ਪੰਨਾ:Alochana Magazine July, August and September 1986.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

89 ਅਲੋਚਨਾ (ਜੁਲਾਈ-ਸਤੰਬਰ 1986 ਮੁਖੀ ਗਤੀਹੀਣ ਜੜ ਦਾ ਖੋਲ ਤੋੜ ਨਹੀਂ ਸਕਿਆ। ਪ੍ਰਾਪਤ ਯਥਾਰਥ ਦੀ ਇਸ ਸਥਿਤੀ ਵਿਚ ਉਸਲ ਵੱਟੇ ਲੈਂਦਾ ਕਠੇ ਖੜਕ ਸਿੰਘ ਖੱਲ ਤੋੜਨ ਦੇ ਯਤਨ ਵਿਚ ਹੈ । ਇਥੇ ਅ ਕੇ ਰਾਮ ਸਰੂਪ ਅਣਖੀ ਦਾ ਦਖ਼ਲ ਵਧੇਰੇ ਕਾਰਗਰ ਹੈ , ਗੁਰਦਿਆਲ ਸਿੰਘ ਜਦੋਂ ਪਿੰਡਾਂ ਦੀ ਉਪਰੋਕਤ ਸਥਿੱਤੀ ਸਾਹਮਣੇ ਪੇਸ਼ ਹੁੰਦਾ ਹੈ ਤਾਂ ਉਹ ਅਲੱਗਤਾਂ ਦੀ ਮਾਨਸਿਕਤਾ ਅਧੀਨ ਦਖ਼ਲ ਨਾ ਦੇਣ ਦਾ ਵਿਚਾਰਧਾਰਕ, ਸਗੋਂ ਰਾਜਨੀਤਕ ਫੈਸਲਾ ਕਰਦਾ ਹੈ ਕਿਉਕਿ ਉਸਦਾ ਸਹਿਤਕ ਪ੍ਰਯੋਜਨ ਸਥਾਪਤੀ ਨੂੰ ਜਿਉਂ ਦਾ ਤਿਉਂ ਕਾਇਮ ਰਖਣ ਜਾਂ ਪੇਸ਼ ਕਰਨ ਵਿਚ ਹੀ ਹੈ ! ਗੁਰਦਿਆਲ ਸਿੰਘ ਦੀ ਸੀਮਾ ਇਹ ਹੈ ਕਿ ਉਹ ਵਰਤਮਾਨ ਰਾਜਨੀਤਕ, ਆਰਥਿਕ, ਧਾਰਮਿਕ ਸੰਕਟ ਦੀ ਮਾਰ ਹੇਠ ਆਏ ਲੋਕਾਂ ਦੇ ਮੁੱਠੀ ਭਰ ਲੋਕਾਂ ਹੱਥ ਕਠਪੁੱਤਲੀ ਬਣੇ ਵਜੂਦ ਨੂੰ ਬੇਬਰ ਦੀ ਭਾਵਨਾ ਅਧੀਨ ਸਵੀਕਾਰ ਕਰ ਜਾ ਰਿਹਾ ਹੈ ਜਾਂ ਫਿਰ ਭਾਵੁਕ ਦੇ ਰੁਦਨਮਈ ਗੀਤਾਂ ਰਾਹੀਂ ਆਤਮ ਸਾਧਨ ਦੀ ਪ੍ਰਵਿਰਤੀ ਨੂੰ ਬਲ ਦਿੰਦਾ ਹੈ । ਪ੍ਰਸੰਗਤਾ ਅਤੇ ਪਤੀ ਵਸਤਾਂ ਦੇ ਪ੍ਰਸ਼ਨ ਨੂੰ ਸੰਕ੍ਰਾਂਤੀ ਯੁੱਗ ਦੀ ਵਿਅਕਤੀਗਤ ਸਵੈਇਛਤ ਅਲੱਗਤਾ (alienation) ਦੀ ਚੇਤਨਾ ਨਾਲ ਜੋੜਕੇ ਦੇਖਦਾ ਹੈ : ਪਰੰਪਰ-ਆਧੁਨਿਕਤਾ, ਕਿਰਿਆ-ਪ੍ਰਕਿਰਿਆ, ਤ੍ਰਿਪਤ-ਅੰਤ੍ਰਿਪਤ, ਭਵੁਕ-ਚਿੰਤਨਧ, ਸਵੈ-ਪਰ ਦੇ ਵਿਰੋਧੀ ਜੱਟਾਂ ਦੀ ਵਿਰੋਧਤਾ ਦੀ ਡਾਇਲੈਕਟਸ ਨੂੰ ਸਮਝਕੇ ਬਾਹਰਮੁਖਤਾ ਹਿਣ ਕਰਨ ਦੀ ਥਾਂ ਅੰਤਰਮੁਖਤਾ ਦੇ ਸਮਰਥਨ ਵਿਚ ਮੋਕਸ਼ ਦੀ ਪ੍ਰਾਪਤੀ ਦੇਖਦਾ ਹੈ । ਪਰ ਮੈਂ ਸਮਝਦਾ ਹਾਂ ਇਹ ਭਾਂਜ ਹੈ । ਰਾਮ ਸਰੂਪ ਅਣਖੀ ਇਸ ਤਨਾਉ ਦੀ ਸਥਿਤੀ ਵਿਚ ਕੀ ਨਿਰਣੇ ਲੈਂਦਾ ਹੈ ਇਹ ਇਥੇ ਮੁਖ ਸੁਆਲ ਹੈ । ਕੋਠੇ ਖੜਕ ਸਿੰਘ ਇਸ ਬੇਚੈਨੀ ਦੀ ਸਥਿਤੀ ਵਿਚ ਦੋ ਤਰ੍ਹਾਂ ਪ੍ਰਤੀਕਰਮ ਕਰ ਸਕਦਾ ਹੈ--ਬਾਹਰਮੁਖੀ ਵਿਸਫੋਟਕ ਸਥਿੱਤੀ ਵਲ ਜਾਂ ਸੁੰਨ ਚੱਪ ਦੀ ਸਥਿੱਤੀ ਵੱਲ। | ਮੱਲਣ ਦਾ ਟੱਬਰ ਬੇਚੈਨ ਹੈ । ਦਿਨੋ ਦਿਨ ਖੁਰ ਰਿਹਾ ਹੈ । ਵਿਸਫੋਟ ਦੇ ਸfਥਿਤ ਵਿਚ ਜੱਟ ਦਾ ਰੰਗੜਊ ਬੋਲਦਾ ਹੈ : (i) ਮੁਸਲੀ ਅੰਨ੍ਹੀ ਕਰ ਦਿਆਂਗਾ (ii) ਕੇਰਾਂ ਤਾਂ ਮੰਨਗੇ ਸਰੀਕ ਸਾਲ ਅੱਖ ਕਿਹੜਾ ਚਕਦੇ ਸਾਮਣੇ ਕੋਈ , (iii) ਤਿੰਨ ਨੇ, ਤਿੰਨਾ ਨੂੰ ਐਨਾ ਈ ਦੇ ਛੱਪਰੀ ਦਾ ਭਾਵੇਂ ਕੱਖ ਨਾ ਰਹੇ (iv) ਜੀਹਦੇ ਕੱਲ ਹੋਊ, ਓਹੀ ਧਰੂ । ਨੰਗ ਕੀ ਗਹਿਣੇ ਧਰ ਦੂ । ਮੱਲਣ ਦਾ ਇਹ ਰੰਗੜਉ ਕੋਠੇ ਖੜਕ ਸਿੰਘ ਵਿਚ ਵਿਅਕਤੀਗਤ ਸਵੈਇਛਤ ਅਲੱਗਤਾ (alienation) ਤੋਂ ਵੱਧ ਕੁਝ ਨਹੀਂ। ਅਸਲੀ ਰੂਪ ਵਿਚ ਪਿੰਡ ਦੀ ਸੱਥ ਉਮ ਦੀ ਧੱਸ ਮੰਨਣ ਲਈ ਤਿਆਰ ਨਹੀਂ। ਸੱਬ ਮੱਲਣ ਦੀ ਜਟੱਕੀ ਹੈਕੜ ਦਾ ਭਾਂਡਾ ਭੰਨਦੀ ਹੈ ।