵਿਚ ਉਘਾੜਨ ਦੇ ਸਮਰੱਥ ਹੈ । ਉਸ ਦੀ ਕਲਮ ਇਨ੍ਹਾਂ ਨੂੰ ਨਵੀਂ ਰੰਗਨ ਵਿਚ ਪੇਸ਼ ਕਰਨ ਦੀ ਸਲੜਾ ਰਖਦੀ ਹੈ । ਇਹੀ ਉਸ ਦਾ ਕਸਬੀ ਹੁਨਰ ਹੈ, ਇਹੀ ਉਸ ਦੀ ਕਾਰਜ-ਕੁਸ਼ਲਤਾਂ ਹੈ । ਧਰਮ-ਦਰਸ਼ਨ ਥੀਆਲੋਜੀ ਦੀ ਤੁਲਨਾ ਵਿਚ, ਚੱਖਾ ਬੇਲਿਹਾਜ਼ ਵਿਸ਼ਾ ਹੈ; ਇਹ ਕਿਸੇ ਮਤ ਦੀ, ਕਿਸੇ ਸੰਕਲਪਕ ਆਧਾਰ ਪਰਵਾਹ ਨਹੀਂ ਕਰਦਾ; ਕਈ ਵਿਸ਼ਵਾਸ, ਕੋਈ ਸ਼ਰਧਾ ਇਸ ਲਈ ਮੁਤਬੱਰਕ ਨਹੀਂ। ਇਸ ਦਾ ਇਹ ਭਾਵ ਨਹੀਂ ਕਿ ਸ਼ਰਧਾ ਜਾਂ ਸ਼ਰਧਾਵਾਨ ਵਿਅਕਤੀ ਨੂੰ ਇਹ ਹਰੜ ਦੀ ਨਿਰੀ ਨਾਲ ਦੇਖਦਾ ਹੈ; ਭਾਵ ਕੇਵਲ ਏਨਾ ਹੈ ਕਿ ਇਸ ਦੀ ਦਾਰਸ਼ਨਿਕ ਆਲੋਚਨਾ ਵਿਸ਼ਵਾਸ ਤੇ ਸ਼ਰਧਾ ਨੂੰ ਵੀ ਆਪਣੇ ਅਧਿਐਨ ਦਾ ਪਾਤਰ ਬਣਾ ਲੈਂਦੀ ਹੈ । ਧਰਮ ਦਾ ਸਿੱਧਾਂਤਕਾਰ ਬੁਨਿਆਦੀ ਮਨੌਤਾਂ ਨੂੰ ਛੱਡ ਨਹੀਂ ਸਕਦਾ, ਉਨ੍ਹਾਂ ਨੂੰ ਨਾਲ ਲੈ ਕੇ ਚਲਦਾ ਹੈ; ਇਹ ਉਸ ਦੀ ਮਜਬੂਰੀ ਹੈ । ਦਾਰਸ਼ਨਿਕ ਨੂੰ ਅਜਿਹੀ ਕੋਈ ਮਜਬੂਰੀ ਨਹੀਂ । ਸੋ ਧਰਮ-ਮੀਮਾਂਸਾ ਬਧਿਕ ਹੁੰਦਾ ਹੋਇਆ ਵੀ ਪੂਰਨ ਰੂਪ ਵਿਚ ਬੌਧਿਕ ਨਹੀਂ, ਇਹ ਵਿਵੇਕਸ਼ੀਲ ਹੈ ਵੀ ਅਤੇ ਨਹੀਂ ਵੀ । ਇਸ ਦੇ ਦੋ-ਰੁਖੇ ਸੁਭਾ ਕਾਰਨ ਬੁੱਧੀਮਾਨਾਂ ਦੀ ਰੁਚੀ ਇਸ ਵਿਸ਼ੇ ਵਿਚ ਘਟਦੀ ਜਾ ਰਹੀ ਹੈ । ਵਿਗਿਆਨ ਅਤੇ ਧਰਮ-ਮੀਮਾਂਸਾ ਦੇ ਵਿਰੋਧ ਵਿਚ ਧਰਮ-ਦਰਸ਼ਨ ਦਾ ਕੀ ਸਥਾਨ ਹੈ ? ਧਰਮ ਨਾਲ ਸੰਬੰਧਿਤ ਪ੍ਰਸ਼ਨ ਮਗਰਲੇ ਦੋਹਾਂ ਵਿਸ਼ਿਆਂ ਵਿਚ ਸਾਂਝੇ ਹਨ, ਜਦ ਕਿ ਧਰਮ-ਦਰਸ਼ਨ ਅਤੇ ਵਿਗਿਆਨ ਵਿਚ ਵਿਸ਼ੇ ਦੀ ਸਾਂਝ ਪ੍ਰਤੱਖ ਰੂਪ ਵਿਚ ਕੋਈ ਨਹੀਂ ਕੇਵਲ ਫ਼ਲਸਫ਼ੇ ਰਾਹੀਂ ਕੁਝ ਸੰਪਰਕ ਸਥਾਪਿਤ ਹੁੰਦਾ ਹੈ । ਫ਼ਲਸਫ਼ਾ ਕਾਫ਼ੀ ਹੱਦ ਤਕ ਵਿਗਿਆਨਿਕ ਭਾਵਨਾ ਤੋਂ ਪ੍ਰਭਾਵਿਤ ਹੈ, ਅਤੇ ਸਚਾਈ ਦੀ ਭਾਲ ਵਿਚ ਦੋਵੇਂ ਸੰਮਤੀ ਰਖਦੇ ਹਨ । ਇਹ ਭਾਵਨਾ ਧਰਮ-ਦਰਸ਼ਨ ਦੇ ਖੇਤਰ ਵਿਚ ਵੀ ਪ੍ਰਵੇਸ਼ ਕਰਦੀ ਹੈ, ਅਤੇ ਧਰਮ ਦਾ ਦਾਰਸ਼ਨਿਕ ਬਲਾਗ, ਨਿਰਪੱਖ ਰਵੱਈਆ ਅਪਣਾ ਕੇ ਧਰਮ ਦੀ ਸਚਾਈ ਨੂੰ ਖੋਜਣ ਹਤ ਜੁਟਦਾ ਹੈ । ਧਰਮ ਦੇ ਮੀਮਾਂਸਿਕ ਨੂੰ ਇਹ ਰਵੱਈਆ ਅਪਨਾਉਣ ਵਿਚ ਸੰਕੋਚ ਹੈ, ਕਿਉਂਕਿ ਉਸ ਦਾ ਉਦੇਸ਼ ਗਿਣਿਆ-ਮਿੱਥਿਆਂ ਤੇ ਬੇ-ਲਚਕ ਹੈ । ਨਿਰੋਲ ਧਰਮ ਨਾਲ ਫ਼ਲਸਫ਼ੇ ਦੀ ਸਾਂਝ ਵਧੇਰੇ ਡੂੰਘੀ ਹੈ । ਦੋਵੇਂ ਆਪਣੇ ਢੰਗ ਨਾਲ ਵਿਅਕਤੀ ਇਕ ਕੰਮ ਨਹੀਂ, ਦੇ ਸਮੁੱਚ ਨਜ਼ਰੀਏ ਨੂੰ ਪ੍ਰਭਾਵਿਤ ਕਰਦੇ ਹਨ । ' ਧਰਮ ਕੰਮਾਂ ਵਿਚੋਂ fਜਸ ਨੂੰ ਸਵੇਰੇ ਜਾਂ ਸ਼ਾਮ ਕਿਸੇ ਵੇਲੇ ਨਿਬੇੜ ਲਿਆ ਜਾਵੇ ਤੇ ਬਸ । ਇਸ ਦੀ ਛਾਪ ਵਿਅਕਤੀ ਦੇ ਹਰ ਕੰਮ ਉਤੇ, ਉਸ ਦੀ ਹਰ ਸੱਚ ਉਤੇ ਲੱਗੀ ਹੁੰਦੀ ਹੈ । ਇਸੇ ਤਰ ਫ਼ਲਸਫ਼ਾ ਵਿਅਕਤੀ ਦੇ ਸਮੁੱਚੇ ਜੀਵਨ-ਦ੍ਰਿਸ਼ਟੀਕੋਣ ਉਤੇ ਛਾ ਜਾਂਦਾ ਹੈ । ਧਰਮ ਦਾ ਫ਼ਲਸਫਾ ,ਫ਼ਲਸਫਾ ਹੋਣ ਦੇ ਨਾਤੇ, ਇਸ ਕਿਸਮ ਦੇ ਪ੍ਰਭਾਵਾਂ ਤੋਂ ਸੁਤੰਤਰ ਨਹੀਂ ਰਹਿ ਸਕਦਾ | ਧਰਮ ਵਿਅਕਤੀ ਦੀ ਹਕੀਕਤ ਨਾਲ ਸੰਪਰਕ ਸਥਾਪਿਤ ਕਰਦਾ ਹੈ । ਫ਼ਲਸਫ਼ਾ ਇਸ ਸੰਪਰਕ ਦੀ ਹਕੀਕਤ ਨੂੰ ਜਾਣਨ ਦਾ ਮਤਲਾਸ਼ੀ ਹੈ ।