ਪੰਨਾ:Alochana Magazine July, August and September 1986.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 198 6 “ਲਾਲਨ, ਤੁਹਾਡਾ ਜਨਮ ਸਫਲ ਤੁਹਾਡੀ ਬਾਲ ਵਰੇਸ ਸਫ਼ਲ Iਉਮਰਾ ਦਾ ਭੋਗ ਵਰਿਆਂ ਦੀ ਲੰਬਾਈ: ਵਿਚ ਨਹੀਂ ਹੁੰਦਾ । ਸੈਆਂ ਬਰਸਾਂ ਦੀ ਆਰਜਾ ਦਾ ਪਾਸਾਰਾ ਤੀਬਰਤਾ ਵਿਚ ਸੰਘਣਾ ਹੋ ਕੇ. ਥੋੜੇ ਸਮੇਂ ਵਿਚ ਸਮੋਇਆਂ ਜਾਂਦਾ ਹੈ। 23 ਡਾਕਟਰ ਸਾਹਿਬ ਦੀ ਸ਼ੈਲੀ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਆਪ ਕਈ ਵਾਰੀ ਕਿਸੇ ਅੰਗਰੇਜ਼ੀ ਕਵਿਤਾ ਨੂੰ ਆਪਣੇ ਮਨੋਰਥ ਦੀ ਸਿੱਧੀ ਲਈ ਟੂਕ ਵਜੋਂ ਵਰਤਦੇ ਹਨ ਪਰ ਉਸ ਦਾ ਅਨੁਵਾਦ ਵੀ ਛੰਦ ਵਿਚ ਹੀ ਕਰ ਦਿੰਦੇ ਹਨ, ਜੋ ਕਈ ਵਾਰੀ ਮੁਲ ਕਵਿਤਾ ਤੋਂ ਵੱਧ ਪਿਆਰਾ ਤੇ ਆਨੰਦ ਦਿੰਦਾ ਹੈ । ਇਕ ਉਦਾਹਰਣ ਦੇਖੋ : 'The peoms hang on the berry bushi When comes the poets' eye. That street begins to masquerade. When Shakespeare passes by! ਇਸ ਦਾ ਅਨੁਵਾਦ ਡਾ. ਸਾਹਿਬ ਨੇ ਇਉਂ ਕੀਤਾ ਹੈ : ਫਲ ਨਹੀਂ ਓਇ ਗੀਤ ! ਪਲਮ ਰਹੇ. ਨਾਲ ਦਰਖਤਾਂ ਦੇਖੀ ਯਾਰ । ਬੇਰੀਆਂ ਨੂੰ ਏਹ ਬੇਰ ਲੱਗੇ ? ਨਹੀਂ ਛੰਦਾਂ ਦੀ ਛੂਟ ਪਈ ਫੁਹਾਰ । ਰਾਹੋਂ ਜਿਸ ਚਲ ਕਵਿ ਲੰਘ ਜਾਂਦਾ, . ਸਾਂਗ ਬਦਲਦਾ ਸਗਰ ਬਾਜ਼ਾਰ ਨਾਟਕ ਵਿਚ ਸਭ ਢਕ ਮਿਲ ਜਾਂਦੇ ਸਰਸਰੀ ਜੋ ਚਲ ਰਿਹਾ ਵਿਹਾਰ । ਡਾਕਟਰ ਸਾਹਿਬ ਨੇ ਵਾਕ ਬਣਤਰ' ਵਲ ਵਿਸ਼ੇਸ਼ ਧਿਆਨ ਦਿੱਤਾ ਹੈ । ਲੋੜ ਅਨਸਾਰ ਛੋਟੇ ਵੱਡੇ ਤੇ ਬਹੁਤ ਵੱਡੇ ਵਾਕਾਂ ਦੀ ਸਿਰਜਨਾ ਕੀਤੀ ਹੈ । ਛੋਟੇ ਵਾਕਾਂ ਦੀ ਇਕ ਉਦਾਹਰਣ ਦੇਖੋ : ਅੰਦਰ ਆਤਮਾ ਤੀਰਥ ਹੈ । ਉਸ ਵਿਚ ਅੰਮ੍ਰਿਤ ਦੀ ਲਹਿਰ ਹੈ । ਉਸਦਾ ਤਰੰਗ ਸਰਤ ਦਾ ਚਾਉ ਹੈ । ਜਿਸ ਵੇਲੇ ਇਹ ਅੰਮ੍ਰਿਤ ਉਛਲਦਾ ਹੈ ਉਹ ਅੰਮ੍ਰਿਤ ਵੇਲਾ ਹੈ । Rਰ ਚਉਥਾ ਪਹਿਰ ਸਬਰ ਦਾ ਹੈ .........ਉਸ ਲਈ ਉਦੋਂ ਪੂਜਾ ਅਮਰਬ ਹੈ. ਉਹ ਮਸਜਦ ਹੈ, ਉਹੋ ਮੰਦਰ ਹੈ, ਉਹ ਮੁੱਕਾ ਹੈ, ਉਹੋ ਕਾਬਾ · ਹੈ, ਉਹੋ · ਅਰਦਾਸ-ਰਾ ਹੈ. ।'25 ਆਦਿ । ਡਾਕਟਰ ਸਾਹਿਬ ਕਈ ਭਾਸ਼ਾਵਾਂ ਦੇ ਗਿਆਤਾ ਸੰਨ । ਫਾਰਸੀ, ਹਿੰਦੀ, ਬਜ, ਸੈਸ ਕਤ