ਪੰਨਾ:Alochana Magazine July, August and September 1986.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

55 ਆਲੋਚਨਾ/ਜੁਲਾਈ-ਸਤੰਬਰ 1986 “ਮਜ਼ਬ ਵਿਚ ਦਖ਼ਲ" ਜਿਸ ਵਿਚ ਡਾਕਟਰ ਬਲਬੀਰ ਸਿੰਘ ਨੇ ਇਹ ਸਮੱਸਿਆ ਲਈ ਹੈ ਕਿ ਰਾਜ ਭਾਗ ਵਾਲਿਆਂ ਨੂੰ ਮਜ਼ਬ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ । ਇਸ ਲੇਖ ਵਿਚ ਧਰਮ ਦੇ ਵਿਕਾਸ ਦੇ ਪੱਖਾਂ ਨੂੰ ਵਿਸਤਾਰ ਸਹਿਤ ਪੇਸ਼ ਕੀਤਾ ਗਿਆ ਹੈ ਤੇ ਸਰਵਵਿਆਪਕਤਾ ਦੇ ਸੰਕਲਪ ਉਪਰ ਜ਼ੋਰ ਦਿੱਤਾ ਗਿਆ ਹੈ । ਡਾਕਟਰ ਸਾਹਿਬ ਨੂੰ ਇਤਿਹਾਸਿਕ ਕਥਾ ਕਹਾਣੀਆਂ ਦੁਆਰਾ ਦੱਸਿਆ ਹੈ ਕਿ ਮਨੁੱਖ ਦੀ ਕਮਜ਼ੋਰੀ ਹੀ ਦੁਸਰਿਆਂ ਦੀਆਂ ਚੀਜ਼ਾਂ ਥਿਆਉਣਾ ਹੈ । ਇਸ ਤਰ੍ਹਾਂ ਦੀ ਦਖਲਅੰਦਾਜ਼ੀ ਕਰਨਾ ਉਸ ਦੀ ਆਦਤ ਹੈ । ਧਰਮ ਵਿਚ ਦਖ਼ਲ ਵੀ ਇਸੇ ਪ੍ਰਵਿਰਤੀ ਦਾ ਪਰਿਣਾਮ ਹੈ । ਇਸ ਪੁਸਤਕ ਦਾ ਅੰਤਮ ਲੇਖ “ਗੁਰਮੁਖ' ਹੈ ਜਿਸ ਵਿਚ ਡਾਕਟਰ ਸਾਹਿਬ ਨੇ ਗੁਰਮਤਿ ਸਾਹਿਤ ਵਿਚ ਦੱਸੇ ਗੁਰਮੁਖ ਦੇ ਸੰਕਲਪ ਨੂੰ ਸਪੱਸ਼ਟ ਕੀਤਾ ਹੈ । ਗੁਰਮੁੱਖ ਗੁਰਮਤਿ ਦਾ ਆਦਰਸ਼ ਵਿਅਕਤੀ ਹੈ ਜਿਸ ਵਿਚ ਦੁਨਿਆਵੀ ਕਮਜ਼ੋਰੀਆਂ ਦੀ ਅਣਹੋਂਦ ਹੈ । ਆਪ ਨੇ ਗੁਰਮੁਖ ਤੇ ਮਨਮੁੱਖ ਦੇ ਅੰਤਰ ਨੂੰ ਵੀ ਸਪੱਸ਼ਟ ਕੀਤਾ ਹੈ । ਗੁਰਮੁਖ ਸਹਿਜ ਵਿਚ ਵਿਚਰਦਾ ਹੈ ਭਾਵੇਂ ਜੀਵਨ ਰੰਗ-ਭੂਮੀ ਤੇ ਉਹ ਕੋਈ ਵੀ ਰੋਲ ਕਿਉਂ ਨਾ ਕਰ ਰਿਹਾ ਹੋਵੇਯੋਧੇ ਦਾ, ਭਗਤ ਦਾ, ਹਸ ਦਾ । “ਲੰਮੀ ਨਦਰ' ਨਿਬੰਧ ਸੰਗ੍ਰਹਿ ਪਹਿਲੀ ਵਾਰ 1959 ਵਿਚ ਪ੍ਰਕਾਸ਼ਿਤ ਹੋਇਆ ਜਿਸ ਵਿਚ ਰਬਾਬ', 'ਲੰਮੀ ਨਦਰਿ’, ‘ਪਾਰਥਨਾ', 'ਬਾਬਾ ਰਕਤ ਦੇਵ', 'ਸੇਵ ਕਮਾਈ ‘ਚੰਰ੍ਹਾਂਸ, 'ਆਬਦਾਰ ਮੋਤੀ', 'ਸੱਚ ਦੀ ਸੂਰਤ' ਅਤੇ 'ਸਰਬ ਕਾਲ' ਨਿਬੰਧ ਸ਼ਾਮਲ ਹਨ । ਰਬਾਬ' ਨਿਬੰਧ ਵਿਚ ਸੰਗੀਤ ਦੀ ਮਹਿਮਾ ਦੱਸੀ ਹੈ । ਸੰਗਤ ਦਾ ਪ੍ਰਭਾਵ ਕਿਵੇਂ ਮਨ ਤੇ ਪੈਂਦਾ ਹੈ ਤੇ ਪ੍ਰਵੀਨ ਗਾਇਕ ਕਿਵੇਂ ਆਪਣਾ ਪ੍ਰਭਾਵ ਪਾ ਸਕਦਾ ਹੈ ? ਇਸ ਬਾਰੇ ਉਦਾਹਰਣਾਂ ਸਹਿਤ ਦਸਿਆ ਹੈ । ਸੰਗੀਤ ਰੱਬੀ ਦਾਤ ਹੈ । ਰੱਬ ਦੀ ਜ਼ੁਬਾਨ ਹੈ । ਰੱਬ ਦੀ ਆਵਾਜ਼ ਹੈ । ਰਾਗ ਸੱਦ ਹੈ। ਸੱਦ ਕੀ ਹੈ ? ਡਾਕਟਰ ਸਾਹਿਬ ਦੇ ਸ਼ਬਦਾਂ ਵਿਚ 'ਰਾਗ ਅੱਲਾ ਦੀ ਆਵਾਜ਼ ਹੈ । ਇਹ ਉਸ ਦੀ ਸੱਦ ਹੈ ਜਿਸ ਦਾ ਜਵਾਬ ਰੂਹ ਦਿੰਦੀ ਹੈ । ਉਹ ਜਵਾਬ ਸਮਾਧਿ ਦੀ ਗਦ ਹੈ ......ਰਾਗ ਸੱਦ ਹੈ ਅੱਲਾ ਵਲੋਂ ਰੂ7 ਨੂੰ । ਰੂਹ ਦਾ ਜਵਾਬ ਸੱਦ ਨੂੰ ਕੀ ਹੈ ? ਵਜਦ ਵਿੱਚ ਆ ਜਾਣਾ। ਗਸ਼ (ਮੁਛਾ) ਹੋ ਜਾਣੀ ਤੇ ਰੂਹ ਦਾ ਅੱਲਾ ਵਿਚ ਸਮਾ ਜਾਣਾ ਹੈ। ਇਸ ਉਪਰੰਤ ਡਾਕਟਰ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦੇਵੀ ਸੰਗੀਤ ਦੀ ਮਹਿਮਾ ਦੱਸੀ ਹੈ । ਕਲਯੁੱਗ ਦੇ ਕਾਹਲੇਪਣ ਨੂੰ ਦਰਸਾ ਕੇ ਫਿਰ ਦੱਸਿਆ ਹੈ ਕਿ ਕੀਰਤਨ ਕਲਯੁੱਗ ਨੂੰ ਪ੍ਰਭਾਵਹੀਣ ਬਣਾ ਸਕਦਾ ਹੈ । "ਲੰਮੀ ਨਦਰਿ ਵਿਚ ਸਤਿ ਧਰਮ ਦੀ ਵਿਆਖਿਆ ਕਰਦਿਆਂ ਆਪ ਨੇ ਦੱਸਿਆ ਹੈ ਕਿ ਸੱਚਾ ਧਰਮ ਕਿਸੇ ਜਾਤੀ ਜਾਂ ਵਿਅਕਤੀ ਵਿਸ਼ੇਸ਼ ਦੀ ਮਲਕੀਅਤ ਨਹੀਂ ਸਗੋਂ ਜੋ ਵੀ ਸੱਚੇ ਦਿਲੋਂ ਸਤਿ ਪ੍ਰਾਪਤੀ ਲਈ ਯਤਨਸ਼ੀਲ ਹੁੰਦਾ ਹੈ ਉਸ ਨੂੰ ਉਸ ਦੀ ਪ੍ਰਾਪਤੀ ਹੋ ਸਕਦੀ ਹੈ ।