ਪੰਨਾ:Alochana Magazine July, August and September 1986.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

80 ਆਲੋਚਨਾ/ਜੁਲਾਈ-ਸਤੰਬਰ 1986 ਦਾ ਮਸ਼ਾਲਚੀ ਹੈ । ਇਹ ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਦੀ ਨਾ ਬਰਾਬਰੀ ਉਤੇ ਖੜਾ ਸਮਾਜਕ ਢਾਂਚਾ ਬਿਨਾਂ ਸਮਾਜਵਾਦੀ ਇਨਕਲਾਬ ਸੁਧਰਦਾ ਪਰਤੀਤ ਨਹੀਂ ਹੁੰਦਾ । ਸਮੇਂ ਦੇ ਹਾਲਾਤ ਵਿਚ ਕੱਟੂ ਦੀ ਹੋਣੀ ਉਸਨੂੰ ਨਕਸਲਾਈਟ ਬਣਨ ਤੇ ਮਜਬੂਰ ਕਰਦੀ ਹੈ। ਜਿਸ ਸਮੇਂ ਡਾਕਟਰ ਗੁਰਚਰਨ ਸਿੰਘ ਨੇ ਨਾਵਲ ਲਿਖਿਆ ਉਸ ਸਮੇਂ ਤਕ ਪੰਜਾਬ ਵਿਚਲੀ ਨਕਸਲੀ ਲਹਿਰ ਦਾ ਹਸ਼ਰ ਸਾਕਾਰ ਹੋ ਚੁੱਕਾ ਸੀ । ਲੇਖਕ ਨੇ ਕੱਟ ਨੂੰ ਮਸ਼ਾਲਚੀ ਦੇ ਰੂਪ ਵਿਚ ਪੇਸ਼ ਕਰਨ ਦੀ ਲਾਲਸਾ ਅਧੀਨ ਕੱਟੂ ਨੂੰ ਇਕੋ ਝਟਕੇ ਨਾਲ ਨਕਸਲੀ ਹੋਣ ਤੋਂ ਬਚਾ ਲਿਆਂ ਅਤੇ ਅਵਾਮੀ ਜੱਥੇਬੰਦੀ ਅਤੇ ਲੋਕਤੰਤਰ ਰਾਹੀਂ ਸੱਤਾ ਹਥਿਆਣ ਵਾਲੇ ਰਸਤੇ ਉਤੇ ਲੈ ਆਂਦਾ। ਇਹ ਲੇਖਕ ਦੀ ਮਜਬੂਰੀ ਲਗਦੀ ਹੈ ਕਿ ਉਸ ਨੂੰ ਸਮਾਜਵਾਦੀ ਇਨਕਲਬ ਵਾਸਤੇ ਕੰਮ ਕਰਦੀਆਂ ਰਾਜਨੀਤਕ ਜੱਥੇਬੰਦੀਆਂ ਵਿਚੋਂ ਕੋਈ ਵੀ ਸਾਰਥਿਕ ਜੱਥਬੰਦੀ ਨਹੀਂ ਲਗਦੀ । ਇਸੇ ਲਈ ਕੱਟੂ ਨਵੀਂ ਰਾਜਨੀਤਕ ਪਾਰਟੀ ਦੇ ਗਠਨ ਦੀ ਗੱਲ ਕਰਦਾ ਹੈ ਅਤੇ ਇਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦਾ ਹੈ । ਕੱਟ ਦਾ ਰਾਜਨੀਤਕ ਖੇਤਰ ਵਿਚ ਇਸ ਤਰ੍ਹਾਂ ਮਿਸ਼ ਲਚੀ ਬਣਨ ਦਾ ਕਰਮ ਨਾਵਲੀ ਚਿਤਰਪਟ ਤੇ ਪੇਸ਼ ਹੋਣ ਦੀ ਥਾਂ ਇਕ ਚੁਟਕਲੇ ਵਾਂਗ ਪੇਸ਼ ਹੁੰਦਾ ਹੈ । ਇਹ ਨਾਵਲ ਦੀ ਕਹਾਣੀ ਨੂੰ ਭਾਵੇਂ ਮੋੜ ਦਿੰਦਾ ਹੈ ਪਰ ਸਮਾਜਿਕ ਪੱਧਰ ਤੇ ਸੇਧ ਦੇਣ ਦਾ ਕਰਮ ਨਹੀਂ ਕਰ ਸਕਦਾ । ਨਾਵਲ ਮਿਸ਼ਾਲਚੀ ਦਾ ਸਮਾਜਿਕ ਪੱਧਰ ਤੇ ਉਰ ਤਾਂ ਸ਼ਲਾਘਾਯੋਗ ਹੈ ਪਰ ਵਕਤ ਦੀ ਰਾਜਨ ਨੂੰ ਨਾਵਲ ਪੱਧਰ ਉਤੇ ਲਪੇਟ ਵਿਚ ਲੈਣ ਦਾ ਜਤਨ ਸਫਲ ਨਹੀਂ ਕਿਹਾ ਜਾ ਸਕਦਾ । ਰਾਜਨੀਤੀ ਨੂੰ ਨਾਵਲੀ ਚਿਤਰਪਟ ਤੇ ਪੇਸ਼ ਕਰਨ ਲਈ ਰਾਜਨੀਤਕ ਸੂਝ ਦੇ ਨਾਲ ਨਾਲ ਕਈ ਹੋਰ ਕਿਰਦਾਰਾਂ ਨੂੰ ਉਸਾਰਨ ਦੀ ਲੋੜ ਸੀ । ਕੱਟ ਦਾ ਯੂ. ਪੀ. ਤੋਂ ਆ ਕੇ ਰਾਜ ਦੀ ਰਾਜਨੀਤੀ ਵਿਚ ਹਿੱਸਾ ਲੈਣ ਦਾ ਕਰਮ ਇਕ ਵੱਖਰੇ ਨਾਵਲ ਦੀ ਮੰਗ ਕਰਦਾ ਸੀ । ਸਮੇਂ ਦੀ ਸਥਿਤੀ ਵਿਚ ਨਾਵਲ ਦਾ ਉਸਾਰ ਕੱਟ ਨੂੰ ਨਕਸਲੀ ਬਣਾਂਦਾ ਹੈ ਪਰ ਨਾਵਲਕਾਰ ਦੀ ਨਿੱਜੀ ਹਮਦਰਦੀ ਤੇ ਸੂਝ ਕਾਰਨ ਕੱਟੂ ਇਕ ਨਾਟਕੀ ਮੋੜ ਕਟਦਾ ਹੋਇਆ ਅਵਾਮੀ ਜਥੇਬੰਦਕ ਰਾਜਨੀਤੀ ਨੂੰ ਆਪਣਾ ਲੈਂਦਾ ਹੈ । ਕੱਟੂ ਦਾ ਨਕਸਲੀ ਬਣ ਕੇ ਕਿਸੇ ਪੁਲੀਸ ਮੁਕਾਬਲੇ ਵਿਚ ਜਾਂ ਜ਼ੈਲਦਾਰਾਂ ਤੇ ਪੁਲੀਸ ਦੀ ਮਿਲੀ ਭੁਗਤ ਦਾ ਸ਼ਿਕਾਰ ਹੋ ਕੇ ਮਰਨਾ ਵੇਲੇ ਦੇ ਯਥਾਰਥ ਦਾ ਪ੍ਰਤੀਨਿੱਧ ਚਿਤਰ ਹੋਣਾ ਸੀ ਪਰ ਨਕਸਲੀ ਲਹਿਰ ਦੇ ਫੇਲ ਹੋਣ ਤੋਂ ਬਾਦ ਨਾਵਲਕਾਰ ਨੇ ਕੱਟੂ ਨੂੰ ਅਜਿਹਾ ਕਿਰਦਾਰ ਨਾ ਬਣਾ ਕੇ ਸਮੇਂ ਦੇ ਯਥਾਰਥ ਨੂੰ ਆਪਣੀ ਕਲਪਨਾਂ ਅਨੁਸਾਰ ਮੋੜ ਦੇਣ ਦਾ ਜਤਨ ਕੀਤਾ ਹੈ । ਇਸੇ ਕਾਰਨ ਨਾਵਲ ਦਾ ਅੰਤਲਾ ਭਾਗੁ ਦ ਦਾ ਦਿ ਤ ਤੇ ਪੇਸ਼ ਕਰਨ ਦੀ ਥਾਂ ਰਾਜਨੀਤਕ ਭਾਸਣ ਨਾਲ ਭਰਨਾ ਪਿਆ ਹੈ ! | ਕੱਟ ਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜਾ ਹੋਣਾ ਕਿਸੇ ਤਰਾਂ ਵੀ ਸਮੇਂ ਦੇ ਨਿਜ਼ਾਮ ਜਾਂ ਸਮਾਜਿਕ ਢਾਂਚੇ ਨੂੰ ਭਰਵੀਂ ਚੁਣਤੀ ਨਹੀਂ ਦੇ ਸਕਦਾ। ਕੱਟ ਦੀ ਮੌਤ ਨਾਲ