ਪੰਨਾ:Alochana Magazine July, August and September 1986.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 | ਡਾਕਟਰ ਸਾਹਿਬ ਦਾ ਦੂਸਰਾ ਨਿਬੰਧ ਸੰਹਿ-ਕਲਮ ਦੀ ਕਰਾਮਾਤ ਹੈ ਜਿਸ ਵਿਚ 12 ਲੇਖ ਹਨ-ਕਲਮ ਦੀ ਕਰਾਮਾਤ’, ‘ਸਿੱਖੀ ਮੰਡਲ ਵਿਚ ਇਸਤੀ ਦਾ ਦਰਜਾ', 'ਸ੍ਰੀ ਗੁਰੂ ਨਾਨਕ ਦੇਵ ਜੀ', 'ਸੁਖ ਦੁਖ', 'ਸ੍ਰੀ ਗੁਰੂ ਅਰਜਨ ਦੇਵ ਜੀ, ‘ਉਪਕਾਰ ਭਗਤੀ, 'ਕਲਾ ਦੀ ਕੁਠਾਲੀ, “ਆਦਰਸ਼ ਦੀ ਸ਼ਕਤੀ, “ਕਮਨਾਮ', 'ਪੰਜਾਬੀ ਦੀ ਰਮਜ਼ ਭਰੀ ਕਵਿਤਾ', 'ਮਜ਼ਬ ਵਿਚ ਦਖਲ,' ਅਤੇ 'ਗੁਰਮੁਖ' । ਡਾਕਟਰ ਸਾਹਿਬ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਕਥਾ ਕਹਾਣੀਆਂ ਜਾਂ ਇਤਿਹਾਸਿਕ ਘਟਨਾਵਾਂ ਨੂੰ ਆਧਾਰ ਬਣਾਇਆ ਹੈ । 'ਕਲਮ ਦੀ ਕਰਾਮਾਤ' ਨਿਬੰਧ ਵਿਚ ਕਰਾਮਾਤ ਦੇ ਸਰੂਪ ਨੂੰ ਸਪੱਸ਼ਟ ਕਰਕੇ ਸਿੱਖੀ ਦੀ ਦ੍ਰਿਸ਼ਟੀ ਤੋਂ ਆਪਣੇ ਵਿਚਾਰ ਪੇਸ਼ ਕੀਤੇ ਹਨ ਕਿ ਕਰਾਮਾਤ ਤਾਂ ਸਵੈ-ਬਲੀਦਾਨ ਹੈ । ਜ਼ਫ਼ਰਨਾਮੇਂ ਦਾ ਜ਼ਿਕਰ ਕਰਦਿਆਂ ਇਹ ਬੜੇ ਰੌਚਕ ਢੰਗ ਨਾਲ ਦੱਸਿਆ ਹੈ ਕਿ ਔਰੰਗਜ਼ੇਬ ਦੇ ਮਨ ਤੇ ਇਸ ਦਾ ਬੜਾ ਹੀ ਅਸਰ ਪਿਆ । ਇਹ ਕਲਮ ਦੀ ਕਰਾਮਾਤ ਹੀ ਸੀ । ਡਾਕਟਰ ਸਾਹਿਬ ਦੇ ਆਪਣੇ ਸ਼ਬਦਾਂ ਵਿਚ “ਇਹ ਕਰਤੱਵ ਗੁਰੂ ਗੋਬਿੰਦ ਸਿੰਘ ਦਾ ਸੀ ਕਿ ਉਸ ਨੇ ਔਰੰਗਜ਼ੇਬ ਨੂੰ ਰੌਸ਼ਨ ਜ਼ਮੀਰੀ ਦੇ ਪ੍ਰਕਾਸ਼ ਵਿਚ ਅੰਦਰਲਾ ਪ੍ਰਤੱਖ ਕਰਵਾ ਦਿੱਤਾ । ਗੁਰੂ ਜੀ ਦੀ ਔਰੰਗਜੇਬ ਵੱਲ ਭੇਜੀ ਚਿੱਠੀ ਬਹੁਤ ਹੈਰਾਨ ਕਰਨ ਵਾਲੀ ਚੀਜ਼ ਹੈ। ਇਹ ਉਨ੍ਹਾਂ ਦੀ ਇਕ ਬਹੁਤ ਵੱਡੀ ਸਿੱਧੀ (achievement) ਹੈ । ਗੁਰੂ ਜੀ ਨੇ ਇਕ ਸੱਯਦ ਨੂੰ ਤਲਵਾਰ ਦੱਸੀ ਸੀ ਕਿ ਇਹ ਕਰਾਮਾਤ ਹੈ ਪਰ ਉਨਾ ਦੀ ਔਰੰਗਜੇਬ ਵੱਲ ਚਿੱਠੀ ਕਿਸੇ ਤਰਾਂ ਘਟ ਨਹੀਂ, ਇਹ ਸੀ ਕਲਮ ਦੀ ਕਰਾਮਾਤ, ਇਉਂ ਆਪ ਨੇ ਕਲਮ ਦੀ ਤਾਕਤ ਦਾ ਇਹਸਾਸ ਕਰਵਾਇਆ । “ਸਿੱਖੀ ਮੰਡਲ ਵਿਚ ਇਸ ਦਾ ਦਰਜਾ” ਨਿਬੰਧ ਇਸਤੀ ਦੇ ਸਿੱਖ ਜਗਤ ਵਿਚ ਸਥਾਨ ਨੂੰ ਸਪੱਸ਼ਟ ਕਰਨ ਲਈ ਲਿਖਿਆ ਗਿਆ ਹੈ । ਆਪ ਨੇ ਸੀਤਾ ਦੀ ਜੀਵਨ ਕਥਾ ਲੈ ਕੇ ਹਿੰਦੂ ਸਮਾਜ ਵਿਚ ਇਸ ਦੀ ਦੁਰਗਤੀ ਨੂੰ ਬੜੇ ਸੁਹਣੇ ਢੰਗ ਨਾਲ ਦਰਸਾਇਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਸਾਹਿਬਾਨ ਨੇ ਪਰੰਪਰਾਗਤ ਵਿਚਾਰਾਂ ਤੋਂ ਕਿੰਨਾ ਭਿੰਨ ਦਿਸ਼ਟੀਕੋਣ ਸਿੱਖ ਸਮਾਜ ਲਈ ਪੇਸ਼ ਕੀਤਾ ਹੈ । ਆਪ ਨੇ 'ਹਿੰਦੂ, ਬੋਧੀ, ਇਸਾਈ, ਇਸਲਾਮੀ ਵਿਚਾਰਕਾਂ ਦੁਆਰਾ ਇਸਤੀਆਂ ਬਾਰੇ ਦਿੱਤੇ ਗਏ ਵਕੱਤਵ ਪੇਸ਼ ਕਰਕੇ ਇਹ ਦੱਸਿਆ ਹੈ ਕਿ ਸਾਰੇ ਲੋਕ ਇਸਤ੍ਰੀ ਨੂੰ ਮਾੜਾ ਮੰਨਦੇ ਸਨ ਪਰ ਮਤਿ ਨੇ 'ਅਰਧ ਸਰੀਰੀ ਮੋਖ ਦੁਆਰੀ' ਕਹਿ ਕੇ ਇਸ ਦਾ ਸਨਮਾਨ ਕੀਤਾ ਹੈ । ਉਸ ਨੂੰ “ਨਿਹਚਉ ਨਾਰੀ’’ ਬਣਨ ਲਈ ਪ੍ਰੇਰਿਆ ਹੈ ਤਾਂ ਕਿ ਉਹ ਸਮਾਜ ਵਿਚ ਸੰਪੂਰਨ ਮਾਣ ਸਤਿਕਾਰ ਪ੍ਰਾਪਤ ਕਰਕੇ ਪਸੰਨਤਾ ਵਾਲਾ ਜੀਵਨ ਬਤੀਤ ਕਰੇ । | ਇਸ ਸੰਗ੍ਰਹਿ ਦਾ ਤੀਸਰਾ ਲੇਖ 'ਸ੍ਰੀ ਗੁਰੂ ਨਾਨਕ ਦੇਵ ਜੀ ਹੈ ਜਿਸ ਵਿਚ ਡਾਕਟਰ ਸਾਹਿਬ ਨੇ ਸਤਿਗੁਰੂ ਦੀ ਸੰਖੇਪ ਜੀਵਨੀ ਲਿਖਕੇ ਮਗਰੋਂ ਉਨ੍ਹਾਂ ਦੇ ਵਿਚਾਰਾਂ ਨੂੰ ਬੜੇ ਹੀ ਥੋੜੇ ਸ਼ਬਦਾਂ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ । ਗੁਰੂ ਸਾਹਿਬ ਨੇ ਸਾਰੇ ਧਰਮਾਂ ਦੇ ਚੰਗੇ ਵਿਚਾਰਾਂ ਦਾ ਅਰਕ ਕੱਢ ਕੇ ਦੱਸਿਆ ਕਿ ਪਰਮਾਤਮਾ ਇਕ ਹੈ ਤੇ ਸਾਰਿਆਂ ਵਿਚ ਵਸਦਾ ਹੈ । ਸਾਰੇ ਮਨੁਖੀ ਉਸ ਦਾ ਰੂਪ ਹਨ । ਧਾਰਮਿਕ ਏਕਤਾ ਦਾ ਪ੍ਰਚਾਰ ਕੀਤਾ ਤੇ ਮਨੁੱਖ-ਮਨੁੱਖ