ਪੰਨਾ:Alochana Magazine July, August and September 1986.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 "ਕਲਾ ਕੌਸ਼ਲ ਦੀ ਕੁਠਾਲੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸਾਹਿਤ ਤੇ ਦਰਸ਼ਨ ਨਾਲ ਸਬੰਧਿਤ ਹੈ ਜੋ 25, 12, 1947 ਨੂੰ ਦਿੱਲੀ ਰੇਡੀਓ ਤੋਂ ਪ੍ਰਸਾਰਿਤ ਹੋਇਆ ਸੀ । ਇਸ ਵਿਚ ਗੁਰੂ ਜੀ ਦੇ ਜੀਵਨ ਨੂੰ ਚਾਰ ਨਜ਼ਾਰਿਆਂ ਵਿਚ ਵੰਡ ਕੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ । “ਲੇਖਕ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਬਹੁਪੱਖੀ ਤਸਵੀਰ ਉਘਾੜਦਾ ਹੈ। ਅਤੇ ਪ੍ਰਾਚੀਨ ਭਾਰਤੀ ਸਾਹਿਤ ਤੇ ਉਨ੍ਹਾਂ ਦੀ ਅਪਾਰ ਸ਼ਰਧਾ ਦਾ ਵੀ ਜ਼ਿਕਰ ਕਰਦਾ ਹੈ । ਇਹ ਲੇਖ ਗੁਰੂ ਗੋਬਿੰਦ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਸਮਝਣ ਦਾ ਉਦਮ ਹੈ । "ਆਦਰਸ਼ ਦੀ ਸ਼ਕਤੀ ਵਿਚ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਜੀ ਲਈ ਸਥਾਪਿਤ ਕੀਤੇ ਆਦਰਸ਼ ਦੀ ਚਰਚਾ ਕੀਤੀ ਗਈ ਹੈ ਤੇ ਉਸ ਉਚ ਆਦਰਸ਼ ਨੂੰ ਸਿੱਖਾਂ ਨੇ ਕਿਉਂ ਵਿਸਾਰਿਆ ਹੈ ? ਇਸ ਬਾਰੇ ਲੇਖਕ ਸੋਚਦਾ ਹੈ । ਮੀਰੀ ਪੀਰੀ ਦੇ ਸਿੱਧਾਂਤ ਬਾਰੇ ਵਿਚਾਰ ਕੀਤਾ ਗਿਆ ਹੈ । ਮੰਤ-ਤੱਤ ਆਦਿ ਸ਼ਕਤੀਆਂ ਬਾਰੇ ਗੱਲਾਂ ਕਰਦਿਆਂ ਆਪ ਯੋਗ, ਮਨ ਦੀ ਸ਼ਕਤੀ ਆਦਿ ਬਾਰੇ ਦੱਸਦੇ ਹਨ ਕਿ ਸਿੱਖ ਨੂੰ ਅੰਦਰੋਂ ਬਾਹਰੋਂ ਇਕ ਹੋਣਾ ਚਾਹੀਦਾ ਹੈ : ਵਰਣ ਜਾਤ-ਪਾਤ ਦਾ ਵਖੇਵਾਂ ਨਹੀਂ ਕਰਨਾ ਚਾਹੀਦਾ ਸਗੋਂ ਦਸਮ ਪਾਤਸ਼ਾਹ ਦੁਆਰਾ ਦੱਸੋ ਖਾਲਸਾ ਦੇ ਸਰੂਪ ਤੇ ਆਦਰਸ਼-ਖਾਲਸਾ ਦੇ ਸੰਕਲਪ ਨੂੰ ਸਮਝਣ ਦਾ ਉਪਰਾਲਾ ਕਰਕੇ ਅਮਲੀ ਜੀਵਨ ਨੂੰ ਉਸ ਅਨੁਸਾਰ ਢਾਲਣਾ ਚਾਹੀਦਾ ਹੈ । “ਕਰਮ ਨਾਮ' ਨਿਬੰਧ ਵਿਚ ਅਕਾਲਪੁਰਖ ਦੇ ਸਹੀ ਨਾਮ ਨਿਸਚਿਤ ਕਰਨ ਦਾ ਯਤਨ ਕੀਤਾ ਗਿਆ ਹੈ । ਇਸਲਾਮੀ ਇਤਿਹਾਸ/ਮਿਥਿਹਾਸ ਦੀਆਂ ਕਥਾਵਾਂ/ਹਵਾਲੇ ਇਸ ਮੰਤਵ ਲਈ ਵਰਤੇ ਹਨ ਤੇ ਫਿਰ ਦਸਮ ਗੁਰੂ ਦੇ ਗੱਬ ਵਿਚੋਂ ਉਦਾਹਰਣਾਂ ਦੇ ਕੇ ਆਪਣੇ ਵਿਚਾਰਾਂ ਨੂੰ ਦਾਰਸ਼ਨਿਕ ਪੱਧਰ ਤੇ ਸਥਾਪਿਤ ਕੀਤਾ ਹੈ । ਡਾਕਟਰ ਸਾਹਿਬ ਦੇ ਸ਼ਬਦਾਂ ਵਿਚ “ਆਓ ਇਕ ਹੰਭਲਾ ਮਾਰੀਏ ਤੇ ਅਸੀਂ ਉਹ ਕੁਛ ਕਰ ਸਕੀਏ ਜੋ ਅਸੀਂ ਚਾਹੁੰਦਾ ਹਾਂ ਇਹੋ ਸੁੱਚਾ ਕਰਮ ਹੈ ਏਹੋ ਹੀ ਧਰਮ ਕਿਆ ਹੈ । ਕਰਮ ਬਣਦਾ ਹੈ ਕਾਲ ਤੋਂ ਕਾਲ ਦਾ ਦੂਜਾ ਨਾਮ ਹੀ ਰਮ ਹੈ ਕੇਵਲ ਏਹੋ ਹਾਂ, ਹਾਂ ਕੇਵਲ ਏਹੋ ਹੀ ‘ਕੇਵਲ ਕਾਲ ਈ ਕਰਤਾਰ ਹੈ ।8 ਇਸ ਲੇਖ ਵਿਚ ਕਰਮ ਦੀ ਫਿਲਾਸਫ਼ੀ ਨੂੰ ਵਿਸ਼ਾ ਬਣਾ ਕੇ ਇਹ ਸੁਨੇਹਾ ਦਿੱਤਾ ਹੈ ਕਿ ਸਮੁੱਚੀ ਮਾਨਵਤਾ ਨੂੰ ਕਰਮ ਪ੍ਰਧਾਨ ਜੀਵਨ ਜੀਉਣਾ ਚਾਹੀਦਾ ਹੈ । “ਪੰਜਾਬੀ ਦੀ ਰਮਜ਼ਭਰੀ (nystic) ਕਵਿਤਾ ਡਾਕਟਰ ਸਾਹਿਬ ਦਾ ਇੱਕ ਮਹੱਤਵਪੂਰਨ ਨਿਬੰਧ ਹੈ ਜਿਸ ਵਿਚ ਆਪ ਨੇ ਜਿਥੇ ਰਹਸਵਾਦ ਦਾ ਸਰੂਪ ਨਿਸ਼ਚਿਤ ਕੀਤਾ ਹੈ ਉਥੇ ਪੰਜਾਬ ਦੀ ਰਮਜ਼ ਭਰੀ ਕਵਿਤਾ ਦਾ ਮੁਲਾਂਕਣ ਵੀ ਕੀਤਾ ਹੈ । ਸੂਫ਼ੀ ਰਹੱਸਵਾਦ ਤੇ ਸਿੱਖ ਰਹਸਵਾਦ ਦਾ ਸਰੂਪ ਨਿਸ਼ਚਿਤ ਕੀਤਾ ਹੈ ਅਤੇ ਇਨ੍ਹਾਂ ਵਿਚਲਾ ਸੰਕਲਪਾਤਮਕ ਅੰਤਰ ਦਰਸਾਉਣ ਲਈ ਬੁੱਲੇ ਸ਼ਾਹ ਤੋਂ ਭਾਈ ਵੀਰ ਸਿੰਘ ਦੀ ਕਵਿਤਾ ਦਾ ਤੁਲਨਾਤਮਕ ਅਧਿਐਨ ਕੀਤਾ ਹੈ ਜੋ ਨਿਵੇਕਲੇ ਰੰਗ ਢੰਗ ਵਾਲਾ ਹੈ ।