ਪੰਨਾ:Alochana Magazine July, August and September 1986.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੇਖਾ ਚਿੱਤਰ ਦਰਿਆ ਇਕ ਅਟਕ ਜਿਹਾ -ਕੁਲਬੀਰ ਸਿੰਘ ਕਾਂਗ ਪੰਜਾਬੀ ਹਲਕਿਆਂ ਵਿਚ ਸੁਖਪਾਲ ਵੀਰ ਸਿੰਘ ‘ਹਸਰਤ' ਨੂੰ ਦਰਿਆਂ ਅਟਕ ਨਾਲ ਤਸ਼ਬੀਹ ਦਿੱਤੀ ਜਾ ਸਕਦੀ ਹੈ । ਉਹ ਜਿਧਰ ਤੁਰਦਾ ਹੈ ਅਟਕ ਵਾਂਗ ਅਰਕ, ਅਟੇਕ ਤੇ ਠਾਠਾਂ ਮਾਰਦਾ ਤੁਰਿਆ ਜਾਂਦਾ ਹੈ । ਅੱਜ ਪੰਜਾਬੀ ਦੀ ਆਧੁਨਿਕ ਕਵਿਤਾ ਵਿਚ ਉਸ ਨੂੰ ਇਕ ਤਿਨਿਧ ਕਵੀ ਮੰਨਿਆਂ ਜਾਂਦਾ ਹੈ, ਇਹ ਬੇਕਟਾਂ ਖ਼ਿਤਾਬ ਉਸ ਨੇ ਆਪਣੀ ਘਾਲਨਾ ਨਾਲ ਪ੍ਰਾਪਤ ਕੀਤਾ ਹੈ । ਅੰਤਾਂ ਦੀ ਨਿੰਦਾ, ਨਫ਼ਰਤ, ਤੇ ਟਿਚਕਰ ਬਾਹੀ ਨੂੰ ਲਤਾੜਦਾ ਹੋਇਆ ਅਜ ਉਹ ਚੱਟਾਨ ਵਾਂਗ ਖੜਾ ਹੈ, ਹੁਣ ਉਸ ਦੇ ਵਿਰੋਧੀ ਵੀ ea ਦੀ ਪ੍ਰਤਿਭਾ ਦੇ ਕਾਇਲ ਹੋ ਗਏ ਹਨ । ਪੰਜਾਬੀ ਵਿਚ ਉਹ ਇਕ ਝੱਖੜ ਵਾਂਗ ਆਇਆ ਸੀ । 1956 ਵਿਚ ਉਸ ਦੀ ਪਹਿਲੀ ਕਿਤਾਬ ਛੱਪ : “ਸਰ ਸਬਜ਼ ਪਤਝੜਾਂ ਬੜਾ ਤਜ਼ਾਦ ਜਿਹਾ ਨਾਮ ਸੀ । ਮੈਂ 8 ਐਮ ਏ ਵਿਚ ਪੜਦਾ ਸਾਂ, ਹਸਰਤ ਸ਼ਾਇਦ ਬੀ. ਏ. ਦਾ ਵਿਦਿਆਰਥੀ ਸੀ । ਅਸੀਂ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਹੋਏ, ਮਾੜੇ-ਮੋਟੇ ਸ਼ਾਇਰ ਨੂੰ ਗੌਲਦੇ ਨਹੀਂ ਸਾਂ । ਇਨਕਲਾਬ ਦੀ ਉਡੀਕ ਅਪਣੇ ਸਿਖਰ ਤੇ ਸੀ । ਮੋਹਨ ਸਿੰਘ ਤੇ ਅੰਮ੍ਰਿਤਾ ਆਦਿ ਵੀ ਦੀ ਕਵਿਤਾ ਰਚ ਰਹੇ ਸਨ, ਬਾਵਾ ਬਲਵੰਤ ਬੋਧਤਾ ਦੇ ਝੰਡੇ ਛੱਡ ਕੇ 'ਗੰਧ ਸਮੀਰ ਦਾ ਖਰੜਾ ਤਿਆਰ ਕਰ ਰਿਹਾ ਸੀ, "ਸਫ਼ੀਰ ਦਸਮ ਗੁਰੂ ਦੀ ਪਹੁਲ ਛੱਕ ਕੇ ਵਖ਼ਰੀ ਰੰਗੀਨ ਛਾਉਣੀ ਪਾਈ ਬੈਠਾ ਸੀ, ਧੀਰ, ਸਹਿਰਾਈ, ਰਾਮਪੁਰੀ ਬਰਦਰਜ਼ (ਰਜੀਤ ਤੇ ਗੁਰਚਰਨ) ਸਮਾਜਵਾਦੀ ਕਵਿਤਾ ਦੇ ਪਰਚਮ ਲਹਿਰਾ ਰਹੇ ਸਨ, ਉਦੋਂ ਹਸਰਤ ਨੇ ਇਕ ਅਨੌਖੀ ਸੁਰ ਅਲਾਪੀ, ਉਸ ਦੀ ਭੂਮਿਕਾ ਡਾ. ਮੋਹਨ ਸਿੰਘ ਦੀਵਾਨਾ, ਪ੍ਰੋ. ਦੀਵਾਨ ਸਿੰਘ, ਡਾ. ਰੋਸ਼ਨ ਲਾਲ ਅਹੂਜਾ ਨੇ ਲਿਖੀ । ਪ੍ਰਭੂਤਾਂਜਲੀ ਵਿਦਵਾਨ ਪ੍ਰੋ. ਤਾਲਿਬ ਨੇ ਵੀ ਉਸ ਬਾਰੇ ਬਹੁਤ ਖੂਬਸੂਰਤ ਲੇਖ ਲਿਖਿਆ । ਸੱਚੀ ਗੱਲ ਤਾਂ ਇਹ ਹੈ ਉਸ ਦੀ ਪਹਿਲੀ ਰਚਨਾ ਤੋਂ ਹੀ ਨਵੀਂ ਪੀੜੀ ਵਿਚ ਉਸ ਬਾਰੇ ਈਰਖਾ ਦਾ ਅੰਕੁਰ ਫੁੱਟ ਪਿਆ ਸੀ । ਜਗਤਾਰ, ਮੀਸ਼ਾ, ਸ਼ਿਵ ਕੁਮਾਰ ਉਸ ਦੇ ਸਮਕਾਲੀ ਵੀ ਸਾਡੇ ਵਾਂਗੂ ਹੀ ਸੈਂਚਦੇ ਸਨ । ਪਰ ਹਸਰਤ ਕਿਸੇ ਕਾਫਲੇ ਵਿਚ ਨਾ ਰਲਿਆ, ਸਗੋਂ ਦੂਜੀ ਕਿਤਾਬ ਦੇ ਕੇ ਛੇਤੀ ਹੀ ਪਯੋਗਸ਼ੀਲ