ਪੰਨਾ:Alochana Magazine July, August and September 1986.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 61 ਹੈ । ਬਹੁਤ ਸਾਰੇ ਲੇਖਾਂ ਵਿਚੋਂ ਇਸ ਪ੍ਰਵਿਰਤੀ ਦੇ ਦਰਸ਼ਨ ਹੋ ਜਾਂਦੇ ਹਨ ਜਿਵੇਂ 'ਮਜ਼ਬ ਵਿਚ ਦਖਲ', 'ਚੰਨ੍ਹਾਂਸ', 'ਸੇਵਾ ਕਮਾਈ, 'ਭਸਮ' ਸ਼ੁਧ ਸਰੂਪ' ਆਦਿ । ਇਸ ਵਾਰਤਾਲਾਪ ਦੁਆਰਾ ਆਪ ਨੇ ਪਾਠਕਤੇ ਨੂੰ ਪ੍ਰਭਾਵਿਤ ਕਰਕੇ ਮਨ ਇਛਤ ਅਸਰ ਪਾਉਣ ਦਾ ਯਤਨ ਕੀਤਾ ਹੈ । ਕਈ ਥਾਂਈ ਵਾਰਤਾਲਾਪ ਬੜੀ ਚੁਸਤ ਤੇ ਹਾਸਰਸੇ ਪ੍ਰਧਾਨ ਹੈ ਜਿਵੇਂ : ਪੱਤ-ਮਾਂ, ਇਹ ਘੋੜੀ ਅੱਛੀ ਰਹੀ । ਨਾ ਏਸ ਖਾਧਾ ਨਾ ਏਸ ਪੀਤਾ । ਮਾਂ (ਹੱਸ ਕੇ)-ਨਾ ਏਸ ਦੀ ਲਿੱਦ ਹੁੰਝ । ਪੁੱਤ-ਨਾ ਏਸ ਕਦੇ ਅੜੀ ਕੀਤੀ । ਮਾਂ-ਨਾ ਕਦੇ ਛੜੀ ਲਾਉਣੀ ਪਈ ।'29 ਡਾਕਟਰ ਸਾਹਿਬ ਦੀ ਬਹੁਤੀ ਵਾਰਤਕ ਵਿਆਖਿਆਤਮਕ ਪ੍ਰਤੀ ਵਾਲੀ ਹੈ ਕਿਉਂਕਿ ਆਪ ਨੇ ਗੁਰਮਤਿ ਦੇ ਪ੍ਰਚਾਰ ਨੂੰ ਆਪਣਾ ਪ੍ਰਯੋਜਨ ਬਣਾਇਆ ਸੀ । ਡਾ. ਮਨਮੋਹਨ ਕੇਸਰ ਦੇ ਸ਼ਬਦਾਂ ਵਿਚ 'ਗੱਦ-ਸ਼ੈਲੀ ਵਿਚ ਵਿਆਖਿਆ ਪ੍ਰਧਾਨ ਵਿਤੀ ਲੇਖਕ ਦੇ ਸਮੁੱਚੇ ਗੱਦ-ਲੱਕ ਉਤੇ ਛਾਈ ਰਹਿੰਦੀ ਹੈ । ਕਈ ਥਾਂਈਂ ਲੇਖਕ ਕਿਸੇ ਨੁਕਤੇ ਨੂੰ ਸਮਝਾਉਣ ਲਈ 'ਸਾਖੀ' ਸਿਰਜਦਾ ਹੈ ਅਤੇ ਪਾਤਰਾਂ ਵਿਚ ਪਰਸਪਰ ਵਾਰਤਾਲਾਪ ਦਾ ਢੰਗ ਅਪਨਾ ਕੇ ਆਪਣੇ ਮੰਤਵ ਦੀ ਪੂਰਤੀ ਕਰਦਾ ਹੈ । ਸਾਖੀ ਸਿਰਜਨਾ' ਉਸ ਦੀ ਗੱਦ ਸ਼ੈਲੀ ਦੀ ਬੜੀ ਵਚਿੱਤਰ ਵਿਉਤਬੰਦੀ ਹੈ ਕਿਉਂਕਿ ਇਹ ਜੁਗਤ ਪ੍ਰਾਚੀਨ ਪੰਜਾਬੀ ਗੱਦ ਦਾ ਅੰਗ ਹੈ" 20 