ਪੰਨਾ:Alochana Magazine July, August and September 1986.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ ਜੁਲਾਈ-ਸਤੰਬਰ 1986 ਦਾ ਅਰਥ 'ਵਿਆਖਿਆਨ' ਕਿਹਾ ਜਾ ਸਕਦਾ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਭਾਸ਼ ਨੂੰ ਜੇ ਵਿਸ਼ਿਸ਼ਟ ਸੁਤਾਤਮਕ ਸ਼ੈਲੀ ਏ, ਤਾਂ ਇਸ ਦਾ ਵਿਆਖਿਆਨ ਅਰਥ ਇਸ ਨੂੰ ਸੀਮਿਤ ਅਰਥ ਦੇ ਦੋਵੇਗਾ। ਇਕ ਪਾਸੇ ਤਾਂ ਭਾਸ਼ ਵਿਚ ਵਿਆਖਿਆਨ ਹੁੰਦਾ ਹੈ ਤੇ ਦੂਜੇ ਪਾਸੇ ਇਸ ਲਈ ਇਕ ਵਿਸ਼ੇਸ਼ ਸੁਤਾਤਮਕ ਸ਼ੈਲੀ ਦੀ ਹੋਂਦ ਆਵੱਸ਼ਕ ਸਮਝੀ ਗਈ ਹੈ । ਇਸ ਕਰਕੇ ਭਾਸ਼ ਵਿਚ ਸੰਖੇਪ ਸ਼ੈਲੀ ਵਿਚ ਵਿਆਖਿਆਨ ਵਿਦਮਾਨ ਹੁੰਦਾ ਹੈ । ਪਰ ਟੀਕਾ ਇਸ ਤੋਂ ਅੱਗੇ ਵਧ ਕੇ ਵਿਆਖਿਆਨ ਦੇ ਨਾਲ ਨਾਲ ਸ਼ੈਲੀ ਦੀ ਸੰਖਿਪਤਤਾ ਤੇ ਸੱਤਾਤਮਕਤਾ ਨੂੰ ਛੱਡ ਦੇਂਦਾ ਹੈ ਤੇ ਅਰਥਾਂ ਦਾ ਪ੍ਰਗਟਾ ਵਿਸਤਾਰ ਰੂਪ ਵਿਚ ਕਰਦਾ ਹੈ । | 'ਭਾਸ਼' ਵਿਚ ਅੰਤਰਮੁਖੀ ਵਿਚਰ ਗਹਿਨ ਕੀਤੇ ਜਾਂਦੇ ਹਨ ਪਰ ਟੀਕੇ ਵਿਚ ਨਾਲ ਨਾਲ ਹੀ ਬਾਹਰਮੁਖੀ ਵਿਚਾਰਾਂ ਦਾ ਪ੍ਰਟਾਟਾ ਵਿਦਮਾਨ ਹੁੰਦਾ ਹੈ । ਭਾਸ਼' ਵਿਚ ਮੌਲਿਕ 3 ਚਨਾ ਦੀ ਵਿਆਖਿਆ ਕਰਦਿਆਂ ਕਈ ਨਿਯਮਾਂ ਦੇ ਅਪਵਾਦ ਦੱਸੇ ਜਾਂਦੇ ਹਨ ਤੇ ਨਵੇਂ ਵਾਰਤਕ ਰੂਪ ਵਿਚ ਨਿਯਮ ਬਣਾਏ ਜਾਂਦੇ ਹਨ । ਪਰੰਤੁ 'ਟੀਕਾ' ਇਹੋ ਜਿਹੇ ਕਿਸੇ ਮੌਲਿਕ ਸੂਝ ਬੂਝ ਦਾ ਪਰਿਚੈ ਨਾ ਦੇ ਕੇ ਕੇਵਲ ਮੌਲਿਕ ਲੇਖਕ ਦੇ ਭਾਵਾਂ ਦਾ ਸਪੱਸ਼ਟੀਕਰਣ ਕਰਦਾ ਹੈ । ਵਿਤੀ ਦੇ ਨਾਲ ਵੀ, ਟੀਕੇ ਦਾ ਅੰਤਰ ਕੀਤਾ ਜਾ ਸਕਦਾ ਹੈ । ਕਿਸੇ ਵੀ ਮੌਲਿਕ ਰਥ ਉਤੇ-ਵਿਸ਼ੇਸ਼ ਕਰਕੇ ਸੂਤ ਥਾਂ ਉਤੇ-ਸੂਖਸ਼ਮ ਤੇ ਸੰਖਿਪਤ ਜੋ ਅਰਥ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ‘ਤੀ' ਕਿਹਾ ਜਾਂਦਾ ਹੈ । ਆਮ ਤੌਰ ਤੇ ਵਿਤੀ, ਵਾਰਤਕ ਜਾਂ ਭਾਸ਼ ਤੋਂ ਵੀ ਵਧੇਰੇ ਸੰਖਿਪਤ ਹੁੰਦੀ ਹੈ । ਪਰ ਬਾਅਦ ਵਿਚ ‘ਵਿਤ' ਸ਼ਬਦ ਵਿਆਖਿਆ' ਦਾ ਬਣ ਗਿਆ। ਇਸ ਸ਼ਬਦ ਦੇ ਕਈ ਵਾਰੀ ਹੋਰ ਅਰਥ ਹੋ ਜਾਣ ਕਰਕੇ, ਇਸ ਦਾ ਸੰਖੇਪ ਵਿਚ ਟੀਕਾ' ਅਰਥ ਲੁਪਤ ਹੋ ਗਿਆ ਹੈ, ਜਿਵੇਂ ਕਿ ਵਿਤੀ' ਸ਼ਬਦ ਦੇ ਅਰਥ-ਰੂਪ ਵਿਚ ਕਿਤ, ਪਿੱਤ, ਸਮਾਸ, ਏਕਸ਼ੇਸ਼-ਚਾਰ ਵਿਤੀਆਂ ਮੰਨੀਆਂ ਗਈਆਂ । ਕਾਵਿ ਸ਼ਾਸਤੀਆਂ ਨੇ ਵਿਤੀ ਦਾ ਅਰਥ ਸ਼ਬਦ-ਸ਼ਕਤੀਆਂ ਮੰਨ ਲਿਆ ਜਿਵੇਂ ਕਿ ਅਭਿਧਾ, ਲਕਸ਼ਿਨਾ ਅਤੇ ਵਿਅੰਜਨਾ । ਭਰਤਮੁਨੀ ਦੇ 'ਨਾਟ:ਸ਼ਾਸਤ' ਵਿਚ ਭਾਰਤੀ, ਸਾਤਵਤੀ, ਕੌਸ਼ਿਕ, ਆਰਭੱਟੀ ਚਾਰ ਵਿਤੀਆਂ ਦਾ ਉਲੇਖ ਕੀਤਾ ਹੈ । ਇਸ ਤੋਂ ਸਿੱਧ ਹੁੰਦਾ ਹੈ ਕਿ ਵਿਤੀ ਆਪਣੇ ਮੁਲ ਅਰਥ ਨੂੰ ਛੱਡ ਕੇ ਹੋਰ ਕਈ ਅਰਥਾਂ ਵਿਚ ਪ੍ਰਯੁਕਤ ਹੁੰਦੀ ਹੈ । ਇਸ ਦਾ ਮੂਲ ਅਰਥ ਤਾਂ ਇਹ ਸੀ ਕਿ ਇਕ ਅਰਥ ਦੇ ਵਿਚ ਨਵੇਂ ਅਰਥ ਨੂੰ ਪ੍ਰਗਟਾਉਣਾ । ਇਸ ਲਈ ‘ਵਿਤੀ ਇਹੋ ਜਿਹੀ ਗੂੜੀ ਸ਼ਬਦ ਰਚਨਾ ਨੂੰ ਕਹਿੰਦੇ ਸਨ ਜਿਹੜੀ ਕਿ ਅਰਥ ਵਿਚ ਨਵੇਂ ਅਰਥ ਲਭਦੀ ਸੀ ਤੇ ਸੰਖਿਪਤਾ ਇਸ ਦੀ ਇਕ ਪ੍ਰਮੁੱਖ ਸ਼ਰਤ ਸੀ । ਪਰ ਪਿਛੋਂ ਵਿਤੀ ਸ਼ਬਦ ਟੀਕੇ ਦੇ ਅਰਥ ਵਿਚ ਨਹੀਂ ਸੀ ਵਰਤਿਆ ਜਾਂਦਾ ਤੇ ਇਸ ਨੂੰ ਸ਼ਬਦ ਆਦਿ ਸ਼ਕਤੀਆਂ ਲਈ ਪ੍ਰਯੋਗ ਕੀਤਾ ਜਾਂਦਾ ਸੀ । 'ਟੀਕਾ' ਦਾ ਸਾਧਾਰਣ ਅਰਥ ਵਿਆਖਿਆ ਥ, ਵਿਆਖਿਆਂ ਜਾਂ ਵਿਤੀ ਤੋਂ