ਪੰਨਾ:Alochana Magazine July, August and September 1986.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

56 ਆਲੋਚਨਾ/ਜੁਲਾਈ-ਸਤੰਬਰ 1986 “ਪੂਰਥਨਾ ਨਿਬੰਧ ਵਿਚ ਅਰਦਾਸ ਸ਼ਕਤੀ ਬਾਰੇ ਵਿਚਾਰ ਕੀਤੀ ਹੈ ਕਿ ਅਰਦਾਸ ਨਾਲ ਮਨੁੱਖ ਆਪਣੇ ਅਵਗੁਣਾਂ ਤੋਂ ਖਹਿੜਾ ਛੁਡਾ ਸਕਦਾ ਹੈ ਪਰ ਇਸ ਗੰਭੀਰ ਵਿਸ਼ੇ ਨੂੰ ਤੁਰੰਤ ਹੀ ਸਮੇਟਣ ਹਿਤ ਆਪ ਨੇ ਭਾਈ ਵੀਰ ਸਿੰਘ ਦਾ ਇਕ ਲਘੁਆਕਾਰੀ ਟੈਕਟ ਨਾਲ ਚੇਪ ਦਿੱਤਾ ਹੈ । “ਬਾਬਾ ਰਕਤਦੇਵ' ਕਰਾਮਾਤੀ ਸਾਧੂ ਦੀ ਜੀਵਨ ਗਾਥਾ ਹੈ ਜੋ ਆਪਣੀ ਰੱਤ ਦੇ ਕਤਰਿਆਂ ਨਾਲ ਨੇੜ੍ਹੀਣਾਂ ਨੂੰ ਦਿਸ਼ਟੀ ਬਖਸ਼ਦਾ ਸੀ, ਆਖ਼ਰ ਇਸ ਉਪਕਾਰ ਕਾਰਨ ਹੀ ਮਰ ਜਾਂਦਾ ਹੈ । ਡਾਕਟਰ ਸਾਹਿਬ ਸਿੰਘ ਨੇ ਇਸ ਕਥਨ ਦੁਆਰਾ ਸਿੱਖੀ ਵਿਚ ਸੇਵਾ ਦੇ ਸੰਕਲਪ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ! “ਸੇਵ ਕਮਾਈ ਵਿਚ ਆਪਨੇ ਗੁਰਮਤਿ ਦ੍ਰਿਸ਼ਟੀਕੋਣ ਤੋਂ ਸੇਵਾ ਦੇ ਮਹੱਤਵ ਨੂੰ ਦਰਸਾਉਦਿਆਂ ਭਾਈ ਕਨੱਈਆ ਜੀ ਦੀ ਸਾਖੀ ਦੇ ਕੇ ਸਪੱਸ਼ਟ ਕੀਤਾ ਹੈ ਕਿ ਸੋਵਾ ਬਿਨਾਂ ਕਿਸੇ ਵਿਤਕਰੇ ਦੇ ਕੀਤੀ ਜਾਣੀ ਪ੍ਰਮਾਤਮਾ ਨੂੰ ਵੀ ਬੜੀ ਭਾਉਂਦੀ ਹੈ । ਇਸ ਨਿਬੰਧ ਵਿਚ ਆਪ ਨੇ ਸੰਤ ਨਿਧਾਨ ਸਿੰਘ ਤੋਂ ਲੰਮੀ ਕਥਾ ਵੀ ਕਰਵਾਈ ਹੈ । “ਚੰਸ ਵਿਚ ਇਕ ਪੌਰਾਣਿਕ ਕਥਾ ਨੂੰ ਨਿਬੰਧ ਦੀ ਵਸਤੂ ਬਣਾਇਆ ਹੈ । ਇਸ ਵਿਚ ਚੰਦ੍ਰਾਸ ਵੇਸ਼ਵਾਂ ਦੇ ਵਿਆਹ ਦੀ ਕਥਾ ਹੈ । ਇਸ ਦਾ ਮਨੋਰਥ ਹੈ ਕਿ ਜਿਹੜੇ ਕਿਸੇ ਲਈ ਬੁਰਾ ਚਿਤਵਦੇ ਹਨ ਉਨ੍ਹਾਂ ਦਾ ਆਪੇ ਹੀ ਬ੍ਰ ਹੋ ਜਾਂਦਾ ਹੈ । "ਆਬਦਾਰ ਮੋਤੀ ਇਕ ਇਤਿਹਾਸਿਕ ਕਥਾ ਹੈ ਜਿਸ ਨੂੰ ਡਾਕਟਰ ਸਾਹਿਬ ਨੇ ਵਾਰਲਾਪ ਰਾਹੀਂ ਵਿੜਾ ਸਹਿਤ ਪੇਸ਼ ਕੀਤਾ ਹੈ । "ਸੱਚ ਦੀ ਮੂਰਤ' ਨਿਬੰਧ ਵਿਚ ਆਪ ਨੇ ਗੁਰਮਤਿ ਅਨੁਸਾਰ ਸੱਚ ਦੇ ਸੰਕਲਪ ਨੂੰ ਪੇਸ਼ ਕੀਤਾ ਹੈ । ਸਤ ਹੈ ਉਸ ਪਰਮਾਤਮਾ ਨੂੰ ਸਾਰੇ ਪਾਸੇ ਸਭ ਜੀਵਾਂ ਵਿਚ ਵਿਆਪਕ ਦੱਸਣਾ । “ਸਰਬਕਾਲ" ਨਿਬੰਧ ਵਿਚ ਆਪ ਨੇ ਸਮੇਂ ਦੇ ਸੰਕਲਪ ਨੂੰ ਪੇਸ਼ ਕਰਦਿਆਂ ਦੱਸਿਆ ਹੈ ਕਿ ਸਮਾਂ ਕੇਵਲ ਪਹਿਰਾਂ ਦਾ ਚੱਕਰ ਨਹੀਂ ਹੈ । ਆਪ ਨੇ ਗੁਰੂ ਨਾਨਕ, (ਗੁਰੂ ਅੰਗਦ ਦੇਵ ਜੀ ਦੀ ਗੋਸ਼ਟ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਪੁਛਿਆ ਰਾਤ ਕਿੰਨੀ ਕੁ ਬੀਤ ਗਈ ਹੈ ਤਾਂ ਗੁਰੂ ਅੰਗਦ ਦੇਵ ਦਾ ਜਵਾਬ ਸੀ ਜੋਤੀ ਰਾਤ ਤੋਂ ਬਿਤਾਈ ਹੈ ਤੇਤੀ ਬੀਤ ਗਈ ਹੈ ਅਰ ਜੋੜੀ ਰਾਤ ਤੋਂ ਰਾਖੀ ਹੈ, ਤੇਤੀ ਰਹੀ ਸੱਚੇ ਪਾਤਸ਼ਾਹ ਹੈ, ਤਾਂ ਅੰਗਦ ਦੇਵ ਕਿਸੇ ਅਨੁਭਵ ਦੀ ਨੂਰਾਣੀ ਡੂੰਘਾਣ ਵਿਚੋਂ ਬੋਲ ਰਿਹਾ ਸੀ । ਉਥੇ ਸਮਾਂ ਆਪਣਾ ਵੇਸ ਵਟਾ ਲੈਂਦਾ ਹੈ । ਸਮੇਂ ਦੇ ਹਿੱਸੇ ਜੁੜ ਜਾਂਦੇ ਹਨ ਉਸ ਦੇ ਸਾਰੇ ਅੰਤ ਕੜ ਜਾਂਦੇ ਹਨ । ਸਾਰੇ ਜੁਜ਼ ਖਿਚੇ ਜਾਂਦੇ ਹਨ । ਕੁਲ’ ਵਿਚ ਤੇ ਕੱਲ ਇਕ ਨਕਤਾ ਬਣ ਜਾਂਦਾ ਹੈ ਜਿਸ ਵਿਚ ਸਰਬ ਸਮਾਂ ਸਮੇਟਿਆ ਹੁੰਦਾ ਹੈ । ਇਹ ਸਰਬ ਸਮਾਂ (eternity) ਹੈ ।" 10 ਇਸ ਉਪਰੰਤ ਆਪ ਨੇ ਬਾਬਾ ਨਾਨਕ-ਫਰੀਦ ਗੋਸ਼ਟ ਦੀ ਵਧੀਆ ਵਿਆਖਿਆ ਕੀਤੀ ਹੈ । ਮੁਹੰਮਦ ਸਾਹਿਬ ਦੀ ਅਰਸ਼ਾਂ ਦੀ ਯਾਤਰਾ ਦਾ ਬਿਆਨ ਕੀਤਾ ਹੈ ।