ਪੰਨਾ:Alochana Magazine July, August and September 1986.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

63 ਆਲੋਚਨਾ/ਜੁਲਾਈ-ਸਤੰਬਰ 1986 ਉਰਦੂ ਤੇ ਅੰਗਰੇਜ਼ੀ ਤੇ ਉਨ੍ਹਾਂ ਨੂੰ ਕਾਫ਼ੀ ਅਧਿਕਾਰ ਸੀ ਤੇ ਇਨ੍ਹਾਂ ਵਿਚ ਰਚੇ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਹੋਣ ਕਾਰਨ ਇਨ੍ਹਾਂ ਭਾਸ਼ਵਾਂ ਦੇ ਸ਼ਬਦ ਉਨ੍ਹਾਂ ਦੀ ਬੋਲੀ ਦਾ ਅੰਗ ਬਣ ਰ:ਏ ਸਨ । ਆਪ ਆਪਣੇ ਭਾਵਾਂ ਨੂੰ ਸਪੱਸ਼ਟ ਰੂਪ ਵਿਚ ਪ੍ਰਗਟਾਉਣ ਲਈ ਹਰ ਭਾਸ਼ਾ ਵਿਚੋਂ ਲੋੜੀਦਾ ਸ਼ਬਦ ਹਿਣ ਕਰ ਲੈਂਦੇ ਹਨ । ਆਪ ਦੀਆਂ ਰਚਨਾਵਾਂ ਵਿਚ ਅੰਗਰੇਜ਼ੀ ਦੇ ਕੁਝ ਸ਼ਬਦ ਵਰਤੇ ਮਿਲਦੇ ਹਨ ਜਿਵੇਂ ਪੋਇਟ ਲਾਏਟ, ਗਾਸਪਲ ਆਫ਼ ਡਰਟੀ ਹੈਡ, ਐਕਸਰੇ, ਵਾਇਲਟ ਤੇਜ਼, ਲਿਟਰੇਚਰ, ਡਯੂਟੀ, ਫੀਲਿੰਗ, ਕਰੈਕਟਰ, ਪਾਈਵੇਟ ਆਦਿ । ਅਰਬੀ-ਫਾਰਸੀ ਦੇ ਤਤਸਮ ਤੇ ਤਦਭਵ ਸ਼ਬਦ, ਵੀ ਮਿਲਦੇ ਹਨ ਜਿਵੇਂ ਸਿਤਮ, ਕਾਲਬ, ਗਨੀਮਤ, ਤਜ਼ਕਰਾ, ਮਰਕਜ਼, ਮੁਤਜ਼ਾਤੇ, ਰਜੂਅ, ਨਿਸਾਰੀ, ਕਸ਼ਮਕਸ਼, ਅਰਲ ਪ੍ਰਸਤੀ, ਯੂਕਰੁਖੀ, ਸਾਜ਼ਸਾਮਾਨ, ਨੁਕਤਾ ਨਿਗਾਹ, ਮਹਿਫਲ, ਰਬਾਬੀ, ਦਸਤਗੀਰ, ਬਰਲਗੀਰ . ਮੁਖ਼ਾਤਬ, ਸ਼ਬਨਮ, ਤਖ਼ਮੀਨਾ, ਤਸਬੀ, ਦਰੁਸਤ, ਗ੍ਰਿਫ਼ਤ, ਮੁਕੱਦਸ ਆਦਿ । ਇਸੇ ਤਰਾਂ ਹੀ ਸੰਸਕ੍ਰਿਤ ਦੇ ਤਤਸਮ ਤੇ ਤਦਭਵ ਸ਼ਬਦ ਵੀ ਕਾਫੀ ਮਾਤਰਾ ਵਿਚ ਮਿਲਦੇ ਹਨ ਜਿਵੇਂ : ਪ੍ਰਯੋਜਨ, ਚਖਸੂ, ਕਾਮਨਾ, ਤਿਬਿੰਬ, ਅਰਪਨ, ਕੁਲੀਨ, ਪ੍ਰਤਿਸ਼ਠਾ, ਭਵਿਸ਼, ਲਯ, ਜਯੋਤੀ, ਵੈਭਵ, ਪੁੰਨਯ ਲੋਕ, ਨਿਰਵਿਕਲਪ, ਪ੍ਰਜਵਲਤ, ਗਯਾ ਤ, ਪੁੰਨਤਾ, ਤਿਖਾ ਆਚਾਰਯ, ਸਭਾਵਭੂਤ, ਪ੍ਰੇਯ ਆਦਿ । | ਕਈ ਸ਼ਬਦ ਵੱਖ ਵੱਖ ਸ਼ਬਦ-ਜੋੜਾਂ ਨਾਲ ਲਿਖੇ ਵੀ ਮਿਲਦੇ ਹਨ, ਪ੍ਰਾਪਤ-ਪਰਾਪਤ, ਉਨਾਂ-ਓਹਨਾਂ, ਉਹੀ-ਉਹ ਹੀ-ਉਹੋ ਹੀ, ਕੀਹ-ਕੀ, ਕਵੀ-ਕਾਵਿ, ਏਹ · ਇਹ, ਆਦਿ । ਡਾਕਟਰ ਸਾਹਿਬ ਦਾ ਮਨੋਰਥ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਸੀ ਤਾਂ ਕਿ ਉਹ ਜੋ ਉਹ ਕਹਿਣਾ ਚਾਹੁੰਦੇ ਹਨ, ਕਹਿ ਸਕਣ । ਇਸ ਮੰਤਵ ਲਈ ਉੱਨ੍ਹਾਂ ਨੇ ਹੋਰ ਭਾਸ਼ਾਵਾਂ ਦੇ ਸ਼ਬਦ ਲਏ ਹਨ । ਡਾਕਟਰ ਸਾਹਿਬ ਵਿਦਵਾਨ ਸਨ । ਆਪ ਦੀ ਭਾਸ਼ਾ ਵਿਦਵਾਨਾਂ ਵਾਲੀ ਹੈ । ਸ. ਕਪੂਰ ਸਿੰਘ ਇਕ ਅਜਿਹਾ ਪੰਜਾਬੀ ਗੱਦਕਾਰ ਹੈ ਜਿਸ ਨਾਲ ਡਾਕਟਰ ਸਾਹਿਬ ਦੀ ਤੁਲਨਾ ਕੀਤੀ ਜਾ ਸਕਦੀ ਹੈ। ਹਿੰਦੀ ਵਿਚ ਅਜਿਹਾ ਵਾਰਤਾਕਾਰ ਆਚਾਰੀਆ ਰਾਮ ਚੰਦ ਸ਼ਕਲ ਹੈ ਜਿਸ ਨੇ ਵਿਦਵਤਾ ੪ਰਪੂਰ ਸਾਹਿਤ, ਮਨੋਵਿਗਿਆਨ ਤੇ ਖੋਜ ਬਾਰੇ ਗਦ ਲਿਖਦਿਆਂ ਕਮਾਲ ਕਰ ਵਿਖਾਈ ਹੈ । ਪੰਜਾਬੀ ਦੀ ਰਮਜ਼ ਭਰੀ ਕਵਿਤਾ, ਭਾਈ ਵੀਰ ਸਿੰਘ ਜੀ ਦਾ ਸੰਦੇਸ਼, ਸਬਲ ਸਾਹਿਤ ਅਦਿ ਨਿਬੰਧ ਪੰਜਾਬੀ ਵਾਰਤਕ ਸਾਹਿਤ ਦਾ ਮਾਣ ਹਨ । ਡਾਕਟਰ ਸਾਹਿਬ ਨੇ ਵਿਸ਼ੇਸ਼ ਮਨੋਰਥ ਲਈ ਸਾਹਿਤ ਰਚਨਾ ਕੀਤੀ ਤੇ ਆਪਣੇ ਮਨੋਰਥ ਵਿਚ ਸਫਲ ਹੋਏ । ਲੋਕਾਂ ਨੇ ਉਨ੍ਹਾਂ ਦੀਆਂ ਰਚਨਾਵਾਂ ਪੜ੍ਹੀਆਂ ਹਨ ਤੇ ਲਾਭ ਉਠਾਇਆ ਹੈ । ਆਪ ਨੇ ਇਉਂ ਗੁਰਮਤਿ ਤੇ ਪੰਜਾਬੀ ਸਾਹਿਤ ਦੀ ਡੂੰਘੀ ਸੇਵਾ ਕੀਤੀ ਹੈ । ਫੁਟਨੋਟ ਦੇ ਹਵਾਲੇ (1} “ਆਰੰਭਕ ਬਿਨੈ ਸ਼ੁੱਧ ਸਰੂਪ, ਪੰਨਾ ਅ.