ਪੰਨਾ:Alochana Magazine July, August and September 1986.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

68 ਆਲੋਚਨਾ/ਜੁਲਾਈ-ਸਤੰਬਰ 1986 ਕਲਾ ਵਿਚ ਰਹਿੰਦਾ ਹੈ--ਪ੍ਰਥਮ ਹੈ ਉਹ ਸ਼ਕਤੀ ਜੋ ਉਸ ਨੂੰ ਦਸਮ-ਗੁਰੂ ਦੀ ਪ੍ਰੇਰਣਾ ਤੋਂ ਮਿਲਦੀ ਹੈ-ਇਹ ਉਹ ਅਗਨੀ ਹੈ ਜੋ ਮਨੁੱਖ ਤੇ ਸਮਾਜ ਨੂੰ ਸਾੜਦੀ ਨਹੀਂ ਸਗੋਂ ਇਸ ਨੂੰ ਢਾਲ ਕੇ ਫੌਲਾਦ ਬਣਾਉਂਦੀ ਹੈ ਅਤੇ ਦੈਤਾਂ ਦਾ ਸੰਘਾਰ ਕਰਦੀ ਹੈ : ਇਹ ਰੀਤ ਹੈ ਅਨੰਤੀ ਦੈਤਾਂ ਦੇ ਸੀਸ ਲਾਹੁਣੇ ਸੂਰਜ ਦਾ ਸਾਥ ਸੰਘਣਾ ਅਗਨੀ ਦੇ ਗੀਤ ਗਾਉਣੇ । -ਨੂਰ ਦਾ ਸਾਗਰ) ਇਹ ਬੋਲ ਉਸ ਦੀ ਦਸਵੀਂ ਕਾਵਿ ਰਚਨਾਂ ਦੇ ਹਨ, ਪਰ ਪ੍ਰਥਮ ਰਚਨਾ 'ਸਰਸਬਜ਼ ਪਤਝੜਾਂ ਵਿਚ ਹੀ ਉਸ ਨੇ ਲਿਖਿਆ ਸੀ : ਈਮਾਨ ਮਿਰਾ, ਭਗਵਾਨ ਮਿਰਾ ਰੂਹਾਂ ਦਾ ਕੁਤੁਬ, ਇਸ਼ਕਾਂ ਦਾ ਵਲੀ ਸਾਗਰ ਦੀ ਛਲਕ, ਅਰਸ਼ਾਂ ਦੀ ਲਿਸ਼ਕ ਗੋਤਮ ਦਾ ਜਿਗਰ, ਈ ਤਾ ਦਾ ਬੰਦਨ ਸ਼ਾਹ-ਜਿਗਰ ਹਵਾ ਮਸਤੀ ਦੀ ਸਦਾ ਇਕ ਰਾਗ ਅਮਰ ਗੋਬਿੰਦ ਗੁਰੂ । ਇਹ ਵਿਸ਼ਵਾਸ ਉਸ ਨੂੰ ਜ਼ਿੰਦਗੀ ਦੀ ਦੌੜ ਵਿਚ ਅੱਗੇ ਹੀ ਅੱਗੇ ਲਈ ਜਾਂਦਾ ਹੈ । ਉਹ ਜਿਹੜਾ ਲਕਸ਼ ਮਨ ਵਿਚ ਧਾਰ ਲੈਂਦਾ ਹੈ, ਉਸ ਨੂੰ ਪ੍ਰਾਪਤ ਕਰਕੇ ਹੀ ਸਾਹ ਲੈਂਦਾ ਹੈ । ਸ਼ਾਹਿਤ-ਖੇਤਰ ਦੇ ਪੁਰਸਕਾਰਾਂ ਵਿਚ ਉਸ ਨੂੰ ਪੰਜਾਬ ਵਿਚ ਸਰਕਾਰੀ ਤੇ ਗੈਰ-ਸਰਕਾਰੀ ਤੌਰ ਤੇ ਕਈ ਵਾਰ ਸਨਮਾਨ ਮਿਲ ਚੁੱਕੇ ਸਨ । ਪਰ ਹੋਰ ਉਘੇ ਲੇਖਕਾਂ ਵਾਂਗ ਭਾਰਤੀ ਸਾਹਿਤ-ਅਕਾਦਮੀ ਪੁਰਸਕਾਰ ਉਸ ਦੀ ਕਾਮਨਾ ਸੀ । ਉਸ ਨੇ ਮੈਨੂੰ ਕਿਹਾ, 'ਭਾਅ ਜੀ, ਐਤਕੀ ਨਾ ਸਹੀ, ਛੇਤੀ ਹੀ ਇਹ ਪੁਰਸਕਾਰ ਮੈਨੂੰ ਮਿਲੇਗਾ," ਮੈਂ ਮਨ ਹੀ ਮਨ ਮੁਸਕਾਇਆ ਸਾਂ, ਕਿਉਂਕਿ ਹਾਲੇ ਸੁਜਾਨ ਸਿੰਘ, ਕੰਵਲ, ਹੋਰ ਕਈ ਲੇਖਕ ਸਨ ਜਿਨ੍ਹਾਂ ਨੂੰ ਇਹ ਮਾਣ ਨਹੀਂ ਸੀ ਮਿਲਿਆ, ਪਰ ਉਹ ਵਾਰੀਆਂ ਉਡੀਕਣ ਵਾਲਿਆਂ ਦੀ ਲਾਈਨ ਵਿਚ ਨਹੀਂ ਖਲੋਂ ਸਕਦਾ । ਅਗਲੇ ਸਾਲ ਰੇਡੀਓ ਤੋਂ ਜਦੋਂ ਉਸ ਨੂੰ ਇਹ ਪੁਰਸਕਾਰ ਮਿਲਣ ਦੀ ਖ਼ਬਰ ਸੁਣੀ ਤਾਂ ਮੈਂ ਸੋਚਿਆ ਇਹ ਆਦਮੀ ਜੋ ਚਾਹਵੇ ਪ੍ਰਾਪਤ ਕਰ ਸਕਦਾ ਹੈ ਇੱਛਾ ਬਲਵਾਨ ਚਾਹੀਦੀ ਹੈ, ਮੰਜ਼ਿਲ ਕੋਈ ਭੀ ਅਪਹੁੰਚ ਨਹੀਂ। ਮੈਨੂੰ ਯਾਦ ਹੈ ਅਜ ਤੋਂ 8-9 ਸਾਲ ਪਹਿਲਾਂ ਉਸ ਨੇ 'ਜਾਗ੍ਰਿਤੀ ਨੂੰ ਪੰਜਾਬੀ ਦਾ ਇਕ ਵੱਡਾ ਸਾਹਿਤਿਕ ਪਰਚਾ ਬਣਾ ਦਿੱਤਾ ਸੀ ਪਰ ਅਚਾਨਕ ਹੀ ਇਕ ਦਿਨ ਪਤਾ ਲੱਗਾ