ਪੰਨਾ:Alochana Magazine July, August and September 1986.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

75 ਆਲੋਚਨਾਜੁਲਾਈ-ਸਤੰਬਰ 1986 ਪੇਸ਼ ਕੀਤੇ ਹਨ । ਜਮਾਤੀ ਪੈਂਤੜੇ ਤੋਂ ਇਹ ਵਿਸ਼ਵਾਸ ਵੀ ਦਲਿਤ ਜਾਤੀਆਂ ਦੇ ਵਿਰੁੱਧ ਭੁਗਤਦੇ ਹਨ ਅਤੇ ਇਕ ਤਰਾਂ ਨਾਲ ਵੇਲੇ ਦੇ ਸਮਾਜੀ ਸਭਿਆਚਾਰ ਦਾ ਹਿੱਸਾ ਹੁੰਦੇ ਹੋਏ ਦਲਿਤ ਜਾਤੀਆਂ ਦੇ ਲੋਕ ਆਪਣੀ ਜਮਾਤ ਦਾ ਆਪੋ ਵਿਰੋਧ ਕਰਦੇ ਹਨ ਅਤੇ ਸਭਿਆਚਾਰ ਪੱਧਰ ਤੇ ਲੋਟ ਸ਼੍ਰੇਣੀ ਦੀ ਲੁੱਟ ਨੂੰ ਸਦਾਚਾਰਿਕ ਪਰਵਾਨਗੀ ਵੀ ਦਿੰਦੇ ਹਨ । ਭਗਤ ਆਪਣੇ ਪੱਤਰ ਦੇ ਸਾਫ਼ ਧ ਤੇ ਕਪੜਿਆਂ ਤੇ ਇਤਰਾਜ਼ ਕਰਦਾ ਹੈ । ‘ਜਦੋਂ ਕਿਤੇ ਉਹ ਕੱਟ ) ਟੋਅ ਵਾਲੀ ਪੱਗ ਤੇ ਚਿੱਟੇ ਨੀਲ ਚੜਿਆ ਖੱਦਰ ਦਾ ਕਮੀਜ਼-ਚਮn ਪਾ ਕੇ ਸ਼ਮਿੰਦਰ ਦੇ ਘਰ ਵਲੀ ਚਲਿਆ ਜਾਂਦਾ ਤਾਂ ਭਗਤੂ ਭੈਰਮੀ ਪੱਟਦਾ ਬਚਨੀ ਨੂੰ ਆਖਦਾ, 'ਨੀਂ ਤੈਨੂੰ ਬੀਅ ਆਰੀ ਕਿਹੈ.. ਸਮਝਾ। ਮੁੰਡੇ ਨੂੰ .. ਹਰਜ ਜਾਂਦੈ ਸਰਦਾਰਾਂ ਦੇ ਘਰਾਂ ਬੰਨੀ.. ਚਿਲਕਣੇ ਲੀੜੇ ਪਾ ਕੇ... ਆਪਾਂ ਨਿੱਕੀ ਕੰਮ ਆਲੇ ਨੀਂ ਸਜਦੇ ਚਿਲਕਣੇ ਪੈਂਦੇ ।। (ਪੰਨਾ 68) ਏਸੇ ਤਰ੍ਹਾਂ ਢਾਣੀ ਵਿਚ ਬੈਠੇ ਪਰੂ ਨੇ ਫਤਵਾ ਦਿੱਤਾ “ਓਏ ਆਪਣੀ ਕੌਮ ਨੂੰ ਪੜ ਸਕਦ.. ਏਹ ਤਾਂ ਬੱਡੇ ਬੰਦਿਆਂ ਨੂੰ ਹੋਈ ਥਕੈਂ।” (ਪੰਨਾ 108) ਦਲਿਤ ਸ਼ਰੇਣੀਆਂ ਹੀਣ ਭਾਵ ਦੇ ਨਾਲ ਨਾਲ ਵਹਿਮਾਂ ਭਰਮਾਂ ਵਿਚ ਵੀ ਫਸੀਆਂ ਹੋਈਆਂ ਹਨ । ਇਹ ਵਹਿਮ ਭਰਮ ਵੀ ਇਹਨਾਂ ਦਲਿਤ ਸ਼ਰੇਣੀਆਂ ਨੂੰ ਚੇਤੰਨਤਾ ਦਾ ਚਾਣਨ ਨਹੀਂ ਲਗਣ ਦਿੰਦੇ ! 