ਪੰਨਾ:Alochana Magazine July, August and September 1986.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

73 ਆਲੋਚਨਾ/ਜੁਲਾਈ-ਸਤੰਬਰ 1986 | ਪੇਂਡੂ ਅਰਥਚਾਰੇ ਵਿਚ ਉਪਜਦੇ ਲੋਟੂ ਰਿਸ਼ਤਿਆਂ ਦੀ ਜਦੋਂ ਵੀ ਗੱਲ ਚਲੀ ਹੈ ਤਾਂ ਕਿਰਸਾਣੀ ਦੀ ਟ ਦਾ ਹੀ ਜ਼ਿਕਰ ਹੋਇਆ ਹੈ। ਸ਼ਾਹਾਂ ਹੱਥ ਕਿਰਸਾਣੀ ਦੀ ਲੁਟ, ਸ਼ਾਹਾਂ ਤੇ ਵੱਡੇ ਜ਼ਿਮੀਦਾਰਾਂ ਦੀ ਮਿਲੀ ਭੁਗਤ ਨਾਲ ਕਰਸਾਣੀ ਦੀ ਲੁਟ ਜਾਂ ਫੇਰ ਸਰਕਾਰੀ ਅਮਲੇ ਫੈਲੇ ਹੱਥੋਂ ਕਿਰਸਾਣੀ ਦੀ ਲੁਟ ਦਾ ਜ਼ਿਕਰ ਪੰਜਾਬੀ ਸਾਹਿਤ ਵਿਚ ਹੋਇਆ ਹੈ । ਲਾਗੀਆਂ, ਕੰਮੀਆਂ ਨਾਲ ਦੁਰ-ਵਿਵਹਾਰ ਦਾ ਜ਼ਿਕਰ ਤਾਂ ਭਾਵੇਂ ਕਹਾਣੀਆਂ ਨਾਵਲ ਵਿਚ ਆਮ ਹੋ ਜਾਂਦਾ ਹੈ ਪਰ ਕਿਰਸਾਣੀ ਹੱਥੀਂ ਕੰਮੀਆਂ ਦੀ ਲੁਟ ਜਿਸ ਵਿਰਾਟ ਰੂਪ ਵਿਚ 'ਮਸ਼ਾਲਚੀ' ਨਾਵਲ ਵਿਚ ਪੇਸ਼ ਕੀਤੀ ਗਈ ਹੈ ਉਸਦਾ ਜੋੜ ਕਿਸੇ ਹੋਰ ਪੰਜਾਬੀ ਸਾਹਿਤਿਕ ਕਿਰਤ ਵਿਚ ਲੱਭਣਾ ਕਠਿਨ ਹੈ । ਇਸ ਨਾਵਲ ਵਿਚ ਤਖ਼ਤ ਸਿੰਘ ਜ਼ੈਲਦਾਰ ਰੱਜੀ ਪੁੱਜੀ ਕਿਰਸਾਣੀ ਦਾ ਪ੍ਰਤੀਨਿੱਧ ਹੈ ਅਤੇ ਭਗਤ ਦਲਿਤ ਜਾਤੀਆਂ ਦੇ ਕੰਮੀ ਵਰਗ ਦਾ ਪ੍ਰਤੀਕ ਹੈ । ਜ਼ੈਲਦਾਰ ਭਗਤ ਤੇ ਭਗਤੂ ਦੀ ਮਤ ਬਚਨੀ ਦੋਹਾਂ ਤੋਂ ਦਿਨ ਰਾਤ ਕੰਮ ਕਰਵਾਂਦਾ ਹੈ ਅਤੇ ਉਹਨਾਂ ਦੀ ਟ ਦਾ ਕੋਈ ਵੀ ਮੌਕਾ ਖ਼ਾਲੀ ਨਹੀਂ ਜਾਣ ਦਿੰਦਾ। ਭਗਤੂ ਨੂੰ ਅਫ਼ੀਮ ਦੀ ਚਾਟ ਲਾ ਕੇ ਉਸਦੀ ਸਮਰੱਥਾ ਤੋਂ ਵੱਧ ਕੰਮ ਲੈਂਦਾ ਹੈ । ਬਚਨੀ ਤੋਂ ਕੰਮ ਕਰਵਾਣ ਦੇ ਨਾਲ ਨਾਲ ਸਰੀਰਿਕ ਵਾਸ਼ਨਾਂ ਵੀ ਪੂਰੀ ਕਰਨੀ ਚਾਹੁੰਦਾ ਹੈ । ਜ਼ੈਲਦਾਰ ਕੇ ਡੰਗਰਾਂ ਨੂੰ ਚਾਰਨ ਵਾਲਾ ਗੁੜ ਦੇ ਕੇ ਮਿਹਨਤ ਦਾ ਮੁੱਲ ਤਾਰ ਲੈਦੇ ਹਨ । ਅਧਿਆਰੇ ਉਤੇ ਦਿੱਤੀ ਮੱਝ ਦਾ ਹਿਸਾਬ ਕਿਸੇ ਵੀ ਵੱਟੇ ਖਾਤੇ ਨਹੀਂ ਪਾਉਂਦੇ । ਇਕ ਵਾਰ ਪੇਸ਼ਗੀ ਦਿੱਤੇ । 