ਪੰਨਾ:Alochana Magazine July, August and September 1986.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 49 ਕਸਵੱਟੀ ਤੇ ਪਰਖ ਕੇ ਹੀ ਵਿਗਿਆਨਿਕ ਢੰਗ ਨਾਲ ਅਭਿਵਿਅਕਤ ਕੀਤਾ । ਅੰਧ ਵਿਸ਼ਵਾਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਸਗੋਂ ਕਰਾਮਾਤੀ ਸਾਖੀਆਂ ਦੀ ਨਵ-ਵਿਆਖਿਆ ਕੀਤੀ ਤੇ ਉਨ੍ਹਾਂ ਨੂੰ ਵਿਗਿਆਨਿਕ ਢੰਗ ਨਾਲ ਪਾਠਕਾਂ ਨਾਲ ਸਾਂਝਾ ਕੀਤਾ। ਆਪ ਨੇ ਅਧਿਆਤਮਕ ਵਿਸ਼ਿਆਂ ਬਾਰੇ ਕਲਮ ਦੀ ਕਰਾਮਾਤ ਦਿਖਾਉਂਦਿਆਂ ਲਿਖਤ ਵਿਚ ਅਸਪੱਸ਼ਟਤਾ, ਧੁੰਦਲਾਪਨ ਤੇ ਰਸਹੀਣਤਾ ਨੂੰ ਨਹੀਂ ਆਉਣ ਦਿੱਤਾ ਜੋ ਆਪਣੇ ਆਪ ਵਿਚ ਪ੍ਰਾਪਤੀ ਹੈ । ਅਜਿਹੀ ਵਿਦਵਤਾ ਭਰਪੂਰ ਵਾਰਤਕ ਲਿਖਣ ਵਾਲਿਆਂ ਵਿਚ ਡਾ. ਬਲਬੀਰ ਸਿੰਘ ਦਾ ਸਥਾਨ ਬੜਾ ਸਨਮਾਨ ਯੋਗ ਹੈ । | ‘ਚਰਣ ਹਰਿ ਵਿਸਥਾਰ' (ਦੋਨੋ ਭਾਗ) ਆਪਣੇ ਖਾਨਦਾਨ ਤੇ ਆਪਣੇ ਬਜ਼ੁਰਗਾਂ ਨਾਲ ਸੰਬੰਧਿਤ ਹਨ । ਦੀਵਾਨ ਕੌੜਾ ਮਲ ਦੇ ਜੀਵਨ-ਸਮਾਚਾਰ ਅੰਕਿਤ ਕਰਦਿਆਂ ਇਤਿਹਾਸ ਤੇ ਲੋਕ ਜੀਵਨ ਵਿਚ ਪ੍ਰਚੱਲਤ ਦੰਦ ਕਥਾਵਾਂ ਲੈ ਕੇ ਉਨਾਂ ਦੀ ਸ਼ਖਸੀਅਤ ਉਘਾੜਨ ਦਾ ਸਫ਼ਲ ਉਪਰਾਲਾ ਕੀਤਾ ਹੈ । ਇਸੇ ਤਰ੍ਹਾਂ ਆਪਨੇ ਬਾਬਾ ਕਾਹਨ ਸਿੰਘ ਬਾਰੇ ਵੀ ਪ੍ਰਾਪਤ ਸਤਾਂ ਦਾ ਪੂਰਾ ਲਾਭ ਉਠਾ ਕੇ ਉਨਾਂ ਦੀ ਜੀਵਨ ਗਾਥਾ ਸ਼ਰਧਾ ਤੇ ਸਤਿਕਾਰ ਨਾਲ ਲਿਖਦਿਆਂ ਉਨਾਂ ਦੀ ਵਿਦਵਤਾ, ਵੈਰਾਗ ਬਿਰਤੀ ਤੇ ਸਾਹਿਤ ਰਚਨਾ ਦੇ ਨਾਲ ਨਾਲ ਵੈਰਾਗ ਦੇ ਖੇਤਰ ਵਿਚ ਕੀਤੇ ਪ੍ਰਯੋਗਾਂ ਤੇ ਪਰਉਪਕਾਰਾਂ ਨੂੰ ਬੜੇ ਵਿਸਤਾਰ ਸਹਿਤ ਵਰਣਨ ਕਰਦਿਆਂ ਲੇਖਕ ਸ਼ਰਧਤਮਕ ਰੰਗਣ ਵਾਲੀ ਇਕ ਸੁਚੱਜੀ ਜੀਵਨੀ ਪੰਜਾਬੀ ਸਾਹਿਤ ਦੀ ਝੋਲੀ ਪਾਉਂਦਾ ਹੈ । ਦੂਜੇ ਭਾਗ ਵਿਚ ਆਪਣੇ ਪਿਤਾ ਡਾਕਟਰ ਚਰਨ ਸਿੰਘ ਜੀ ਦੇ ਜੀਵਨ ਬਾਰੇ ਸੰਖਿਪਤ ਪਰ ਭਾਵਪੂਤ ਤੇ ਗਿਆਨ-ਵਰਧਕ ਵਾਕਫੀਅਤ ਦੇਣ ਦਾ ਉਪਰਾਲਾ ਕੀਤਾ ਹੈ : ਡਾਕਟਰ ਸਾਹਿਬ ਦੇ ਸਭ ਸ਼ਖਸੀਅਤ, ਵਿਦਵਤਾ, ਸਾਹਿਤ ਰਚਨਾ, ਵੈ ਵਕ ਗਿਆਨ ਆਦਿ ਬਾਰੇ ਕਾਫੀ ਤੱਥਾਂ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ । ਡਾਕਟਰ ਸਾਹਿਬ ਦੀਆਂ ਸਾਰਆਂ ਰਚਨਾਵਾਂ ਵੀ ਇਸੇ ਭਾਗ ਵਿਚ ਸੰਕਲਿਤ ਹਨ । ਦੇਖਣ ਨੂੰ ਤਾਂ ਇਹ ਦੋ ਗ੍ਰੰਥ ਆਪਣੇ ਪਰਿਵਾਰ ਦਾ ਇਤਿਹਾਸ ਜਾਪਦਾ ਹੈ ਪਰ ਇਥੇ ਦੀ ਗੱਲ ਨਹੀਂ ਮੁਕਦੀ । ਇਨ੍ਹਾਂ ਵਿਚ ਪੰਜਾਬ ਦੇ ਇਤਿਹਾਸ, ਲੋਕ-ਜੀਵਨ, ਧਾਰਮਿਕਦਸ਼ਾ (ਦੁਰਦਸ਼ਾ, ਸਾਹਿਤਿਕ ਪ੍ਰਵਿਰਤੀਆਂ,ਲੱਕ-ਰੁਚੀਆਂ, ਲੋਕ ਵਿਸ਼ਵਾਸਾਂ ਆਦਿ ਦਾ ਸਹਿਜ ਸਭਾ ਚਿੱਤਣ ਹੋ ਗਿਆ ਹੈ । ਇਹ ਪੁਸਤਕਾਂ ਉਸ ਸਮੇਂ ਦੇ ਸਮਾਜ ਦਾ ਵਧੀਆ ਚਿਤਰ ਹਨ । ਸਾਹਿਤ ਤੇ ਇਤਿਹਾਸ ਦੇ ਵਿਦਿਆਰਥੀਆਂ ਲਈ ਇਹ ਬੜੀਆਂ ਉਪਯੋਗੀ ਪੁਸਤਕਾਂ ਹਨ । ਨਿਬੰਹ ਦੇ ਖੇਤਰ ਵਿਚ ਡਾਕਟਰ ਸਾਹਿਬ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ । ਆਪ ਨੇ ਸਿੱਖ ਧਰਮ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਕਲਮ ਚਲਾਈ । ਆਪ ਦਾ ਉਦੇਸ਼ ਚਲਿਤ ਸਾਖੀਆਂ ਤੇ ਇਤਿਹਾਸਿਕ ਘਟਨਾਵਾਂ ਦੀ ਪੁਨਰ-ਵਿਆਖਿਆ ਸੀ । ਵਿਚਾਰ - ੫ਧਾਨ ਰੰਗਣ ਵਾਲੇ ਲੇਖ ਵੀ ਕਥਾ ਰਸ ਨਾਲ ਪਾਠਕਾਂ ਨੂੰ ਕੀਲਦੇ ਹਨ । ਇਨ੍ਹਾਂ ਦੋਨਾਂ ਦਾ ਸੁਮੇਲ ਹੀ ਆਪ ਨੂੰ ਪੜਨ ਯੋਗ ਤੇ ਵਿਚਾਰਨਯੋਗ ਨਿਬੰਧਕਾਰ ਸਥਾਪਿਤ ਕਰਦਾ ਆਮ ਵਾਰਤਕ ਲੇਖਕ ਨਾਲੋਂ ਆਪ ਨੂੰ ਨਿਖੇੜਦਾ ਹੈ ।