ਪੰਨਾ:Alochana Magazine July, August and September 1986.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

9! ਆਲੋਚਨਾ/ਜੁਲਾਈ-ਸਤੰਬਰ 1986 ਜਾਂਦਾ ਹੈ । ਬੇਸ਼ਕ ਗੱਦੀ ਨੇ ਆਪਣੀ ਜ਼ਿੰਦ ਗਾ ਕੇ ਤੀਰਥ ਸਿੰਘ ਦੀ ਮੁਕੱਦਮੇ ਵਿਚ ਪਿੱਠ ਲਵਾ ਦਿੱਤੀ ਪਰ ਸੱਥ ਉਸਨੂੰ ਜਿਤਿਆ ਮਨੰਣ ਲਈ ਤਿਆਰ ਨਹੀਂ। ਸੱਥ ਗੱਦੀ ਦੇ ਹੋਰੀਓਮ ਤੇ ਵਿਅੰਗ ਕਸ਼ਦੀ ਹੈ। -“ਜੀਹਨੂੰ ਮੰਗ ਖਾਣ ਦਾ ਭੁਸ ਪੈ ਗਿਆ-ਉਹ ਨੀ ਫੇਰ ਡੱਕਾ ਤੋੜਦਾ ।" “ਦੋ ਵਿਘੇ ਖਾਤਰ ਆਵਦੀ ਤਿੰਨ ਕਿੱਲੇ ਫੂਕ ਲੀ ਪੁੱਠੀ ਖੋਪੜੀ ਲਗੀ ਐ, ਬਾਮਣ ਦੇ । ਕੀ ਕਢ ਲਿਆ ਇਹੱਦੇ ਵਿਚੋਂ; । ਜਿਹਨੇ ਕੱਢਣਾ ਸੀ ਕੱਢ ਗਿਆ ਝੰਡਾ ਪੰਜ ਕਿਲੇ ਮਾਂਜ ਗਿਆ ।" -“ਬਾਹਮਣ ਨੇ ਉੱਜੜਲੈ, ਹੋਰ ਕੀਹ ਐ । ਫਿਰਦੈ ਪਊਆਂ ਦੀ ਫਿਟਕ ਫਿਟਕ ਕਰਦਾ । -“ਗੋਦੀ ਓਏ ਬਾਹਮਣਾ, ਅਸ਼ਕੇ ਤੇਰੀ ਅਕਲ ਦੇ 'ਓਏ, ਫਿੱਟੇ ਮੂੰਹ ਤੇਰੀ ਖੋਪੜੀ ਦਾ । ਸੱਬ ਦੀ ਸਮਝ ਵਿਚ ਇਹ ਗੱਲ ਆ ਗਈ ਹੈ ਕਿ ਚੱਕ ਝੰਡੇ ਕੇ ਹਰਦਿੱਤ ਨੇ ਲਾਈ ਤੇ ਖਟਿਆ ਵੀ ਝੰਡੇ ਕਿਆਂ ਨੇ । ਗੱਦੀ ਦਾ ਕਲਿਆਣ ਕਿਵੇਂ ਹੋਵੇ ਮੁੱਖ ਸਵਾਲ ਇਹ ਹੈ । ਗੱਦੀ ਇਸ ਦੀ ਭਾਲ ਸ਼ਾਸਤਰਾਂ ਵਿਚ ਲਿਖੇ ਅਧਿਆਤਮਵਾਦੀ ਸੰਕਲਪ ਵਿਚੋਂ ਕਰਦਾ ਹੈ । ਬਾਹਮਣ ਦੇ ਕਰਤੱਵ 'ਸਿਖਸ਼ਾ ਲੇਨਾ ਔਰ ਦੇਨਾਂ, ਯੱਗ ਕਰਨਾ ਔਰ ਕਰਵਾਨਾ, ਦਾਨ ਲੇਨਾ ਔਰ ਦਾਨ ਦੇਨਾ ਗੱਦੀ ਦਾ ਆਦਰਸ਼ ਹੈ । ਇਸ ਆਦਰਸ਼ ਲਈ ਉਹ ਆਪਣੇ ਪੁਤ ਬਦਰੀ . ਨਾਲ ਖਹਿਬੜਦਾ ਝੱਗੜ ਦਾ ਦਿਨ ਘਸੀਟਦਾ ਹੈ । ਬਲਕਾਰ ਅਤੇ ਬਦਰੀ ਨਰਾਇਣ ਇਸ ਨਾਵਲ ਦੇ ਪਹਿਲੇ ਕਾਂਡ ਵਿਚਲੀਆਂ ਆਦਰਸ਼ਿਕ ਤਣਾਓ ਦੀ ਬਾਹਰਮੁਖੀ ਵਿਸਫੋਟਿਕ ਪ੍ਰਵਿਰਤੀ ਦੀਆਂ ਅਵਾਜ਼ਾਂ ਦੇ ਅਮਲੀ ਪਰਤਾਓ ਵਜੋਂ ਪੇਸ਼ ਹੁੰਦੇ ਹਨ । ‘ਲਾਹ ਦੇ ਗਾਟਾ ਝੰਡੇ ਕੇ ਦਾ-ਬਗਾਨਾ ਪੁੱਤ ਤੀਮੀ ਦੱਬੀ ਬੈਠੈ ਦੀ ਅਵਾਜ਼ ਦਾ ਪਤਾਓ ਬਲਕਾਰ ਦੀ ਇਸ ਆਦਰਸ਼ਿਕ ਸਮਝ ਦੀ ਪੂਰਤੀ ਵਿਚ ਹੈ ‘ਬੰਦਕ ਦੀ ਨਾਲੀ ਵਿਚੋਂ ਈ ਇਨਕਲਾਬ ਨਿਕਲਣੈ । | ਦੂਜੇ ਪਾਸੇ ਇਹ ਜੈਦਾਤੇ ਬੜੀ ਸ਼ੈਅ ਐ' ਦੀ ਆਵਾਜ਼ ਦਾ ਪ੍ਰਤਾਓ ਬਦਰੀ ਨਰਾਇਣ ਦੀ ਇਸ ਆਦਰਸ਼ਿਕ ਸਮਝ ਦੀ ਪੂਰਤੀ ਵਿਚ ਹੈ “ਦੇਸ ਦੇ ਜੀਅ-ਜੀਅ ਨੂੰ ਸਰਮਾਏਦਾਰੀ ਦੇ ਤਾਣੇ-ਬਾਣੇ ਦੀ ਗੱਲ ਸਮਝਣੀ ਪਊਗੀ . ਪਹਿਲਾਂ ਉਹਨਾਂ ਨੂੰ ਐਜੂਕੇਟ ਕਰਨਾ ਪਊ ........ ਸੰਘਰਸ਼ ਦੇ ਰਾਹ ਤੋਰਨਾ ਪਊ ! ਬਲਕਾਰ ਨੇ ਇਨਕਲਾਬ ਲਿਆਉਣ ਲਈ ਬੰਦੂਕ ਚੱਕ ਲਈ । ਉਸਦੀ ਇਕੋ ਰਟ ਸੀ "ਅਸੀਂ ਅਜਾਦ ਨਹੀਂ ਹੋਏ । ਅਜਾਦੀ ਇਕ ਢੰਗ ਹੈ ਛਲਾਵਾ... ਭਗਤ ਸਿੰਘ