ਪੰਨਾ:Alochana Magazine July, August and September 1986.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

50 ਆਲੋਚਨਾ/ਜੁਲਾਈ-ਸਤੰਬਰ 1986 “ਬੁੱਧ ਸਰੂਪ" ਆਪ ਦਾ ਨਿਬੰਧ ਸੰਗ੍ਰਹਿ ਹੈ ਜਿਸ ਵਿਚ ਸ਼ੁਧ ਸਰੂਪ', 'ਭਸਮ, ਕਾਠ ਦੀ ਘੋੜੀ, 'ਭਾਈ ਸਾਹਿਬ ਦਾ ਸੰਦੇਸ਼’ ਅਤੇ ‘ਸਬਲ ਸਾਹਿਤਯ' ਨਿਬੰਧ ਅੰਕਿਤ ਕੀਤੇ ਗਏ ਹਨ । ਇਹ ਸਾਰੇ ਲੇਖ ਵਿਸ਼ੇਸ਼ ਸਮਾਗਮਾਂ ਲਈ ਲਿਖੇ ਗਏ ਹਨ ਜਿਹਾ ਕਿ ਗਿਆਨੀ ਮਹਾਂ ਸਿੰਘ ਨੇ ਦੱਸਿਆ ਹੈ । ਸ਼ੁਧ ਸਰੂਪ' ਲੇਖ ਵਿਚ ਡਾਕਟਰ ਸਾਹਿਬ ਨੇ ਮਨੁੱਖ ਦੇ ਸੁਧ ਸਰੂਪ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ । ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਣ ਲੱਗਿਆਂ ਮਨੁੱਖ ਦੇ ਸ਼ੁਧ ਸਰੂਪ ਦਾ ਸੰਕਲਪ ਸਾਹਮਣੇ ਰੱਖਿਆ । ਪੰਜ ਵਿਕਾਰਾਂ ਤੋਂ ਮੁਕਤ ਹੋ ਕੇ ਪਰਮ ਭਰਪੂਰ ਜੀਵਨ ਜੀਣ ਦੀ ਪ੍ਰਨਾ ਦੇ ਕੇ ਭਾਰਤੀ ਕਰਮਹੀਣ ਦਰਸ਼ਨ ਨੂੰ ਨਿਕਾਰਿਆ ਹੈ । ਆਲੋਚਕਾਂ ਅਨੁਸਾਰ ਡਾਕਟਰ ਬਲਬੀਰ ਸਿੰਘ ਦੁਆਰਾ ਕਥਾ ਜੁਗਤ ਸ਼ੈਲੀ ਅਪਣਾ ਕੇ ਇਸ ਗੱਲ ਦਾ ਪ੍ਰਭਾਵ ਪਾਇਆ ਗਿਆ ਹੈ ਕਿ ਜੀਵਨ ਨੂੰ ਬੜੀ ਨੀਝ ਨਾਲ ਵੇਖਣ ਤੋਂ ਵਿਚਾਰਨ ਦੀ ਲੋੜ ਹੈ । ਜ਼ਿੰਦਗੀ ਦੇ ਹਰ ਪਹਿਲੂ ਉਤੇ ਧੀ ਦੀ ਸਮੱਸਿਆ ਪ੍ਰਬਲ ਰੂਪ ਧਾਰ ਕੇ ਖੜੀ ਹੈ । ਇਹ ਪ੍ਰਸ਼ਨ ਧਾਰਮਿਕ ਖੇਤਰ ਵਿਚ ਪ੍ਰਬਲ ਹੈ। ਕਿਉਕਿ ਇਥੇ ਕਈ ਭਤੀਆਂ ਖੜ੍ਹੀਆਂ ਹੋ ਜਾਂਦੀਆਂ ਹਨ । ਡਾ. ਬਲਬੀਰ ਸਿੰਘ ਲੇਖ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਕਰਦੇ ਹਨ । “ਖਾਲਸਾ ਜੀ ਤੁਸੀਂ ਸ਼ੇਰ ਹੋਵੇ, ਵੈਸਾਖੀ ਵਾਲੇ ਦਿਨ ਤੁਹਾਡਾ ਭਰਮ-ਜਾਲ ਟੁੱਟ ਗਿਆ ਸੀ ! ਤੁਹਾਨੂੰ ਆਪਣੇ ਧੁ ਸਰੂਪ ਦੇ ਦਰਸ਼ਨ ਹੋ ਗਏ ਸਨ । ਉਸੇ ਸਰੂਪ ਦੇ ਅਨਰੂਪ ਕਰਤੱਵ ਜੀਵਨ ਵਿਚ ਹੀ ਉਨੇ । ਇਉਂ ਧਾਰਮਿਕ ਦ੍ਰਿਸ਼ਟੀ ਤੋਂ ਆਪ ਨੇ ਮਨੁੱਖ ਦੇ ਸ਼ੁਧ ਸਰੂਪ ਨੂੰ ਨਿਸ਼ਚਿਤ ਕਰਨ ਦਾ ਯਤਨ ਕਰਦਿਆਂ ਪਾਠਕਾਂ ਨੂੰ ਸੋਚਣ ਤੇ ਜੀਵਨ ਸੁਧਾਰਨ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ ਹੈ । ਇਸ ਪੁਸਤਕ ਦਾ ਦੂਸਰਾ ਲੇਖ “ਭਸਮ ਹੈ ਜੋ ਭਾਈ ਜੋਗਾ ਸਿੰਘ ਦੀ ਕਥਾ ਦੀ ਪੁਨਰ ਵਿਆਖਿਆ ਹੈ । ਇਸ ਵਿਚ ਲੇਖਕ ਦਾ ਮਨੱਰਥ ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿਤਵ ਨੂੰ ਬੜੀ ਨੀਝ ਨਾਲ ਚਿਤਰਨਾ ਜਾਪਦਾ ਹੈ ਕਿਉਂਕਿ ਅਜਿਹੀਆਂ ਪਰਸਥਿਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਦਸਮ ਪਾਤਸ਼ਾਹ ਵਿਚਰੇ ਤੇ ਆਦਰਸ਼ਕ ਮਾਡਲ ਬਣ ਕੇ ਸਿੱਖਾਂ ਨੂੰ ਪ੍ਰਭਾਵਿਤ ਕੀਤਾ । ਸਿੱਖ ਦਾ ਕਾਇਆ ਕਲਪ ਹੋ ਸਕਦਾ ਹੈ ਭਾਵੇਂ ਉਹ ਰਹਸਤੀ ਹੈ, ਦੁਨੀਆਦਾਰ ਹੈ । ਉਸ ਦੇ ਅੰਦਰਲੇ ਵਿਕਾਰ ਜਦੋਂ ਅਗਨੀ ਵਿਚ ਪੈ ਕੇ ਭਸਮ ਹੋ ਜਾਂਦੇ ਹਨ ਤਾਂ ਉਹ ਆਪ ਆਦਰਸ਼ ਦਾ ਰੂਪ ਬਣ ਜਾਂਦਾ ਹੈ । ਇਸ ਪੁਸਤਕ ਦਾ ਤੀਸਰਾਂ ਨਿਬੰਧ ‘ਕਾਠ ਦੀ ਘੋੜੀ ਹੈ ਇਸ ਵਿਚ ਸੱਜਣ ਠੱਗ ਤੇ ਗੁਰ ਨਾਨਕ ਸਾਹਿਬ ਦੇ ਮਿਲਾਪ ਵਾਲੀ ਕਥਾ ਲਈ ਗਈ ਹੈ ਜਿਸ ਨੂੰ ਵੱਖਰੇ ਰੰਗ ਵਿਚ ਪੇਸ਼ ਕੀਤਾ ਗਿਆ ਹੈ । ਕੱਜਣ ਸੱਜਣ ਠੱਗ ਦਾ ਭਤੀਜਾ ਸੀ ਜੋ ਚੰਗਾ ਚੋਰ ਸੀ ਜੋ ਨਾ ਬਹਾ ਭੰਨਦਾ ਸੀ, ਨਾ ਮੰਨ ਲਗਾਉਂਦਾ ਸੀ, ਬਸ ਦੇ ਉਸ ਦੇ ਸਾਥੀ ਹਨੇਰੇ ਵਿਚ ਕੰਧ ਪਾਸ ਖੜ ਜਾਂਦੇ ਸਨ । ਇਕ ਘੋੜੀ ਬਣਦਾ ਸੀ, ਉਸ ਉਪਰ ਦੂਸਰਾ ਚੜ੍ਹ ਜਾਂਦਾ ਸੀ, ਤੇ ਕੱਜ਼ਣ ਇਨਾਂ ਘੋੜੀਆਂ ਤੇ ਚੜ ਕੇ ਮਕਾਨ ਵਿਚ ਦਾਖਲ ਹੋ ਕੇ ਲੁੱਟ ਕੇ ਵਾਪਸ ਆ ਜਾਂਦਾ ਸੀ । ਇਕ ਵਾਰ ਚੋਰੀ ਕਰਕੇ ਆਉਂਦਿਆਂ ਗੁਰੂ ਸਾਹਿਬ ਦੇ ਬੋਲ ਸੁਣੇ । ਬਸ ਫਿਰ ਕੀ ਸੀ । ਸਿੱਖ ਹੋ