ਪੰਨਾ:Alochana Magazine July, August and September 1986.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ (ਜੁਲਾਈ-ਸਤੰਬਰ 1986 59 ਸਿੱਖ ਧਰਮ ਹੈ । ਇਸ ਦੀ ਵਿਲੱਖਣਤਾਂ ਤੇ ਵਿਸ਼ੇਸ਼ਤਾ ਦਰਸਾਉਣ ਲਈ ਆਪ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਜਾਂ ਵਿਚਾਰ ਸਥਾਪਿਤ ਕਰਨ ਲਈ ਪੂਰਬੀ ਤੇ ਪੱਛਮੀ ਵਿਚਾਰਕਾਂ ਦੇ ਮਤ ਦਿੱਤੇ ਹਨ । ਮਹਾਂਭਾਰਤ, ਉਪਨਿਸ਼ਦ, ਪੁਰਾਣ, ਗੀਤਾ, ਬਾਈਬਲ, ਅੰਜੀਲ, ਕੁਰਾਨ ਆਦਿ ਥਾਂ ਦੇ ਹਵਾਲੇ ਮਿਲਦੇ ਹਨ ਤੇ ਨਾਲ ਹੀ ਕਰਾਤ, ਪਲੈਟੋ, ਜਾਰਜ ਇਲੀਅਟ, ਕੀਟਸ, ਸ਼ੈਲੀ, ਕਾਂਟ, ਸ਼ੈਲਿੰਗ, ਐਮਰਸਨ, ਆਸਕਰਵਾਈਲਡ, ਸੇਟ ਪਾਲ ਆਦਿ ਮਹਾਂ ਖੁੱਖਾਂ ਦੀਆਂ ਟੂਕਾਂ ਦੇ ਦਰਸ਼ਨ ਵੀ ਹੁੰਦੇ ਹਨ । ਜਿਨ੍ਹਾਂ ਨਾਲ ਆਪ ਦੇ ਮੱਤ ਦੀ ਦੀ ਪੁਸ਼ਟੀ ਹੁੰਦੀ ਹੈ । ਆਪ ਨੇ ਇਨ੍ਹਾਂ ਪ੍ਰਮਾਣਾਂ ਦੀ ਵਿਆਖਿਆ ਵੀ ਬੜੀ ਸੁੰਦਰ ਕੀਤੀ ਹੈ । ਆਪ ਕੋਈ ਵਿਸ਼ਾ ਜਦੋਂ ਚੁਣਦੇ ਹਨ ਤਾਂ ਫਿਰ ਉਸ ਦੀ ਤਹਿ ਤਕ ਅਪੜਨ ਦਾ ਉਪਰਾਲਾ ਕਰਦੇ ਹਨ । ਆਪ ਉਸ ਦੀ ਉਸਾਰੀ ਲਈ ਇਤਿਹਾਸਿਕ/ਪੈਣਿਕ ਕੋਈ ਕਥਾ ਲੈ ਕੇ ਗੱਲ ਸ਼ੁਰੂ ਕਰਦੇ ਹਨ ਤੇ ਫਿਰ ਹੋਰ ਛੋਟੀਆਂ ਮੋਟੀਆਂ ਕਹਾਣੀਆਂ ਆਦਿ ਦੇ ਕੇ ਅਖੀਰ ਆਪਣੀ ਗਲ ਸਪੱਸ਼ਟ ਕਰ ਦਿੰਦੇ ਹਨ । ਕਈ ਵਾਰੀ ਤਾਂ ਇਹ ਕਹਾਣੀਆਂ/ਕਥਾਵਾਂ ਬੇਲੜੀਆਂ ਜਾਪਦੀਆਂ ਹਨ ਜਿਨਾਂ ਦਾ ਮੁਲ ਵਿਸ਼ੇ ਨਾਲ ਕੋਈ ਵਿਸ਼ੇਸ਼ ਸਬੰਧ ਨਹੀਂ ਹੁੰਦਾ । ਗਿਆਨੀ: ਮਹਾਂ ਸਿੰਘ ਦਾ ਵਿਚਾਰ ਹੈ “ਡਾਕਟਰ ਸਾਹਿਬ ਜੀ ਦੇ ਲੇਖਾਂ ਦੀ ਚਾਲ ਨਿਰਾਲੀ ਹੁੰਦੀ ਹੈ, ਇਨ੍ਹਾਂ ਦਾ ਅਧਾਰ ਕਈ ਇਤਿਹਾਸਕ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਸੰਗਲੀਆਂ ਨੂੰ ਆਪ ਬੜੇ ਹੁਨਰ ਨਾਲ ਐਉਂ ਮੇਲ ਦਿੰਦੇ ਹਨ ਜਿਵੇਂ ਨਦੀਆਂ ਨਾਲੇ ਚਲਦੇ ਹੋਏ ਕਿਸੇ ਸੰਗਮ ਤੋਂ ਇਕ ਵੱਡੀ ਗੰਗਾ ਵਹਿ ਨਿਕਲਦੀ ਹੈ ਜੋ ਅੰਤ ਵਿਚ ਆਪਣੇ ਸਹੁ ਸਾਗਰ ਦੀ ਅਨੰਤਤਾ ਵਿਚ ਲੀਨ ਹੋ ਜਾਂਦੀ ਹੈ, ਜਿਸ ਦਾ ਪ੍ਰਮਾਣ ਆਪ ਦੇ ਇਨਾਂ ਲੇਖਾਂ ਤੋਂ ਪ੍ਰਤੱਖ ਹੈ। .........ਇਤਿਹਾਸਿਕ ਮਸਾਲੇ ਦੀ ਛਾਣ ਬੀਣ ਕਰਕੇ ਇਸ ਦੇ ਅਦਿਸ਼ਟ ਸਿਰਿਆ ਪਰ ਦੀਰਘ ਦ੍ਰਿਸ਼ਟੀ ਦੌੜਾਈ ਗਈ ਹੈ ਤੇ ਫਿਰ ਸਾਰੀ ਸਾਮਿਗੀ ਨੂੰ ਸਾਹਿਤਯ ਦੀ ਦਸਤਕਾਰੀ ਨਾਲ ਉਸ ਏਕਤਾ ਵਿਚ ਘੜਿਆ ਗਿਆ ਹੈ, ਜਿਸ ਦੀ ਮਨਕਾਰੀ ਤੋਂ ਧਰਮ, ਸਦਾਚਾਰ, ਮਾਨਸਿਕ ਅਰੋਗਤਾ, ਰੂਹਾਨੀਅਤ ਦੀਆਂ ਕਿਰਨਾਂ ਇਕ ਸਾਂਝੇ ਪ੍ਰਕਾਸ਼ ਵਿਚ ਫੈਲ ਰਹੀਆਂ ਹਨ, ਪਰ ਕਈ ਵਾਰ ਸਾਧਾਰਣ ਪਾਠਕ ਚੱਕਰ ਵਿੱਚ ਵੀ ਪੈ ਜਾਂਦਾ ਹੈ । | ਡਾਕਟਰ ਸਾਹਿਬ ਵਿਦਵਾਨ ਸਨ ਜਿਸ ਕਾਰਨ ਆਪ ਵਿਸ਼ੇ ਦੇ ਕੇਂਦਰ ਤੋਂ ਹੱਟਕੇ ਹੋਰ ਗੱਲਾਂ ਕਰਨ ਲਗ ਜਾਂਦੇ ਸਨ ਜਿਸ ਨਾਲ ਪ੍ਰਭਾਵ ਦੀ ਏਕਤਾ ਕਾਇਮ ਨਹੀਂ ਸੀ ਰਹਿੰਦੀ ਤੇ ਆਪ ਕਈ ਵਾਰ ਇਹ ਕਹਿਕੇ “ਅਸਾਂ ਗੱਲਾਂ ਕੁਛ ਹੋਰ ਸ਼ੁਰੂ ਕੀਤੀਆਂ ਸਨ ਪਰ ਕਿੱਸਾ ਕਛ ਹੋਰ ਛਿੜ ਪਿਆ’’ ਮੁਲ ਵਿਸ਼ੇ ਵਲੋਂ ਆਉਂਦੇ ਹਨ ਜਿਸ ਕਾਰਨ ਅਕਸਰ ਪਾਠਕ ਕੇਂਦਰੀ ਬਿੰਦੂ ਬਾਰੇ ਜਾਨਣ ਲਈ ਬੁੱਧੀ ਦੀ ਕਰਸਤ ਕਰਵਾਏ ਬਿਨਾਂ ਕਾਮਯਾਬ ਨਹੀਂ ਹੋ ਸਕਦਾ। ਸਪੱਸ਼ਟਤਾ ਤੇ ਸਰਲਤਾਂ ਵਾਰਤਕ ਦਾ ਮਹੱਤਵਪੂਰਨ ਲੱਛਣ ਹੈ । ਡਾਕਟਰ ਸਾਹਿਬ ਨੇ