ਪੰਨਾ:Alochana Magazine July, August and September 1986.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

66 ਆਲੋਚਨਾ/ਜੁਲਾਈ-ਸਤੰਬਰ 1986 ਕਵਿਤਾ ਦੀ ਭੂਮਿਕਾ ਬੰਨ ਦਿੱਤੀ, ਬਾਅਦ ਵਿਚ ਇਸ ਸ਼ਬਦ ਨੂੰ ਡਾ. ਆਹਲੂਵਾਲੀਆ, ਰਵੀ, ਅਜਾਇਬ ਕਮਲ ਨੇ ਇਕ ਲਹਿਰ ਬਣਾ ਦਿੱਤਾ, ਪਰ ਹਸਰਤ, ਮੋਹਨ ਸਿੰਘ ਦੇ ਸ਼ਬਦਾਂ ਵਿਚ ਮੈਂ ਸ਼ਾਇਰ ਰੰਗ-ਰੰਗੀਲਾ, ਪਲ ਪਲ ਰੰਗ ਵਟਾਵਾਂ। ਵਟਦਾ ਹਾਂ ਤਾਂ ਜੀਵਾਂ, ਜੇ ਖਲਾਂ ਤਾਂ ਮਰ ਜਾਵਾਂ,' ਇਕ ਅਜਿਹਾ ਸ਼ਾਇਰ ਸੀ ਜੋ ਪ੍ਰਗਤੀਵਾਦ ਦੀ ਰੱਟ ਤੋਂ ਅੱਕ ਕੇ ਪ੍ਰਯੋਗਸ਼ੀਲ ਬਣਿਆ, ਛੇਤੀ ਹੀ ਉਸ ਨੂੰ ਸ਼ਕਤੀਵਾਦ ਦਾ ਨਾਅਰਾ ਬੁਲੰਦ ਕਰ ਦਿੱਤਾ । ਇਸ ਖ਼ਿਆਲ ਦੀ ਦੀਖਿਆ ਪ੍ਰੀਤਮ ਸਿੰਘ ਸਫ਼ੀਰ ਨੇ ਲਈ ਸੀ, ਪਰ ਹਸਰਤ ਇਸ ਵਿਚਾਰਧਾਰਾ ਦਾ ਸੈਂਟ-ਪਾਲ ਬਣ ਗਿਆ ਜਾਪਦਾ ਹੈ, ਅੱਜ ਵੀ ਉਹ ਉਸ ਸ਼ਕਤੀ ਨੂੰ ਮੰਨਦਾ ਹੈ ਜੋ ਖੰਡੇ ਦੀ ਯਾਦ ਵਿਚੋਂ ਜਨਮ ਲੈਂਦੀ ਹੈ, ਸ਼ਾਇਦ ਇਹੋ ਉਸ ਦੀ ਅਪਾਰ ਸਫਲਤਾ ਦਾ ਰਾਜ਼ ਹੈ। | ਮੈਂ ਉਪਰ ਦਸ ਆਇਆ ਹਾਂ ਕਿ ਲੋਕਾਂ ਵਿਚ ਉਸ ਬਾਰੇ ਈਰਖਾ ਸੀ, ਇਕ ਤਿਸਕਾਰ ਜਿਹਾ, ਮੈਂ ਖੁਦ ਵਸ ਕਤਿਆਂ ਉਸ ਨਾਲ ਮਿਲ ਕੇ ਬਹੁਤਾਂ ਖੁਸ਼ ਨਹੀਂ ਸੀ ਹੁੰਦਾ ਪਰ ਇਕ ਵਾਰ 1962 ਵਿਚ ਰਵਿੰਦਰ ਰਵੀ ਨੇ ਸਾਡੀ ਅਜਿਹੀ ਆੜੀ ਆਈ ਕਿ ਅੱਜ ਰਵੀ ਭਾਵੇਂ ਪਰਦੇ ਪਿਛੇ ਚਲਾ ਗਿਆ ਹੈ ਪਰ ਮੇਰੀ ਅਤੇ ਹਸਰਤ ਦੀ ਦੋਸਤੀ ਉਮਰਾਂ ਦੀ ਗੰਢ ਬਣ ਗਈ ਹੈ । ਉਹ ਵੀ ਛੇਤੀ ਕੀਤਿਆਂ ਕਿਸੇ ਦਾ ਮਿੱਤਰ ਨਹੀਂ ਬਣਦਾ, ਜੇ ਬਣ ਜਾਵੇ ਤਾਂ ਉਮਰ ਦੇ ਧਾਗੇ ਤਕ ਨਿਭਾਉਂਦਾ ਹੈ ਅਤੇ ਜਿਸ ਨੂੰ ਨਫਰਤ ਕਰੇ, ਉਸ ਨੂੰ ਤੱਕ ਕੇ ਵੀ ਰਾਜ਼ੀ ਨਹੀਂ। ਜੇ ਅਜਿਹਾ ਵਿਰੋਧੀ ਮਨੁੱਖ ਉਸ ਨੂੰ ਬਦੋ-ਬਦੀ ਆ ਵੀ ਮਿਲੇ ਤਾਂ ਗਲਾਂ ਦੇ ਜਵਾਬ ਵਿਚ 'ੴ 'ਆ' ਕਰਕੇ ਛੇਤੀ ਹੀ ਢਿੱਲਾ ਜਿਹਾ ਹੱਥ ਅਗੇ ਕਰਕੇ ਉਸ ਨੂੰ ਰੁਖਸਤ ਕਰ ਦੇਂਦਾ ਹੈ । ਉਸ ਦੀ ਦੋਸਤੀ, ਉਸ ਦੀ ਨਫ਼ਰਤ ਦੋਵੇਂ ਲਾਜਵਾਬ ਹਨ । ਮੈਨੂੰ ਯਾਦ ਹੈ ਕਿ ਦੀਵਾਨ ਸਿੰਘ ਮਹਿਰਮ ਉਸ ਦਾ ਪੱਕਾ ਮਿੱਤਰ ਸੀ । ਕਾਦੀਆਂ ਤੋਂ ਇਹ ਮੁਹੱਬਤ ਸ਼ੁਰੂ ਹੋਈ, ਅੰਤ ਸਵਾਸਾਂ ਤਕ ਹਮਰਤ ਉਸ ਦੇ ਨਾਲ ਸੀ । ਮਹਿਰਮ ਹਸਪਤਾਲ ਵਿਚ ਤਿਲ ਤਿਲ ਕਰਕੇ ਮਰ ਰਿਹਾ ਸੀ, ਹਸਰਤ ਨੂੰ ਦੂਰ ਬੈਠਿਆਂ ਖ਼ਬਰ ਮਿਲੀ ਤਾਂ ਉਸ ਦੀ ਇਕ ਸੁਪਰ-ਐਕਸਪ੍ਰੈਸ ਤਾਰ ਮੈਨੂੰ ਮਿਲੀ : “ਮਹਿਰਮ ਸਿਰਫ ਬਿਸਤਰੇ ਤੇ ਹੈ, ਹਸਪਤਾਲ ਜਾ ਕੇ ਮਿਲ, ਮੈਂ ਆ ਰਿਹਾਂ । ਮੈਂ ਤੁਰੰਤ ਕੁਝ ਫਲ ਲਏ ਤੇ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਦੇ ਜਨਰਲ ਵਾਰਡ ਵਿਚ ਜਾ ਪੁੱਜਾ। ਡਾਕਟਰ ਤੇ ਨਰਸਾਂ ਦਾ ਘੇਰਾ, ਉਸ ਦਾ ਪੁੱਤਰ, ਦਰਸ਼ਨ ਸਿੰਘ (ਤਹਿਸੀਲਦਾਰ) ਹੰਝੂ ਰੋਕੀ ਖੜਾ ਸੀ । ਮੈਂ fਲਿਫਾਫਾ ਚੁੱਪ ਕਰਕੇ ਸਟੂਲ ਤੇ ਰੱਖ ਦਿੱਤਾ, ਮਹਿਰਮ ਵੱਲ ਵੇਖਿਆ, ਉਸ ਦੇ ਬੁਲ ਬੁੜਬੜਾਏ ਤੇ ਅੱਖਾਂ ਨੇ ਪੁਛਿਆ ਕਿ 'ਹਸਰਤ" ਕਿਥੇ ਹੈ ? ਮੈਂ ਹਥਾਂ ਦੇ ਇਸ਼ਾਰੇ ਨਾਲ ਦਸਿਆ ਕਿ ਆ ਰਿਹੈ । ਉਸ ਦੇ ਸਵਾਸ ਰੁਕੇ ਹੋਏ ਸਨ, ਟੈਕਸੀ ਪਾ ਕੇ ਪਿੰਡ ਲਿਜਾਣਾ ਸੀ । ਮੈਂ ਵਾਪਸ ਆ ਗਿਆ ਤੇ ਬਾਅਦ ਵਿਚ ਪਤਾ ਲਗਾ ਕਿ ਹਸਰਤ ਟੈਕਸੀ ਰਨ ਵੇਲੇ ਪੁੱਜ ਗਿਆ ਸੀ, ਮਹਿਰਮ ਨੇ ਪ੍ਰਾਣ ਉਸ ਦੀ ਗੋਦ ਵਿਚ ਸਿਰ ਰਖਕੇ ਹੀ ਤਿਆਗੇ । ਉਹ