ਪੰਨਾ:Alochana Magazine July, August and September 1986.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾਜੁਲਾਈ-ਸਤੰਬਰ, 1986 | ਰਾਮ ਸਰੂਪ ਅਣਖੀ ਦਾ ਇਮਾਨਦਾਰੀ ਨਾਲ ਇਸ ਸਥਿਤੀ ਵਿਚ ਦਿੱਤਾ ਦਖਲੇ ਪ੍ਰਾਪਤ ਯਥਾਰਥ ਵਿਚ ਇਸ ਧੁਨੀ ਦੀ ਪਹਿਚਾਣ ਕਰਦਾ ਹੈ । "ਅਸਲੀ ਮਾਂ ਦਾ ਪੁੱਤ ਸੀ । ਇਕ ਵਾਰੀ ਤਾਂ ਪੈੜਾਂ ਕਰ ਗਿਆ । ਦਲੇਰ ਪੁਰਾ ਸੀ, ਸ਼ੇਰ ਦਾ ਬੱਚਾ । ਰਹਿੰਦੀ ਦੁਨੀਆਂ ਤਾਈ ਨਾਉਂ ਰਹੁ ਜੁਆਨ ਦਾ |' ਅੱਣਖੀ ਬੜੀ ਦਲੇਰੀ ਨਾਲ ਇਹ ਦਸਣਾ ਚਾਹੁੰਦਾ ਹੈ ਕਿ ਕੋਠੇ ਖੜਕ ਸਿੰਘ' ਦਾ ਦੁਖਾਂਤ ਇਹ ਹੈ ਕਿ ਉਪਰੋਕਤ ਬਹਾਦਰੀ ਦੀ ਹਲਾਸ਼ੇਰੀ ਦੇ ਪ੍ਰਸੰਸਕ ‘ ਅਤੇ ਹਮਾਇਤੀ ਹਰਦਿੱਤ ਵੀ ਹੈ ਜੋ ਸਥਾਪਤੀ ਦੇ ਪੱਖ ਵਿਚ ਡੱਟਿਆ ਹੋਇਆ ਹੈ । "ਅਹਿਓ ਜੋ ਮੁੰਡੇ ਕਿਤੇ ਘਰ ਘਰ ਜੰਮਦੇ ਨੇ । ਪਿੰਡ ਦੀ ਸਮਝ ਵਿਚ ਸੰਤ ਪਰਾਗ ਦਾ ਕਹਿਣ ਅਨੁਸਾਰ ‘ਜੋ ਘੜਿਆ, ਸੋ ਫੁੱਟਸੀ'... “ਜਿਸ ਮਰਨੇ ਤੇ ਜੱਗ ਡਰੇ, ਮੇਰਾ ਮਨ ਆਨੰਦ । ਮਰਨੇ ਤੇ ਹੀ ਪਾਈਐ ਪੂਰਨੁ ਪਰਮਾਨੰਦ ਸਰਦਾਰ ਝੰਡਾ ਸਿੰਘ ਦੀ ਨੇਕੀ ਨੂੰ ਕੌਣ ਨੀ ਜਾਣਦਾਂ। ਅਜ ਦਰਗਾਹ ਵਿਚ ਉਸਦੇ ਨਾਮ ਦੇ, ਉਹਦੀਆਂ ਨੇਕੀਆਂ ਦੇ ਡੰਕੇ. ਵੱਜ ਰਹੇ ਨੇ..." ਹੀ ਆਇਆ ਹੈ । | ਸਪੱਸ਼ਟ ਹੈ ਕਿ ਕੋਠੇ ਖੜਕ ਸਿੰਘ ਬਾਵਜੂਦ ਇਸ ਗੱਲ ਦੇ ਕਿ ਉਹ ਸਰਮਾਏਦਾਰੀ ਆਰਥਿਕ ਢਾਂਚੇ ਦੀ ਲੁੱਟ ਦਾ ਦੌਰ ਸ਼ਿਕਾਰ ਹੋਇਆ ਹੈ ਅਤੇ ਇਸ ਪ੍ਰਤੀ ਨਫ਼ਰਤ ਨਾਲ ਭਰੇ ਬਲਕਾਰ ਜਿਹੇ ਜੁਆਨਾਂ ਦੀ ਕੁਰਬਾਨੀ ਦੇ, ਬਦਰੀ ਨਰਾਇਣ ਜਿਹਿਆਂ ਵਲੋਂ ਇਸ ਆਰਥਿਕ ਢਾਂਚੇ ਨੂੰ ਬਦਲਣ ਲਈ ਪ੍ਰੇਰਨਾ ਦੇਣ ਲਈ ਕੀਤੇ ਪ੍ਰਚਾਰ ਦੇ ਹਾਲਾਂ ਵੀ ਪਹਿਲੇ ਕਾਂਡ ਵਿਚਲੀਆਂ ਦੋਹਾਂ ਵਿਰੋਧਤਾਵਾਂ ਨੂੰ ਹਿੱਕ ਨਾਲ ਲਾਈ ਬੈਠਾ ਹੈ । | -ਸੰਤ ਪਰਾਗਦਾਸ਼ ਨੇ ਜਦੋਂ 'ਦਰਗਾਹ ਵਿਚ ਡੰਕੇ ਵਜਣ ਦੀ ਗੱਲ ਆਖੀ ਤਾਂ ਕੈਰੋਂ ਦੀ ਅਵਾਜ ਆਈ ਡੰਕੇ ਤਾਂ ਸਾਧਾ ਤੇਰੇ ਨਾਉ ਦੇ ਵੀ ਵੱਜਣਗੇ, ਦੇਖਦਾ ਜਾਹ । ਉਹਦੇ ਕੋਲ ਬੈਠੇ ਬੰਦੇ ਨੇ ਉਹਦੇ ਕੰਨ ਉੱਤੇ ਥੱਪੜ, ਮਾਰਿਆ । ਉਹਦੀ ਪੱਗ ਲਹਿ ਗਈ । ਪਰ ਉਹ ਮੁੜਕੇ ਨਹੀਂ ਬੋਲਿਆ “ਉਹ ਮੁੜਕੇ ਨਹੀਂ ਬੋਲਿਆ ਪ੍ਰਾਪਤ ਯਥਾਰਥ ਦੀ ਈਮਾਨਦਾਰ ਪੇਸ਼ਕਾਰੀ ਹੈ । ਪਰ ਅਣਖੀ ਏਥੇ ਹੀ ਸਬਰ ਨਹੀਂ ਕਰਦਾ । ਉਹ ਆਦਰਸ਼ ਨਾਲ ਇਸ ਯਥਾਰਥ ਦੇ ਟਕਰਾਓ ਵਿਚੋਂ ਇਕ ਤਣਾਓ ਦੀ ਸਥਿੱਤੀ ਸਿਰਜਦਾ ਹੈ । ਖਬੀਆਂ ਪਾਰਟੀਆਂ ਸਰਮਾਏਦਾਰੀ ਦੀ ਪਾਰਲੀਮੈਂਟਰੀ ਸਾਜ਼ਿਸ਼ ਦੀ ਸ਼ਿਕਾਰ ਹੋ ਕੇ ਰਹਿ ਗਈਆਂ । -ਕੁਝ ਗਿਣਤੀ ਦੇ ਬੰਦਿਆਂ ਨੂੰ ਮਾਰਨ ਨਾਲ ਇਨਕਲਾਬ ਨਹੀਂ ਆ ਸਕਦਾ । -ਬਾਲਾ ਜੋਕ-ਏਸ ਚੌਕ ਦਾ ਗੰਦਾ ਖੂਨ ਵੀ ਕੱਢਣ ਆਲੈ । ਪ੍ਰੀਤਮ ਕਹਿੰਦਾ ਹੈ । ਆਲੇ ਦੁਆਲੇ ਬੈਠੇ ਲੋਕ ਹੱਸ ਰਹੇ ਸਨ...ਤੇ ' ਫੇਰ ਆਪ ਹੀ ਹੱਸ ਕੇ ਤੁਰਦਾ ਹੋਇਆ। (ਪ੍ਰੀਤਮ)