ਪੰਨਾ:Alochana Magazine July, August and September 1986.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾ. ਬਲਲੀਰ ਸਿੰਘ ਦੀ ਵਾਰਤਕ : ਇਕ ਪਰਿਚੈ -ਡਾ. ਗੁਰਮੁਖ ਸਿੰਘ ਡਾ, ਚਰਨ ਸਿੰਘ ਦਾ ਨਿਵਾਸ ਸਥਾਨ ਸਾਹਿਤਕਾਰਾਂ, ਵਿਦਵਾਨਾਂ ਤੇ ਸਾਹਿਤਰਸੀਆਂ ਲਈ ਤੀਰਥ ਸਮਾਨ ਸੀ ਜਿਥੇ ਆ ਕੇ ਉਹ ਘੰਟਿਆਂ ਬੱਧੀ ਗੋਸ਼ਟੀਆਂ ਵਿਚ ਹਿੱਸਾ ਲੈਂਦੇ, ਸ਼ੰਕੇ ਨਵਿਰਤ ਕਰਦੇ ਤੇ ਸਾਹਿਤ-ਰਸ ਮਾਣਦੇ । ਇਸ ਪ੍ਰਕਾਰ ਦੇ ਘਰੋਗੀ ਵਾਤਾਵਰਣ ਨੇ ਘਰ ਦੇ ਬਾਲਾਂ ਨੂੰ ਸਾਹਿਤਕ ਜਗਤ ਵਿਚ ਆਉਣ ਲਈ ਪ੍ਰੇਰਨਾ ਦਿੱਤੀ । ਭਾਈ ਵੀਰ ਸਿੰਘ ਤੇ ਡਾ. ਬਲਬੀਰ ਸਿੰਘ ਇਸ ਮਾਹੋਲ ਦੀ ਦੇਣ ਹਨ । ਭਾਈ ਸਾਹਿਬ ਨੇ ਸਾਹਿਤ ਤੇ ਖੋਜ ਦੋਨਾਂ ਖੇਤਰਾਂ ਵਿਚ ਅਦੁਤੀ ਯੋਗਦਾਨ ਪਾਇਆ । ਡਾ. ਬਲਬੀਰ ਸਿੰਘ ਨੇ ਵਾਰਤਕ ਦੇ ਖੇਤਰ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ । ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ : 1. ਚਰਣ ਹਰਿ’ ਵਿਸਥਾਰ ਦੇ ਜਿਲਦਾਂ) 2. ਸ਼ੁਧ ਸਰੂਪ 3. ਕਲਮ ਦੀ ਕਰਾਮਾਤ 4. ਲੰਮੀ ਨਦਰ 5. ਸੁਰਤਿ-ਸ਼ਬਦ ਵਿਚਾਰ 6. ਰਾਗ ਮਾਲਾ ਦਾ ਸਵਾਲ ਤੇ ਜੱਧ ਕਵੀ ਤੇ ਆਲਮ 7. ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ (ਦੋ ਜਿਲਦਾਂ) | ਇਸ ਤੋਂ ਇਲਾਵਾ ਕਈ ਪੁਸਤਕਾਂ ਦੀਆਂ ਭੂਮਿਕਾਵਾਂ ਤੇ ਪਤਰ ਆਦਿ ਉਪਲਬਧ ਹਨ ਜਿਨ੍ਹਾਂ ਵਿਚੋਂ ਉਤਮ ਗਦ ਦੇ ਦਰਸ਼ਨ ਸਹਿਜੇ ਹੋ ਜਾਂਦੇ ਹਨ । | ਪੰਜਾਬੀ ਸਾਹਿਤ ਸੇਵਕਾਂ ਵਿਚ ਚਾਰ ਅਜੇਹੇ ਮਹਾਨ ਲੇਖਕ ਹਨ ਜੋ ਪੇਸ਼ੇ ਵਜੋਂ ਇੰਜੀਨੀਅਰ ਜਾਂ ਸਾਇੰਸਵੇਤਾ ਸਨ ਪਰ ਉਨ੍ਹਾਂ ਨੇ ਜੋ ਸੇਵਾ ਪੰਜਾਬੀ ਸਾਹਿਤ ਤੋਂ ਭਾਸ਼ਾ ਦੀ ਕੀਤੀ ਹੈ, ਉਸ ਨੂੰ ਹਮੇਸ਼ਾਂ ਯਾਦ ਰਖਿਆ ਜਾਵੇਗਾ । ਮੇਰੀ ਦ ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਸ. ਗੁਰਬਖਸ਼ ਸਿੰਘ ਪ੍ਰਤੀਲੜੀ ਤੇ ਡਾ. ਬਲਬੀਰ ਸਿੰਘ ਤੋਂ ਹੈ । ਡਾ. ਬਲਬੀਰ ਸਿੰਘ ਬੜੇ ਸਿਧੇ ਸਾਦੇ ਸੁਭਾ ਦੇ ਸੁਆਮੀ ਸਨ ਜਿਨ੍ਹਾਂ ਦੀ ਆਤਮਾ ਰਹਸਮਈ ਮੰਡਲਾਂ ਵਿਚ ਵਿਚਰੀ ਸੀ ਤੇ ਸੋਚਣੀ ਬੜੀ ਵਿਗਿਆਨਿਕ ਤੇ ਤਰਕਮਈ ਸੀ । ਇਹੀ ਕਾਰਨ ਸੀ ਕਿ ਆਪ ਨੇ ਅਧਿਆਤਮਕ ਜਗਤ ਦੇ ਰਹੱਸਾਤਮਕ ਅਨੁਭਵਾਂ ਨੂੰ ਤਰਕ ਦੀ