20 ਰੁਪਿਆਂ ਵਿਚ ਹੀ ਸਾਰੇ ਟੱਬਰ ਦੀ ਮਿਹਨਤ ਉਤੇ ਡਾਕਾ ਮਾਰ ਜਾਂਦੇ ਹਨ । ਭਗਤੂ ਤੇ ਬਚਨੀ ਦੇ ਮੁੰਡੇ ਕੱਟੂ ਨੂੰ ਇਸ ਲਈ ਪੜਨ ਨਹੀਂ ਦਿੰਦੇ ਕਿ ਉਹ ਉਨ੍ਹਾਂ ਦੇ ਡੰਗਰ ਚਾਰਨ ਲਈ ਚਾਹੀਦਾ ਹੈ । ਬਚਨੀ ਤੇ ਭਗਤ ਨੂੰ ਅਜਿਹੇ ਆਦਰਸ਼ਵਾਦੀ ਬਣਨ ਦੀ ਪ੍ਰੇਰਨਾ ਦਿੰਦੇ ਹਨ ਜਿਸ ਤਰੂ ਭਗਤੂ ਦੇ ਮਾਤਾ ਪਿਤਾ ਸਨ । ਭਗਤੂ ਦੀ ਮਾਂ ਦੇ ਪ੍ਰਾਣ ਜ਼ੈਲਦਾਰਾਂ ਦੇ ਡੰਗਰਾਂ ਦਾ ਕੋਠਾ ਲਿਪਦੇ ਨਿਕਲੇ ਸਨ ਅਤੇ ਭਗਤੂ ਦਾ ਪਿਉ ਖੇਤਾਂ ਵਿਚ ਹਲ ਵਾਹੁੰਦਾ ਸਪ ਲੜਨ ਕਰਕੇ ਮਰ ਗਿਆ ਸੀ । ਬਚਨ ਦੀ ਜ਼ਿਦ ਕਾਰਨ ਕੱਟੂ ਜ਼ੈਲਦਾਰਾਂ ਦੇ ਡੰਗਰ ਚਾਰਨੇ ਛੱਡ ਕੇ ਪੜ੍ਹਨ ਲਗ ਜਾਂਦਾ ਹੈ । ਜ਼ੈਲਦਾਰ ਭਗਤੂ ਤੇ ਪੂਰਾ ਦਬਾ ਪਾ ਕੇ ਕੱਟੂ ਨੂੰ ਆਪਣੇ ਡੰਗਰਾਂ ਦਾ ਪਾਲੀ ਬਣਾਉਣਾ ਚਾਹੁੰਦਾ ਹੈ ਪਰ ਜਦੋਂ ਸਫ਼ਲਤਾ ਨਹੀਂ ਮਿਲਦੀ ਤਾਂ ਪੁਲਿਸ ਨਾਲ ਮਿਲ ਕੇ ਉਸ ਨੂੰ ਮਰਵਾਣ ਦਾ ਜਤਨ ਕਰਦਾ ਹੈ । ਪਿੰਡ ਦੇ ਅਰਥਚਾਰੇ ਵਿਚ ਜੈਲਦਾਰਾਂ ਜਾਂ ਜ਼ਿੰਮੀਦਾਰਾਂ ਵਲੋਂ ਕੰਮੀਆਂ ਦੀ ਲੁੱਟ ਕੇਵਲ ਕੰਮ ਕਾਰ ਦੇ ਰਿਸ਼ਤੇ ਵਿਚ ਹੀ ਨਹੀਂ ਕੀਤੀ ਜਾਂਦੀ ਸਗੋਂ ਸਾਂਸਕ੍ਰਿਤਕ ਪੱਧਰ ਤੇ ਵੀ ਉਹਨਾ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ : ਸਮਾਜਿਕ ਢਾਂਚੇ ਦਾ ਸਾਰਾ ਉਸਾਰ ਪਿੰਡ ਦੇ ਕੰਮੀਆਂ ਦਾ ਦੇਖੀ ਬਣਿਆ ਨਜ਼ਰ ਆਉਂਦਾ ਹੈ । ਕੱਟੂ ਸਾਰੇ ਇਲਾਕੇ ਵਿਚ ਪਹਿਲਾ ਕੰਮੀ ਮੁੰਡਾ ਹੈ ਜੋ ਪੜ੍ਹਨ ਦਾ ਜਤਨ ਕਰਦਾ ਹੈ। ਮਾਸਟਰ ਸਾਰੀ ਕੰਮੀ ਜਾਤ ਨੂੰ ਹੀ ਪੜਾਈ ਦੇ ਕਾਬਲ ਨਹੀਂ ਸਮਝਦਾ। ਭਗਤੂ ਦੇ ਮਿਨਤ ਤਰਲਾ ਕਰਨ ਤੇ ਕੱਟੂ