ਪੰਨਾ:Alochana Magazine July, August and September 1986.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਕਿ ਹਸਰਤ ਨੂੰ ਇਕ ਜ਼ਿਲ੍ਹੇ ਦਾ ਪਬਲਿਕ ਰੀਲੇਸ਼ਨਜ਼ ਆਫੀਸਰ ਬਣਾ ਦਿੱਤਾ ਗਿਆ ਹੈ, “ਜਾਗ੍ਰਿਤੀ ਦੀ ਸੰਪਾਦਨਾ ਕਿਸੇ ਹੋਰ ਨੂੰ ਦੇ ਦਿੱਤੀ ਗਈ ਹੈ । ਇਹ ਤਬਦੀਲੀ ਕੋਈ ਸ਼ਲਾਘਾਜਨਕ ਨਹੀਂ ਸੀ, ਪਰ ਮੈਂ ਸੋਚਦਾ ਸਾਂ ਇਕ ਪੂਰੇ ਜ਼ਿਲ੍ਹੇ ਦਾ ਪ.ਆਰ.ਓ. ਬਨਣਾ ਵੀ ਵੱਡੀ ਗੱਲ ਹੈ, ਛੋਟੀ ਨਹੀਂ। ਉਦੋਂ ਹੀ ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ, ਸ਼ਾਮ ਨੂੰ ਉਸ ਦੇ ਘਰ ਗਿਆ ਇਕ ਮਾਤਮ ਵਰਗਾ ਵਾਤਾਵਰਣ ਸੀ । ਉਸ ਦੀ ਮਾਤਾ ਤੇ fਪਤਾ ਵੀ ਆਏ ਹੋਏ ਸਨ । 'ਹਸਰਤ" ਤੇ "ਅਰਸ਼ ਉਦਾਸ ਬੈਠੇ ਸਨ । ਮੈਂ ਸੋਚਿਆ, ਕੋਈ ਘਟਨਾ ਵਾਪਰ ਗਈ ਹੋਵੇਗੀ । ਕਾਰਣ ਪੁਛਣ ਤੇ ਬਾਪੂ ਜੀ ਬੋਲੇ, “ਕਾਂ ਪੁੱਤਰ, ਵਜ਼ੀਰ ਨੇ ਇਹ ਚੰਗਾ ਨਹੀਂ ਕੀਤਾ । ਤੇਰੇ ਯਾਰ ਨੇ ਏਸ ਪਰਚੇ ਲਈ ਲਹੂ ਬਾਲਿਆ ਸੀ, ਹੁਣ ਇਹਦੀ ਥਾਂ ਬਿਠਾ ਦਿੱਤਾ ਹੈ ਹੋਰ ਕੋਈ । ਹਸਰਤ ਉਦਾਸ ਸੀ, ਅਰਸ਼ ਵੀ । ਅਸੀਂ ਤਿੰਨੇ ਉਦਾਸੀ ਦੂਰ ਕਰਨ ਬਾਰੇ ਸੋਚਦੇ ਰਹੈ । ਹਸਰਤ ਇਹੀ ਕਹਿੰਦਾ ਸੀ, “ਕਾਂਗ ਭਾਅ ਜੀ, ਮੈਂ ਮੁੜ ਕੇ ਜਾਤੀ ਦਾ ਸੰਪਾਦਕ ਬਣ ਕੇ ਵਿਖਾਵਾਂ ਗਾ...ਤੂੰ ਵੇਖੀ, ਮੈਂ ਇਹ ਬੇਇਨਸਾਫ਼ੀ ਨਹੀਂ ਝੱਲਣੀ ।" | ਉਸ ਦੇ ਦਿੜ ਵਿਸ਼ਵਾਸ ਨੂੰ ਵੇਖ ਕੇ ਮੈਂ ਵੀ ਪੰਜਾਬ ਦੇ ਉਸ ਸਨਮਾਨਿਤ ਵਜ਼ੀਰ ਨੂੰ ਇਕ ਲੰਬੀ ਤੇ ਸਖ਼ਤ ਚਿੱਠੀ ਲਿਖੀ ਸੀ, ਉਸ ਦਾ ਅਸਰ ਕੀ ਹੋਣਾ ਸੀ । ਉਹ ਪੰਜ ਸਾਲ ਵਿਚ ਰਚਨਾ ਨਹੀਂ ਭੇਜ ਇਸ ਸੇਵਾ ਤੋਂ ਬਾਹਰ ਰਿਹਾ, ਮੈਂ ਪੰਜ ਸਾਲ “ਜਾਗਿ ਸਕਿਆ । ਹਸਰਤ ਕਈ ਨਗਰਾਂ ਵਿਚੋਂ ਘੁੰਮਦਾ ਘੁੰਮਾਉਂਦਾ, ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਅਜ ਫਿਰ ਡਿਪਟੀ ਡਾਇਰੈਕਟਰ (ਜਰਨਲਜ਼) ਬਣ ਗਿਆ ਹੈ, ਅਰਥਾਤ ਕੇਵਲ ‘ਜਾਗਿਨੀਂ ਹੀ ਨਹੀਂ ਸਗੋਂ ਐਡਵਾਂਸ’, ‘ਪਾਸਬਾਨ’, ‘ਜਾਗ੍ਰਿਤੀ' (ਹਿੰਦੀ) ਵੀ ਉਸ ਦੀ ਦੀ ਨਿਗਰਾਨੀ ਵਿਚ ਸੰਪਾਦਿਤ ਤੇ ਪ੍ਰਕਾਸ਼ਿਤ ਹੁੰਦੇ ਨੇ । ਉਹ ਸਨਮਾਨਿਤ ਵਜ਼ੀਰ ਅੱਜ ਵੀ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੈ । ਹੁਣ ਉਹ ਨਾ ਵਜ਼ੀਰ ਹੈ ਨਾ ਐਮ.ਐਲ.ਏ., ਪਰ ਉਹ ਵੇਖ ਸਕਦਾ ਹੈ ਕਿ ਸਾਹਿਤ ਅਤੇ ਸੰਪਾਦਨਾ ਲਈ ਜੀਉਂਦੇ ਇਸ ਮਰਦ ਨੇ ਆਪਣਾ ਅਹਿਦ ਪੂਰਾ ਕੀਤਾ ਹੈ । ਵਜ਼ੀਰੀਆਂ ਭਾਵੇਂ ਕਾਇਮ ਨਾ ਰਹਿਣ ਲੇਖਕ ਤੇ ਸੰਪਾਦਕ ਕਦੀ ਖ਼ਤਮ ਨਹੀਂ ਹੋ ਸਕਦੇ ! ਇਹ ਪ੍ਰਥਮ ਅਗਨੀ ਹੈ। ਉਸ ਦੇ ਅੰਦਰ ਦੂਜੀ ਅਗਨੀ ਇਸ਼ਕ ਤੇ ਕਾਮ ਦੀ ਹੈ । ਉਹ ਕਹਿੰਦਾ ਹੈ "ਆਦਮੀ ਇਸ ਬਗੈਰ ਜੀਉ ਨਹੀਂ ਸਕਦਾ।" ਉਸ ਨੇ ਵਿਆਹ ਵੀ ਉਸ ਕੁੜੀ ਨਾਲ ਕੀਤਾ ਸੀ ਜੋ ਪੜ੍ਹਦੇ ਸਮੇਂ ਉਸ ਨੂੰ ਸੁਹਣੀ ਤੇ ਪਿਆਰੀ ਲਗੀ ਸੀ, ਪਰ ਇਸ਼ਕ ਸੰਬੰਧੀ ਉਸ ਦੀ ਦਿਸ਼ਟੀਕੋਣ ਯੋਰਪੀਨ ਲੋਕਾਂ ਵਰਗਾ ਹੈ । “ਪ੍ਰੀਤ ਲੜੀ' ਦੇ ਕਵਿਤਾ-ਵਿਸ਼ੇਸ਼ ਅੰਕ (ਦਸੰਬਰ-85) ਵਿਚ ਹੁਣੇ ਜਿਹੇ ਆਤਮ-ਕਥਨ ਵਿਚ ਉਸ ਨੇ ਲਿਖਿਆ ਹੈ : ਮੈਂ ਆਪਣੇ ਅੰਦਰ ਅੱਗ ਦਾ ਦਰਿਆ ਸ਼ੂਕਦਾ ਮਹਿਸੂਸ ਕਰਦਾ ਹਾਂ ।