ਪੰਨਾ:Alochana Magazine July, August and September 1986.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

60 ਆਲੋਚਨਾ/ਜੁਲਾਈ-ਸਤੰਬਰ 1986 ਡੂੰਘੇ ਰਹੱਸਾਤਮਕ ਤੇ ਦਾਰਸ਼ਨਿਕ ਵਿਚਾਰਾਂ ਨੂੰ ਸਹਿਜੇ ਹੀ ਬੜੀ ਸਰਲਤਾ ਤੇ ਸਪੱਸ਼ਟਤਾ ਨਾਲ ਗੰਭੀਰ ਰੰਗ ਵਿਚ ਪੇਸ਼ ਕੀਤਾ ਹੈ । ਜੀਵਨ-ਮੌਤ ਜਿਹੇ ਵਿਸ਼ੇ ਤੇ ਆਪਣੇ ਵਿਚਾਰ ਇਉਂ ਅੰਕਿਤ ਕਰਦੇ ਹਨ । “ਮੌਤ ਜੀਵਨ ਦੀ ਸੰਪੂਰਨਤਾ ਹੈ ਜੀਵਨ ਦਾ ਉਲਟ ਨਹੀਂ । ਜੀਵਨ ਦਾ ਉਲਟ ਹੈ ਡਰ । ਜੋ ਡਰਦਾ ਹੈ ਉਹ ਜੀਉ ਨਹੀਂ ਰਿਹਾ, ਉਹ ਸਿਰਫ਼ ਕੰਬਦਾ ਰਿਹਾ ਹੈ । ਉਸ ਦੇ ਦਿਲ ਵਿਚ ਹੋਲ ਬੈਠਾ ਹੋਇਆ ਹੈ । ਉਸ ਦਾ ਕੇਵਲ ਹੰਲ ਜੀਅ ਰਿਹਾ ਹੈ, ਉਹ ਸਿਰਫ ਹੌਲ ਨੂੰ ਜਿੰਦਾ ਰੱਖ ਰਿਹਾ ਹੈ........ਮੌਤ ਹੱਕ ਹੈ ਸੁਰਿਆ ਦਾ ਜੋ ਸਦੀਵੀਂ ਜੀਵਨ ਦੇ ਅਧਿਕਾਰੀ ਹਨ ।”14 ਜਾਂ ‘ਜੀਵਨ ਅਮਰ ਹੈ । ਇਹ ਸਵਾਲਾਂ ਦੇ ਖਤਮ ਹੋਣ ਨਾਲ ਖਤਮ ਨਹੀਂ ਹੋ ਜਾਂਦਾ । ਹੋਂਸਲਾ ਬੁਲੰਦ ਚਾਹੀਦਾ ਹੈ : ਜਿੰਦਗੀ ਦਾਤ ਹੈ । ਇਹ ਇਤਨੀ ਵੱਡੀ ਦਾਤ ਹੈ ਜਿਤਨੀ ਉਸ ਦੀ ਦਾਤ ਹੋ ਸਕਦੀ ਹੈ । ਹਰ ਕਿਸੇ ਪਾਸ਼ ਉਤਨੀ ਵੱਡੀ ਦਾਤ ਹੈ ਜਿਤਨਾ ਉਸ ਦਾ ਭਰੋਸਾ ਵੱਡਾ ਹੈ । ਜਿਤਨਾ ਭਰੋਸਾ ਘਟ ਗਿਆ ਉਤਨੀ ਦਾਤ ੜ ਗਈ ।16 ਡਾਕਟਰ ਸਾਹਿਬ ਨੇ ਆਪਣੀ ਸਾਂਝ ਪਾਠਕਾਂ ਨਾਲ ਸਥਾਪਿਤ ਕਰਨ ਲਈ ਸੰਬਧਨੀ ਸ਼ੈਲੀ ਦਾ ਪ੍ਰਯੋਗ ਕੀਤਾ ਹੈ । ਉਹ ਪਾਠਕ ਨੂੰ ਸਨਮੁਖ ਹੋ ਕੇ ਕਹਿੰਦੇ ਹਨ: “ਐਸੇ ਸ਼ਹੀਦ ਦੀ ਕਮਾਈ ਦਾ ਧਿਆਨ ਧਕੇ ਖਾਲਸਾ ਜੀ ਬੋਲਣਾ “ਸ੍ਰੀ ਵਾਹਿਗੁਰੂ। ਇਹ ਵਾਹਿਗੁਰੂ ਨਿਰਾ ਸ਼ਬਦ ਹੀ ਨਾ ਹੋਵੇ, ਹਿਰਦੇ ਵਿਚੋਂ ਨਿਕਲੀ ਹੋਵੇ, ਯਾਦ ਕੰਬਣੀ ਹੋਵੇ, ਜੋ ਉਸ ਗੁਰੂ ਨੂੰ ਵਾਹ ਵਾਹ ਕਰਦਿਆਂ ਉਸ ਦੀ ਪ੍ਰਸੰਸਾ ਵਿਚ ਨਿਮਨ ਕਰ ਦੇਵੇ |'20 ਅਜਿਹੀਆਂ ਹੋਰ ਵੀ ਉਦਾਹਰਣਾਂ ਉਪਲਬਧ ਹਨ । | ਡਾਕਟਰ ਸਾਹਿਬ ਦੀ ਸ਼ੈਲੀ ਦਾ ਇਕ ਰੰਗ ਹੈ ਕਿ ਆਪ ਛੋਟੇ ਛੋਟੇ ਸਵਾਲ ਆਪੇ ਖੜੇ ਕਰਦੇ ਹਨ ਤਾਂ ਕਿ ਪਾਠਕ ਵਿਸੇ ਦੀ ਡੂੰਘਾਈ ਵਿਚ ਜਾਣ ਲਈ ਤਿਆਰ ਹੋ ਜਾਵੇ ਤੇ ਫਿਰ ਆਪੇ ਹੀ ਜੁਆਬ ਦਿੰਦੇ ਹਨ । ਇਸ ਦੀ ਇਕ ਉਦਾਹਰਣ ਦੇਖੋ : “ਕੌਣ ਹੈ ਐਸਾ ਮੁੜ ਜਿਸ ਨੂੰ ਇਨ੍ਹਾਂ ਬਚਨਾ ਦੇ ਉਠ ਰਹੇ ਲਾਂਬੇ ਦੇ ਹਿਲ ਰਹੇ ਪਰਛਾਵੇਂ ਵਿਚ ਭਵਿਸ਼ ਵਿਚ ਹੋਣ ਵਾਲਾ ਉਜਾੜਾ ਇਕ ਚਲੰਤ ਮੂਰਤ ਦੇ ਚਿਤ ਵਾਕਰ ਨਹੀਂ ਦਿਸ ਪੈਂਦਾ ? ਕੌਣ ਹੈ ਜੋ ਉਹਨਾਂ ਦੇ ਸਾਹਮਣੇ ਬੈਠਾ ਹੈ ਤੇ ਉਸ ਦਾ ਮਨ ਤਾਸ਼ਿਆ ਨਹੀਂ ਗਿਆ ?17 ਡਾ. ਗੁਰਚਰਨ ਸਿੰਘ ਦਾ ਵਿਚਾਰ ਹੈ 'ਸਾਹਿਤਕ ਸ਼ੈਲੀ ਵਿਚ ਇਸ ਨੂੰ ਲੇਖਕ ਦੀ ਕਮਜੋਰੀ ਮੰਨਿਆ ਜਾਂਦਾ ਹੈ । ਇਸ ਨਾਲ ਪ੍ਰਭਾਵ ਇਉਂ ਪੈਂਦਾ ਹੈ ਕਿ ਲੇਖਕ ਸੁਭਾਵਕ ਰੂਪ ਵਿਚ ਵਿਚਾਰਾਂ ਦੀ ਉਸਾਰੀ ਨਹੀਂ ਕਰ ਸਕਿਆ ਤੇ ਥਾਂ ਥਾਂ ਬਣਾਵਟੀ ਰੂਪ ਵਿਚ ਸੁਆਲ ਖੜੇ ਕਰਕੇ ਲੜੀ ਨੂੰ ਤੋਰ ਰਿਹਾ ਹੈ । 18 | ਡਾਕਟਰ ਸਾਹਿਬ ਨੇ ਨਾਟਕੀ ਸੈਲੀ ਦਾ ਪ੍ਰਯੋਗ ਵੀ ਅਧਿਕ ਕੀਤਾ ਹੈ ਛੋਟੀਆਂ ਛੁੱਟੀਆਂ ਸਾਖੀਆਂ, ਕਥਾ-ਕਹਾਣੀਆਂ ਜਾਂ ਘਟਨਾਵਾਂ ਨੂੰ ਨਾਟਕੀ ਰੰਗਣ ਦੇ ਕੇ ਪੇਸ਼ ਕੀਤਾ