ਪੰਨਾ:Alochana Magazine July, August and September 1986.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 57 ਇਨਾਂ ਸਾਰੀਆਂ ਕਥਾਵਾਂ ਦਾ ਪ੍ਰਯੋਜਨ ਸਮੇਂ ਦੇ ਸਰੂਪ ਨੂੰ ਨਿਸ਼ਚਿਤ ਕਰਨਾ ਹੈ । ਇਹ ਆਪ ਦਾ ਇਕ ਮਹੱਤਵਪੂਰਨ ਨਿਬੰਧ ਹੈ ਜਿਸ ਵਿਚ ਸਮੇਂ ਜਿਹੇ ਸੂਖਮ ਵਿਚਾਰ ਨੂੰ ਗੁਰਮਤਿ ਦੀ ਦ੍ਰਿਸ਼ਟੀ ਤੋਂ ਦੇਖਿਆ ਹੈ । “ਰਾਗਮਾਲਾ ਦਾ ਸਵਾਲ ਤੇ ਜੋਸ਼ ਕਵੀ ਤੇ ਆਲਮ ਇਕ ਲਘੂ ਅਕਾਰੀ ਪੁਸਤਕ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਆਈ ਰਾਗ ਮਾਲਾ ਬਾਰੇ ਵਿਚਾਰ ਕੀਤਾ ਹੈ ਕਿਉਂਕਿ ਕੁਝ ਵਿਦਵਾਨ ਇਸ ਨੂੰ ਗੁਰੂ ਕਿਤੇ ਨਾ ਹੋਣ ਕਾਰਨ ਪੜ੍ਹਨਾ ਨਹੀਂ ਸਨ ਚਾਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਕੱਢਣ ਦੇ ਹੱਕ ਵਿਚ ਸਨ । ਡਾਕਟਰ ਸਾਹਿਬ ਨੇ ਵਿਚਾਰ ਕਰਦਿਆਂ ਇਸ ਨੂੰ ਗੁਰੂ ਗੰਥ ਸਾਹਿਬ ਦਾ ਅਨਿੱਖੜਵਾਂ ਅੰਗ ਮੰਨਿਆ ਹੈ । ਆਲਮ ਤੇ ਜੱਧ ਕਵੀ ਬਾਰੇ ਬਹੁਤ ਸਾਰੀ ਵਾਕਫ਼ੀਅਤ ਦਿੱਤੀ ਹੈ । "ਸੁਰਤ ਸ਼ਬਦ ਵਿਚਾਰ ਆਪਦਾ ਇਕ ਲੰਮਾ ਨਿਬੰਧ ਹੈ ਜਿਸ ਵਿਚ ਸੁਰਤਿ ਤੇ ਸ਼ਬਦ ਦੇ ਸੰਕਲਪ ਨੂੰ ਸਪੱਸ਼ਟ ਕਰਦਿਆਂ ਇਨ੍ਹਾਂ ਦੇ ਸੰਗਮ ਦਾ ਜ਼ਿਕਰ ਹੈ। ਇਹ ਦਰਸ਼ਨ ਦਾ ਵਿਸ਼ਾ ਹੈ । ਜਿਸ ਕਾਰਨ ਆਪ ਨੇ ਬੜੀ ਸਾਵਧਾਨੀ ਨਾਲ ਇਨ੍ਹਾਂ ਸੰਕਲਪਾਂ ਦੇ ਪਰੰਪਰਾਗਤ ਰੂਪ ਨੂੰ ਸਪੱਸ਼ਟ ਕਰਦਿਆਂ ਗੁਰਮਤਿ ਅਨੁਸਾਰ ਵਿਆਖਿਆ ਕੀਤੀ ਹੈ । ਇਹ ਆਪ ਦਾ ਭਾਸ਼ਨ ਸੀ ਜੋ ਬਾਅਦ ਵਿਚ ਪੁਸਤਕ ਦੇ ਰੂਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ । ਰਕਤ ਸ੍ਰੀ ਗੁਰੁ ਰ ਸਾਹਿਬ ਦੋ ਜਿਲਦਾਂ ਪ੍ਰਕਾਸ਼ਿਤ ਹੋਈਆਂ ਹਨ ਤੇ ਆਪ ਦੇ ਅਚਾਨਕ ਅਕਾਲ ਚਲਾਣੇ ਕਾਰਨ ਇਹ ਪ੍ਰਾਜੈਕਟ ਅਧੂਰਾ ਹੀ ਰਹਿ ਗਿਆ । ਇਸ ਵਿਚ ਸੀ ਗਰ ਰੰਥ ਸਾਹਿਬ ਵਿਚ ਆਏ ਸ਼ਬਦ ਦੀ ਨਿਰੁਕਤੀ ਦੇ ਕੇ ਫਿਰ ਸੰਗ ਅਨੁਸਾਰ ਅਰਥ ਦਿੱਤੇ ਗਏ ਹਨ । ਇਹ ਆਪਣੀ ਪ੍ਰਕਾਰ ਦਾ ਵਿਲੱਖਣ ਗ੍ਰੰਥ ਹੈ ਪਰ ਇਸ ਦੇ ਅਧੂਰਾ ਰਹਿ ਜਾਣ ਕਾਰਨ ਸਾਹਿਤ ਤੇ ਕੋਸ਼ਕਾਰੀ ਨੂੰ ਬੜਾ ਘਾਟਾ ਪਿਆ ਹੈ । ਇਸ ਗ੍ਰੰਥ ਵਿਚ ਇਤਿਹਾਸਿਕ ਮਿਥਿਹਾਸਿਕ, ਅਰਧ-ਇਤਿਹਾਸਿਕ ਤੇ ਹੋਰ ਲੋਕ ਸਾਹਿਤ ਅਤੇ ਜੀਵਨ ਨਾਲ ਸਬੰਧਤ ਹਰ ਪ੍ਰਕਾਰ ਦੇ ਹਵਾਲਿਆਂ ਬਾਰੇ ਵਿਚਾਰ ਕੀਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਨ । ਨਿਰੁਕਤ ਦੀ ਦੂਜੀ ਜਿਲਦ ਦੇ ਮੁੱਢ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਭਮਿਕਾ ਦੇ ਰੂਪ ਵਿਚ ਲੰਮਾ ਨਿਬੰਧ ਦਿੱਤਾ ਗਿਆ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬਹੁ-ਮੁਖੀ ਤੇ ਬਹੁਪੱਖੀ ਵਿਸ਼ੇਸ਼ਤਾਵਾਂ ਤੇ ਵਿਚਾਰ ਕੀਤਾ ਗਿਆ ਹੈ । ਇਹ ਨਿਬੰਧ ਗੁਰੂ ਗੰਥ ਸਾਹਿਬ ਦੀ ਸਪਿਰਟ ਨੂੰ ਸਮਝਣ ਤੇ ਸਮਝਾਉਣ ਦਾ ਇਕ ਉਤਮ ਉਦਮ ਹੈ । ਡਾ. ਬਲਬੀਰ ਸਿੰਘ ਪ੍ਰਸਿੱਧ ਸਿੱਖ ਖ਼ਾਨਦਾਨ ਵਿਚੋਂ ਸਨ ਜਿਸ ਖ਼ਾਨਦਾਨ ਨੇ ਆਪਣੀ ਵਿਤੋਂ ਵੱਧ ਸਿੱਖ ਪੰਥ ਤੇ ਸਿੱਖ ਧਰਮ ਦੀ ਸੇਵਾ ਕੀਤੀ ਹੈ । ਆਪ ਨੇ ਭਾਈ ਵੀਰ ਸਿੰਘ ਦਾ ਪ੍ਰਭਾਵ ਗ੍ਰਹਿਣ ਕੀਤਾ ਤੇ ਸਮਕਾਲੀ ਧਾਰਮਿਕ ਤੇ ਸਮਾਜ ਸੁਧਾਰ ਦੀਆਂ ਲਹਿਰਾਂ