'ਮਸ਼ਾਲ' ਨੂੰ ਪੜ੍ਹਨ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਗਰੀਬ ਦੇਸ਼ ਹੁੰਦਾ ਹੋਇਆ ਵੀ ਇਨਕਲਾਬ ਦੇ ਰਾਹ ਕਿਉਂ ਨਹੀਂ ਤੁਰਦਾ | ਮਾਤਾ ਦੀ ਬੀਮਾਰੀ ਦੀ ਰੋਕਥਾਮ ਕਰਨ ਦੀ ਥਾਂ ਲੋਕ ਸ਼ੇਰਾਂ ਵਾਲੀ ਜਾ ਲਾਟਾਂ ਵਾਲੀ ਦੇ ਦਰਸ਼ਨਾਂ ਦੀ ਸੁੱਖ ਸੁਖਦੇ ਹਨ । ਮੜੀਆਂ ਵਾਲੇ ਬਾਬੇ ਤਾਂ ਝਾੜੇ ਕਰਵਾਂਦੇ ਹਨ ਜੋ ਰਾਤ ਬਰਾਤੇ ਕਈ ਔਰਤਾਂ ਤੇ ਫੁਲ ਕਿਰਪਾ ਵੀ ਕਰ ਦਿੰਦਾ ਹੈ (ਪੰਨਾ 65) | ਮਾਤਾ ਦੀ ਸਖਣਾ ਪੈਦਲ ਸਫਰ ਕਰਕੇ ਗੀਤ ਗਾਉਂਦੇ ਜਾਂਦੇ ਹਨ ਜਿਸ ਨਾਲ ਧੜ ਫਕਦੇ ੨ ਦੇ ਰੋਗੀ ਹੋ ਕੇ ਘਰ ਆ ਵੜਦੇ ਹਨ । ਬੀਮਾਰੀ ਤੇ ਅੰਧ ਵਿਸ਼ਵਾਸ ਇਹਨਾਂ ਪਛੜੇ ਗਰੀਬਾਂ ਨੂੰ ਆਰਥਿਕ ਪਖ ਹੋਰ ਭੰਨ ਦਿੰਦੇ ਹਨ । ਬੀਮਾਰੀ ਦਾ ਕਾਰਨ ਕਿਸੇ ਵੱਲੋਂ ਟੂਣਾ ਕੀਤਾ ਸਮਝ ਆਪਸ ਵਿਚ ਔਰਤਾਂ ਲੜਦੀਆਂ ਰਹਿੰਦੀਆਂ ਹਨ । (ਪੰਨਾ 66} ਪੜੇ ਲਿਖੇ ਮੁੰਡੇ ਜੋ ਕਿਸੇ ਗਿਆਨ ਦੀ ਗੱਲ ਕਰਦੇ ਹਨ ਤਾਂ ਦਲਿੱਤ ਸ਼ਰੇਣੀਆਂ ਦੇ ਅਨਪੜ ਲੋਕ ਆਪਣੇ ਅੰਧ ਵਿਸ਼ਵਾਸ ਆਸਰੇ ਨਵੇਂ ਗਿਆਨ ਨੂੰ ਰੱਦ ਕਰ ਦਿੰਦੇ ਹਨ । “ਓਏ ਐਮੇਂ ਅਲ ਦੀਆਂ ਪਟੱਲ ਮਾਰੀ ਜਾਨੇ ਓ...... ਦਿਓ ਭੜਾਈ ਦਓ ... ਹਾਲੇ ਜੰਮ ਤਾਂ ਲਓ...ਆਹ ਬੱਗੇ ਧੁੱਪੇ ਨਹੀਂ ਹੋਏ ਸਾਡੇ ...... ਰੋਗ ਤਾਂ ਕਰਮਾਂ ਦੇ ਨੇ ...ਜੇ ਉਦੀ ਨਿਗਾਹ ਸਵੱਲੀ ਹੋਵੇ ... ਬੰਦੇ ਦਾ ਕੱਖ ਨੀਂ ਬਿਚਲਦੈ। ਇਕ ਪਾਤਰ ਪੂਰੇ ਵਿਸ਼ਵਾਸ ਨਾਲ ਆਖਦਾ ਹੈ । (ਪੰਨਾ 121 ) ।