ਪੰਨਾ:Alochana Magazine July, August and September 1986.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

78 ਆਲੋਚਨਾ/ਜੁਲਾਈ-ਸਤੰਬਰ 1986 ਮਮਤਾ-ਮੱਹ ਕਰਕੇ ਹੀ ਕੱਟੂ ਤੇ ਬਚਨ ਨੂੰ ਪਾਣੀ ਪਿਆਉਂਦਾ ਹੈ । ਕੱਟ ਨੂੰ ਉਹ ਕੋਈ ਫਰਿਸ਼ਤਾ ਦਿਸਦਾ ਹੈ । ਇਸ ਨਾਲ ਹੀ ਦਲਿਤ ਬਰੇਣੀਆਂ ਦੀਆਂ ਮਾਨਵੀਂ ਕੀਮਤਾਂ ਨੂੰ ਵੀ ਨਾਵਲਕਾਰ ਸਾਕਾਰ ਕਰ ਗਿਆ ਹੈ । ਦੂਜੇ ਪਾਸੇ ਭਗਤੂ ਨੂੰ ਡੰਗਰਾਂ ਨੂੰ ਚਾਰਨ ਵਾਲਾ ਕਾਲਾ ਗੁੜ ਦੇ ਕੇ ਜੈਲਦਾਰਨੀ ਬੜਾ ਅਹਿਸਾਨ ਕਰਦੀ ਹੈ । ਕੱਟ ਦੇ ਨਾਨਕਿਆਂ ਵਾਲੀ ਸਰਦਾਰਨੀ ਖੇਤਾਂ ਵਿਚ ਦੋ ਤਰ੍ਹਾਂ ਦੀ ਲੱਸੀ ਲਿਜਾਂਦੀ ਹੈ । ਕੰਮੀਆਂ ਵਾਸਤੇ ਪਤਲੀ ਅਤੇ ਘਰ ਦੇ ਜੀਆਂ ਲਈ ਗਾਹੜੀ । ਏਸੇ ਤਰਾਂ ਕੰਮੀਆਂ ਨੂੰ ਮਿੱਸੀਆਂ ਰੋਟੀਆਂ ਅਤੇ ਘਰਦਿਆਂ ਲਈ ਕਣਕ ਦੀਆਂ : ਸਰਦਾਰਾਂ ਦੇ ਮੁੰਡੇ ਸਕੂਲ ਵਿਚ ਦਵਾਤਾਂ ਚੋਰੀ ਕਰ ਲੈਂਦੇ ਹਨ । ਇਕ ਸਿੰਘ ਪਾਨ ਕਰਦਾ ਰਹਿੰਦਾ ਹੈ ਪਰ ਲੋਕਾਂ ਦੇ ਚੋਰੀ ਪੱਠੇ ਵੱਢ ਲੈਂਦਾ ਹੈ · ਅਜਿਹੀਆਂ ਸੂਖਮ ਛੂਹਾਂ ਨਾਲ ਨਾਵਲ ਵਿਚਲੀਆਂ ਸ਼ਰੇਣੀਆਂ ਦੇ ਕਿਰਦਾਰ ਨੂੰ ਬੜੇ ਭਰਪੂਰ ਰੂਪ ਵਿਚ ਪੇਸ਼ ਕੀਤਾ ਹੈ । | ਇਸ ਵਿਚ ਸ਼ਕ ਨਹੀਂ ਕਿ ਨਾਵਲਕਾਰ ਦੀ ਸੂਝ ਅਤੇ ਸ਼ਰੇਣੀਗਤ ਢਾਂਚੇ ਪ੍ਰਤੀ ਪਕੜ ਬੜੀ ਵਧੀਆ ਹੈ ਪਰ ਫੇਰ ਵੀ ਬਹੁਤ ਥਾਈ ਭਾਵਕ ਹੋ ਕੇ ਬੇਲੋੜੀ ਦਖ਼ਲੇਅੰਦਾਜ਼ੀ ਕਰਨ ਦਾ ਦੋਸ਼ੀ ਬਣ ਗਿਆ ਹੈ । ਕੱਟ ਆਪ ਈ ਬੱਤੀ ਕਲਾਸ ਦੇ ਟਾਟਾਂ ਵਿਚ ਹੀ ਰਲਾ ਜਾਂਦਾ ਹੈ । ਮਾਸਟਰ ਕੱਟੂ ਨੂੰ ਉਸ ਦੀ ਇਸ ਹਰਕਤ ਬਦਲੇ ਮਾਰਦਾ ਹੈ । ਮਾਸਟਰ ਦਾ ਨੀਵੀਆਂ ਜਾਤਾਂ ਵੱਲ ਰਵੱਈਆ ਭਾਵੇਂ ਉਸਦੇ ਇਸ ਕਰੂਰ ਵਰਤਾਓ ਕਾਰਨ ਸਪੱਸ਼ਟ ਹੋ ਜਾਂਦਾ ਹੈ ਪਰ ਫਿਰ ਵੀ ਲੇਖਕ ਇਹ ਟਿਪਣੀ ਦੇਣ ਤੋਂ ਰਹਿ ਨਹੀਂ ਸਕਦਾ, 'ਮੂਰਖ ਮਾਸਟਰ ਨੇ ਆਪਣੇ ਕੁ-ਚੱਵੇ ਹੱਥਾਂ ਨਾਲ ਮਾਸੂਮ ਬਾਲਕ, ਕਾਲੇ-ਗੁਲਾਬ ਦੀਆਂ ਪੰਖੜੀਆ ਨੋਚਣ ਲਈ ਭਰਪੂਰ ਹਮਲਾ ਤਾਂ ਕੀਤਾ ਪਰ ਉਹ ਕੁਦਰਤੀ ਹੀ ਚੀਣਾਂ ਚੀਣਾਂ ਹੋਣੋਂ ਬਚ ਗਿਆ । (ਪੰਨਾ 48) ਇਸੇ ਤਰ੍ਹਾਂ 1947 ਦੀ ਵੰਡ ਦਾ ਜ਼ਿਕਰ ਕਰਦਿਆਂ ਕਰਦਿਆਂ ਲੇਖਕ ਨੇ ਇਕ ਲੰਮਾ ਭਾਸ਼ਣ ਆਪਣੇ ਵਲੋਂ ਵੀ ਦੇ ਦਿੱਤਾ ਹੈ । ਭਾਵੇਂ ਇਹ ਭਾਸ਼ਣ ਬਹੁਤ ਹੀ ਪ੍ਰਭਾਵਸ਼ਾਲੀ ਹੈ ਪਰ ਨਾਵਲ ਵਿਚ ਅਜਿਹੀਆਂ ਲੇਖਕ ਵਲੋਂ ਟਿਪਣੀਆਂ ਬੇਲੋੜੀਆਂ ਬਣ ਜਾਂਦੀਆਂ ਹਨ । ਇਸ ਲੰਮੇ ਭਾਸ਼ਣ ਵਿਚ ਕੁਝ ਸਤਰਾਂ ਇਸ ਪਰਕਾਰ ਹਨ । 'ਪਾਵਨ-ਗ੍ਰੰਥਾਂ ਤੇ ਕੁਰਾਨ ਸ਼ਰੀਫ਼ਾਂ ਦੇ ਸ਼ਰਧਾਲੂਆਂ ਨੇ ਭਰਮਾਂ ਦਾ ਉਹ ਜਨਾਜ਼ਾ ਕੱਢਿਆ-ਉਹ ਜਨ ਜ਼ਾ ਕਢਿਆ ਜਿਸ ਦੀ ਮਿਸਾਲ ਸੰਸਾਰ ਦੇ ਕਿਸੇ ਵੀ ਹੋਰ ਦੇਸ਼ ਜਾਂ ਧਰਮ ਵਿਚੋਂ ਬਰੀਕੀ ਨਾਲ ਲੱਭਿਆਂ ਵੀ ਨਹੀਂ ਲਭਦੀ । ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੇ ਅਜਿਹੇ ਕਾਰਨਾਮਿਆਂ ਨੂੰ ਪੜ੍ਹ-ਸੁਣ ਕੇ ਸਾਨੂੰ ਲਾਹਣਤਾਂ ਪਾਉਣਗੀਆਂ ।' (ਪੰਨਾ 56) । ਇਸੇ ਤਰ੍ਹਾਂ ਪੰਨਾ 90, 209, 199 ਤੋਂ 207 , 220 ਆਦਿ ਉਤੇ ਵੀ ਲਖਕ ਦੀ ਨਾਵਲ ਵਿਚ ਦਖ਼ਲ-ਅੰਦਾਜ਼ੀ ਬੜੀ ਅਖਰਦੀ ਹੈ । ਕਈ ਵਾਰ ਲੇਖਕ ਆਪ ਹੀ ਅਪਣੀ ਦਖਲ-ਅੰਦਾਜ਼ੀ ਤੋਂ ਸੁਚੇਤ ਹੋ ਜਾਂਦਾ ਹੈ ਫੇਰ ਐਂਵੇ ਕਿਸੇ ਪਾਤਰ ਜਾਂ ਚੜਾ ਦਾ ਓਹਲਾ ਲੈ ਕੇ ਆਪਣੇ ਭਾਸ਼ਣ ਜਾਂ ਦਿਸ਼ਟੀਕੋਣ ਪਾਠਕਾਂ ਨਾਲ ਸਾਂਝਾ ਕਰ