ਡਾਕਟਰ ਸਾਹਿਬ ਨੇ ਸਾਰੀ ਉਮਰ ਵਿਸ਼ੇਸ਼ ਰੰਗ ਵਾਲੀ ਪ੍ਰਯੋਜਨ ਮੁਖੀ ਵਾਰਤਕ ਹੀ ਲਿਖੀ ਹੈ । ਮੁਖ ਪ੍ਰਯੋਜਨ ਗੁਰਮਤਿ ਦੀ ਵਿਆਖਿਆ, ਗੁਰਮਤਿ ਸਾਹਿਤ ਦਾ ਵਿਵੇਚਨ ਤੇ ਆਪਣੇ ਪਰਿਵਾਰ ਦੇ ਮਹਾਂਪੁਰਖਾਂ ਦੀ ਆਮ ਜਨਤਾ ਨਾਲ ਸਾਂਝ ਪਾਉਣਾ ਰਿਹਾ ਹੈ । ਡਾਕਟਰ ਸਾਹਿਬ ਦੀ ਵਾਰਤਕ ਵਿਚ ਅਲੰਕਾਰਾਂ ਦਾ ਕਾਫੀ ਪ੍ਰਯੋਗ ਮਿਲਦਾ ਹੈ । ਭਾਵੇਂ ਅਲੰਕਾਰਾਂ ਦਾ ਕਵਿਤਾਂ ਨਾਲ ਜ਼ਿਆਦਾ ਨੇੜੇ ਦਾ ਸਬੰਧ ਹੈ ਫਿਰ ਵੀ ਵਿਦਵਾਨ ਵਾਰਤਕ ਵਿਚ ਅਲੰਕਾਰਾਂ ਦੇ ਵਿਧਾਨ ਨੂੰ ਲਾਜ਼ਮੀ ਸਮਝਦੇ ਹਨ । ਡਾ. ਜੀਤ ਸਿੰਘ ਸੀਤਲ ਦੇ ਸ਼ਬਦਾਂ ਵਿਚ "ਅਲੰਕਾਰਮਈ ਵਾਰ ਤਕ ਕਈ ਕਾਰਣਾਂ ਕਰਕੇ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ । ਅਲੰਕਾਰਿਕ ਭਾਸ਼ਾ ਸ਼ਬਦਾਂ ਨੂੰ ਨਵੇਂ ਤੇ ਵਚਿਤਰ ਅਰਥਾਂ ਵਿਚ ਵਰਤਦੀ ਹੈ । ਉਤਮ ਅਲੰਕਾਰਿਕ ਭਾਸ਼ਾ ਮੌਲਿਕੇ ਕਲਪਨਾ ਦੀ ਉਪਜ ਹੁੰਦੀ ਹੈ ਤੇ ਪਾਠਕ ਇਸ ਤੋਂ ਮਨ ਦੀ ਸੰਨਤਾ ਪ੍ਰਾਪਤ ਕਰਦਾ ਹੈ । ਡਾਕਟਰ ਸਾਹਿਬ ਦੀ ਰਚਨਾ ਵਿਚੋਂ ਇਕ ਉਦਾਹਰਣ ਦੇਖੋ, "ਸਾਰੇ ਮਜ਼ਬਾਂ ਦਾ ਅਰਕ ਅਗਰ ਸੱਚ ਦੀ ਭੱਠੀ ਵਿਚ ਪਾਕੇ ਚੌਇਆ ਜਾਵੇ ਤਾਂ ਸਭ ਵਿਚੋਂ ਇਕ ਕਿਸਮ ਦਾ ਗੰਧਿਤ ਅਸਰ ਨਿਕਲਦਾ ਹੈ । '22 ਆਦਿ ਆਪ ਦੇ ਬਿਆਨ ਵਿਚ ਅੰਤਾਂ ਦੀ ਰਵਾਂਨੀ ਹੈ । ਸਰਲਤਾ ਤੇ ਸਪੱਸ਼ਟ ਹੈ । ਜਦੋਂ ਆਪ ਭਾਵਕ ਹੋ ਕੇ ਕਿਸੇ ਘਟਨਾ ਦਾ ਬਿਆਨ ਕਰਦੇ ਹਨ ਤੇ ਪਾਠਕਾਂ ਨਾਲ ਹੀ ਵਹਿ ਤੁਰਦਾ ਹੈ । ਇਕ ਲੈ ਮਈ ਰੰਗਣ ਦੇ ਦਰਸ਼ਨ ਹੁੰਦੇ ਹਨ । ਇਕ ਉਦਾਹਰਣ ਦੇਖੋ