ਪੰਨਾ:Alochana Magazine July, August and September 1986.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

93 ਆਲੋਚਨਾ/ਜੁਲਾਈ-ਸਤੰਬਰ 1986 ਹੈਗੇ, ਉਹਨਾਂ ਦਾ ਤਾਣਾ-ਬਾਣਾ ਅਜਿਹਾ ਬੁਣਿਆ ਹੋਇਐ, ਤੁਸੀਂ ਚਾਹੇ ਸਾਰਾ ਪੰਜਾਬ ਮਾਰ ਦਿਓ। ਮੇਰਾ ਮਤਲਬ ਆਪਣੀਆਂ ਲਿਸਟਾਂ ਵਿਚ , ਇਕ ਵੀ ਬਾਕੀ ਨਾ ਛੱਡੋ, ਇਨਕਲਾਬ ਫੇਰ ਵੀ ਨੀ ਅੰਦਾ । ਦੇਸ਼ ਦੇ ਜੀਅ-ਜੀਅ ਨੂੰ ਸਰਮਾਏਦਾਰੀ ਦਾ ਤਾਣਾ ਬਾਣਾ ਸਮਝਾਉਣਾ ਪਊ ! ਦੁਸ਼ਮਨਾਂ ਦੇ ਹੱਥ ਬਹੁਤ ਮਜ਼ਬੂਤ ਨੇ ਦੋਸਤਾ " ਬਦਰੀ ਦੀ ਗਲ ਸੋਲਾਅ ਨੇ ਸੱਚ ਨਿਕਲੀ ਸਟੇਟ ਉਤੇ ਕਾਬਜ਼ ਦੋਸ਼ੀ ਸਰਮਾਏਦਾਰੀ ਨੇ ਜਾਗੀਰਦਾਰੀ ਨਾਲ ਪਾਈ ਸਾਂਝ ਦੇ ਤਾਣੇ ਬਾਣੇ ਨਾਲ ਬਲਕਾਰ ਤੇ ਉਸਦੀ ਢਾਣੀ ਨੂੰ ਖਤਮ ਕਰ ਦਿੱਤਾ। ਪੁਲਸ, ਪਾਖਰ ਨੰਬਰਦਾਰ, ਹਰਦਿੱਤ ਸਿੰਘ ਸਰਦਾਰ, ਹਰਦਿਲ ਸਿੰਘ ਵਜ਼ੀਰ, ਮਿਲਖੀ, ਤੀਰਥ, ਨਾਜ਼ਰ ਆਦਿ ਨੇ ਮਿਲਕੇ ਸਟੇਟ ਸ਼ਕਤੀ ਦੇ ਨਿਜੀ ਵਿਦਰੋਹ ਨੂੰ ਕੁਚਲ ਦਿੱਤਾ । ਮੱਲਣ ਦਾ ਘਰ ਢਾਹ ਦਿੱਤਾ। ਕੋਠੇ ਖੜਕ ਸਿੰਘ ਵਿਚ ਸਟੇਟ ਸ਼ਕਤੀ ਦੀ ਦਹਿਸ਼ਤ ਫੈਲਅ ਦਿੱਤੀ । ਬਲਕਾਰ ਦੀ ਮਾਂ ਕਲਪਦੀ ਰਹੀ “ਵੇ ਭਾਈ, ਆਪਾਂ ਗੁਰੂ ਗੋਬਿੰਦ ਸਿੰਘ ਕਿਥੋਂ ਬਣ ਜਾਂ ਗੇ ? ਆਪਾਂ ਤਾਂ ਗਰੀਬ ਜੱਟ ਆਂ .." ਇਕੱਲੇ ਗਰੀਬ ਜੱਟ ਨਾਲ ਸਟੇਟ ਨੇ ਨੀ ਕੀਤੀ । ਪਿੰਡ ਦੇ ਲੋਕਾਂ ਨੇ ਦੇਖਿਆ, ਬਲਕਾਰ ਦੇ ਦੋਵੇਂ ਡੌਲਿਆਂ ਵਿਚ ਦੀ ਆਰ-ਪਾਰ ਕੱਢ ਕਿਲਾਂ ਦੇ ਨਿਸ਼ਾਨ ਸਨ । ਦੰਦ ਟੁੱਟੇ ਹੋਏ ਸਨ । ਜਿਵੇਂ ਕੋਈ ਲੋਹੇ ਜਾਂ ਪੱਥਰ ਦੀ ਭਾਰੀ ਚੀਜ਼ ਮਾਰ ਕੇ ਮੂੰਹ ਭੰਨਿਆ ਗਿਆ ਹੋਵੇ : ਚੇਹੜਾ ਬੇਸਿਆਣ ਕੀਤਾ ਪਿਆ ਸੀ । ਦੋਵੇਂ ਪੱਟਾਂ ਵਿਚ ਵੀ ਮੋਰੀਆਂ ਦੇ ਨਿਸ਼ਾਨ ਸਨ ! ਪੱਟਾਂ ਤੇ ਲੱਤਾਂ ਦਾ ਰੰਗ ਪੀਲਾ ਵਸਾਰ ਜਿਹਾ ਸੀ ਜਿਵੇਂ ਉਹਨਾਂ ਵਿਚੋਂ ਪਹਿਲਾਂ ਹੀ ਖੂਨ ਨਚੋੜ ਲਿਆ ਗਿਆ ਹੋਵੇ । ਲੱਤਾਂ ਫਸੀਆਂ ਪਈਆਂ ਸਨ ਜਿਵੇਂ ਵੇਲਣੇ ਵਿਚ ਦੀ ਉਹਨਾਂ ਨੂੰ ਕੱਢਿਆ ਗਿਆ ਹੋਵੇ ! ਛਾਤੀ ਵਿਚ ਗੋਲੀਆਂ ਦੇ ਦੋ ਨਿਸ਼ਾਨ ਸਨ । ਗੋਲੀਆਂ ਛਾਤੀ ਵਿਚ ਦੀ ਨਿੱਕਲ ਕੇ ਪਿੱਠ ਨੂੰ ਖੱਖੜੀ ਵਾਂਗ ਪਾੜ ਗਈਆਂ ਸਨ । | ਪਰ ਪਿੰਡ ਨੂੰ ਇਹ ਪਤਾ ਨਹੀਂ ਲਗਿਆ ਕਿ ਬਲਕਾਰੇ ਦੀ ਪੁਲਸ ਨੇ ਇਹ ਹਾਲਾਤ ਕਿਉਂ ਕੀਤੀ ? ਜਾਂ ਬਲਕਾਰ ਸਾਡੇ ਲਈ ਮਨੁੱਖ ਦੇ ਕਲਿਆਨ ਲਈ ਕਿਹੋ ਜਿਹਾ ਸਮਾਜਿਕ-ਆਰਥਿਕ ਢਾਂਚਾ ਉਸਾਰਨਾ ਚਾਹੁੰਦਾ ਸੀ। ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਹਰਦਿੱਤ, ਹਰਦਿਲ, ਪਾਖਰ, ਤੀਰਥ, ਮੁਕੰਦੀ ਡੂੰਡਾ ਆਦਿ ਕਮੀਨੇ ਹਨ, ਜੋਕਾਂ ਹਨ, ਦੁਸ਼ਟ ਹਨ ਪਰ ਇਹ ਕਿਉਂ ਏਦਾਂ ਹਨ ਕਿਸ ਆਰਥਿਕ ਢਾਂਚੇ ਦੇ ਤਾਣੇ ਬਾਣੇ ਦੀ ਰਾਖੀ ਲਈ ਇਹ ਖਦੇ ਹਨ, ਉਸਦੀ ਮਜਬੂਰੀ ਲਈ ਖੜੇ ਹਨ ਇਸ ਸਭ ਕਾਸੇ ਦੀ ਸਮਝ ਨਹੀਂ ਸੀ ਇਹੀ ਕਾਰਨ ਹੈ ਕਿ 'ਬਾਂਝ ਭਰਾਂਵਾਂ ਮਾਰਿਆ' ਅਤੇ 'ਗਲ ਵਿਚ ਪੈ ਗਈ ਝੰਡ' ਦੀ ਰੂੜੀ ਦੀ ਬਹਾਦਰੀ ਦੇ ਰੂਪ ਵਿਚ ਪ੍ਰੋੜਤਾ ਤਾਂ ਪਿੰਡ ਕਰਦਾ ਹੈ ਪਰ ਉਸਦਾ ਵਸਤੂ ਪਰਕ ਅਮਲ ਵਿਚ ਭਵਿੱਖਮੁਖੀ ਸਿਟਾ ਕੀ ਨਿਕਲਿਆ ਪਿੰਡ ਨਹੀਂ ਜਾਣਦਾ ।