ਪੰਨਾ:Alochana Magazine July, August and September 1986.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਲੋਚਨਾ/ਜੁਲਾਈ-ਸਤੰਬਰ 1986

85

ਦਿੰਦਾ ਹੈ ਤਾਂ ਇਹ ਦੋ ਤਰਾਂ ਨਾਲ ਪ੍ਰਤੀਕਰਮ ਕਰਦੀ ਹੈ। ਇਕ ਬਾਹਰਮੁਖੀ ਪ੍ਰਸਥਿਤੀਆਂਦਾ ਸਾਹਮਣਾ ਨਾ ਕਰਦੀ ਹੋਈ ਅੰਤਰਮੁਖੀ ਸਾਧਨਾ ਦੀ ਪ੍ਰਵਿਰਤੀ ਦਾ ਪ੍ਰਤੀਕਰਮ ਅਤੇ ਦੂਜਾ ਆਦਰਸ਼ਿਕ ਤਣਾਓ ਦੇ ਬਾਹਰਮੁਖੀ ਵਿਸਫੋਟ ਦੀ ਪ੍ਰਵਿਰਤੀ ਦਾ ਪ੍ਰਤੀਕਰਮ। ਇਹ ਵਿਰੋਧੀ ਜੱਟ ਨਾਵਲ ਦੇ ਇਸ ਭਾਗ ਵਿਚ ਏਦਾਂ ਪੇਸ਼ ਹੁੰਦੇ ਹਨ।

ਇਕ ਪਾਸੇ ਸੰਤ ਪਰਾਗ ਦਾਸ ਅਤੇ ਮਹੰਤ ਚਰਨਦਾਸ ਦੇ ਪਿੰਡ ਨੂੰ ਅੰਤਰਮੁਖਤਾ ਵੱਲ ਮੋੜਨ ਦੇ ਬਾਰੇ ਕੁਝ ਯਤਨ ਅਤੇ ਦੂਜੇ ਪਾਸੇ ਪਿੰਡ ਦੀ ਸੱਥ ਦੇ ਦਬਵੇਂ ਬੋਲ। ਸੰਤ ਪਰਾਗ ਦਾਸ ਨੇ ਗਿੰਦਰ ਨੂੰ ਪਾਗਲ ਕੀਤਾ। ਧਾਗੇ ਤਵੀਤਾਂ ਨਾਲ ਪਿੰਡ ਨੂੰ ਜਕੜ ਦਿੱਤਾ। ਪਿੰਡ ਪਸ਼ੂ ਬਣਿਆ ਹੀ ਰਹੇ ਸੰਤ ਪਰਾਗਦਾਸ ਨੇ ਹਰ ਹੀਲੇ ਵਰਤ ਕੇ ਅਰਜਨ, ਪਾਖਰ, ਪ੍ਰੀਤਮ, ਹਰਨਾਮੀ, ਸਿਆਮੋ, ਝੰਡੇ ਆਦਿ ਵਿਚਲੇ ਪਸ਼ੂਤਵ ਨੂੰ ਹਵਾ ਦਿੱਤੀ। ਦੂਜੇ ਪਾਸੇ ਪਿੰਡ ਦੀ ਸੱਥ ਵਿਚ ਇਹ ਅਵਾਜ਼ਾਂ ਵੀ ਉਸਲਵੱਟੇ ਲੈਂਦੀਆਂ ਹਨ:

—ਲਾਹ ਦੇ ਗਾਟਾ ਝੰਡੇ ਕੇ ਦਾ—ਬਗਾਨਾ ਪੁਤ ਤੀਮੀ ਦੱਬੀ ਬੈਠੈ ਸਾਲਿਆ।

—(ਪੰਨਾ-60

}

—ਇਹ ਜੈਦਾਤ ਬੜੀ ਸ਼ੈਅ ਐ ਭਾਈ।

—(ਪੰਨਾ-118)

—ਤੀਮੀ ਦਾ ਕੀ ਐ ਗੁੜ ਦੀ ਰੋੜੀ ਹੁੰਦੀ ਐ।

—(ਪੰਨਾ-112)

—ਗੰਦੀ ਤੀਮੀ ਨੇ ਸਭ ਪੱਟ ਕੇ ਵਗਾਹ ਤੇ!

—(ਪੰਨਾ-102)

ਵਿਰੋਧੀ ਜੱਟਾਂ ਦੀ ਆਪਸੀ ਕਸ਼ਮਕਸ਼ ਵਿਚੋਂ ਲੇਖਕ ਤਣਾਓ ਦੀ ਇਸ ਸਥਿਤੀ ਨੂੰ ਸਿਰਜਦਾ ਹੈ। ਆਤਮ ਸਾਧਨ ਦੀ ਪ੍ਰਵਿਰਤੀ ਅਧੀਨ ਹਰਨਾਮੀ ਦੀ ਸੋਚ ‘ਇਕ ਸਰੀਰ ਦੇ ਸੁਆਦ ਨੇ ਉਹਨੂੰ ਕਿਥੋਂ ਦਾ ਕਿਥੇ ਪੁਚਾ ਦਿੱਤਾ।' ਦੂਜਾ ਜਗੀਰਦਾਰੀ ਦੀ ਵਸਤੂਗਤ ਚੇਤਨਾ ‘ਇਹ ਜੈਦਾਤ ਬੜੀ ਸ਼ੈਅ ਐ ਭਾਈ।' ਉਪਰੋਕਤ ਦਵੰਦ ਦੀ ਸਥਿਤੀ ਭੋਗਦਾ ਪਿੰਡ ਕੋਠੇ ਖੜਕ ਸਿੰਘ ਵੀਹਵੀਂ ਸਦੀ ਦੇ ਪੰਜਾਹਵਿਆਂ ਵਿਚ ਦਾਖਲ ਹੁੰਦਾ ਹੈ। ਭਾਵ ਦੇਸ਼ ਦੀ ਅਜ਼ਾਦੀ ਤੋਂ ਬਾਅਦ 'ਜਗੀਰਦਾਰਾ' ਸ਼ਬਦ ਦੀ ਸਰਮਾਏਦਾਰਾ' ਸ਼ਬਦ ਵਿਚ ਰੂਪਾਂਤਰਣ ਵਜੋਂ।

'ਜੈਦਾਤ’ ਦੇ ਵਸਤੂਕਰਨ 'ਸ਼ੈਅ' ਦੇ ਰੁਪਾਂਤਰਨ ਦੀ ਚੇਤਨਾ ਲਈ ਉਸਲਵੱਟੇ ਲੈਂਦਾ ਪਿੰਡ ਕੋਠੇ ਖੜਕ ਸਿੰਘ ਕੁਆਪਰੇਟਿਵ ਸੋਸਾਇਟੀਆਂ, ਬੈਕਾਂ, ਨਵੇਂ ਬੀਜਾਂ, ਬਿਜਾਈ ਦੇ ਨਵੇਂ ਸੰਦਾਂ, ਟਿਉਬਵੈਲਾਂ, ਸਫੈਦੇ ਦੇ ਦਰਖਤਾਂ, ਸੂਰਜਮੁਖੀ ਆਦਿ ਦੇ ਨਵੇਂ ਸੰਕਲਪਾਂ ਤੋਂ ਜਾਣੂ ਹੋ ਗਿਆ। ਸਾਧਾਂ ਸੰਤਾਂ ਦੇ ਡੇਰੇ ਦੀ ਵਿਦਿਆ ਦਾ ਰੂਪਾਂਤਰਣ ਨਵੀਂ ਵਿਦਿਆ ਦੇ ਸਕੂਲਾਂ ਆਦਿ ਵਿਚ ਹੋ ਗਿਆ। ਸਿਰੋਂ ਮੂੰਹ ਨੰਗੀਆਂ ਮਾਸਟਰਨੀਆਂ, ਨਰਸਾਂ, ਬਾਲ ਸੇਵਕਾਵਾਂ ਪਿੰਡ ਵਿਚ ਆਉਣ ਲੱਗੀਆਂ। ਸਬਾਤ ਨੂੰ ਪਹੀਏ ਲਗੀਆਂ ਬਸਾਂ ਚਲਣ ਲਈ ਸੜਕਾਂ ਦਾ ਜਾਲ ਵਿਛ ਗਿਆਂ। ਕੋਠੇ ਖੜਕ ਸਿੰਘ ਹੁਣ ਬਾਈ ਪਾਸਾਂ, ਕੈਂਚੀਆਂ, ਤਿਕੋਨੀਆਂ ਸੜਕਾਂ ਰਾਹੀਂ ਸ਼ਹਿਰਾਂ ਨਾਲ ਜੁੜ ਗਿਆ! ਪਿੰਡ ਦੀਆਂ ਦੁਕਾਨਾਂ