ਪੰਨਾ:Alochana Magazine July, August and September 1986.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

95 ਆਲੋਚਨਾਜੁਲਾਈ-ਸਤੰਬਰ 1986 ਕੋਠੇ ਖੜਕ ਸਿੰਘ ਇਹ ਸਾਰੇ ਪ੍ਰਸ਼ਨ ਲੈਕੇ ਨਾਵਲ ਦੇ ਤੀਜੇ ਭਾਗ ਵਿਚ ਦਾਖਲ ਹੁੰਦਾ ਹੈ । ਅਸੀਂ ਦੇਖਿਆ ਹੈ ਕਿ ਪਿਛਲੇ ਭਾਗ ਵਿਚ ਜਿਸ ਤਣਾਓ ਦੀ ਸਥਿਤੀ ਨਾਲ ਦੋ ਚਾਰ ਹੋ ਰਿਹਾ ਕੋਠੇ ਖੜਕ ਸਿੰਘ ਹੈ ਕੇਵਲ ਤੇ ਕੇਵਲ ਮਰਦ ਕਰਮਸ਼ੀਲਤਾ ਦੀ ਲਖਾਇਕ ਹੀ । ਔਰਤ ਬਿਲਕੁਲ ਮਨਫ਼ੀ ਹੈ । ਮਨੁੱਖਾ ਕਲਿਆਣ ਲਈ ਕੋਈ ਉਨਾਂ ਚਿਰ ਸਿਰੇ ਨਹੀਂ ਚੜ ਸਕਦਾ ਜਿਨਾਂ ਚਿਰ ਉਸ ਕਰਮ ਵਿਚ ਮਨੁੱਖ ਜਾਤੀ ਦੀ ਨਿਧਤਾ ਕਰਨ ਵਾਲੀ ਅਧੀ ਸੰਖਿਆ ਔਰਤ ਦਾ ਕਿਰਿਆਸ਼ੀਲ ਦਖਲ ਨਾ ਹੋਵੇ । ਜੇ ਮੈਂ ਕਹਾਂ ਤੀਜੇ ਅਤੇ ਫੇਰ ਚੌਥੇ ਭਾਗ ਵਿਚ ਲੇਖਕ ਆਪਣੀ ਇਸ ਲੱੜ ਪ੍ਰਤੀ ਪੂਰੀ ਤਰ੍ਹਾਂ ਚੇਤਨ ਤੌਰ ਤੇ ਔਰਤ ਦੀ ਕੁਆਤਮ ਸ਼ਕਤੀ ਨੂੰ ਉਜਾਗਰ ਕਰਦਾ ਹੈ ਤਾਂ ਕੋਈ ਅਤਿ ਕਥਨੀ ਨਹੀਂ। ਪਹਿਲੇ ਭਾਗ ਵਿਚਲੀ ਪਿੰਡ ਕੋਠੇ ਖੜਕ ਸਿੰਘ ਦੀ ਸੱਥ ਦੀਆਂ ਅਵਾਜ਼ਾਂ ਦੀ ਇਸਤੀ ਪ੍ਰਤੀ ਆਤਮਕ ਸਮਝ ਨੂੰ 'ਜੈਦਾਤ' ਅਤੇ ਇਸ ਦੇ ਦਵੰਦ ਵਿਚੋਂ ਕੱਢ ਕੇ ਵਸਤੂ ਪਹਿਚਾਣ ਦੀ ਥਾਂ ਮਨੁੱਖਾ ਪਹਿਚਾਣ ਵਿਚ ਬਦਲਣ ਦੇ ਸੁਚੇਤ ਯਤਨ ਇਸ ਭਾਗ ਵਿਚ ਕੀਤੇ ਗਏ ਹਨ। ਪਹਿਲੇ ਭਾਗ ਵਿਚ ਸੱਥ ਦੀਆਂ ਅਵਾਜ਼ਾਂ ਸਨ : – ਤੀਮੀ ਦਾ ਕੀ ਐ ਗੁੜ ਦੀ ਰੋੜੀ ਹੁੰਦੀ ਐ, ਜਿਹੜਾ ਮੂੰਹ ਵਿਚ ਪਾਲੇ ਓਸੇ ਦੀ । -“ਗੰਦੀ ਤੀਮੀ ਨੇ ਸਭੇ ਪੱਟ ਕੇ ਵਗਾਹ ਤੇ ।" ਇਸ ਮੋਟਿਫ ਦੀ ਗਤੀਹੀਣਤਾ ਨੂੰ ਤੋੜਨ ਲਈ ਯਤਨ ਇਸ ਭਾਗ ਵਿਚ ਹਰਦਿੱਤ ਸਿੰਘ ਦੀ ਕੁੜੀ ਪੁਸ਼ਪਿੰਦਰ ਕਰਦੀ ਹੈ । ਉਸਦੀ ਸਮਝ ਹੈ ਕਿ ਮਰਦ ਔਰਤ ਨੂੰ At ਪਤਨੀ ਅਤੇ ਭੈਣ ਦੇ ਰੂਪ ਵਿਚ ਆਪਣੀ ਜਾਇਦਾਦ ਸਮਝਦਾ ਹੈ । ਨਸੀਬ ਨਾਲ ਵਾਦ ਵਿਵਾਦ ਵਿਚ ਉਹ ਕਹਿੰਦੀ ਹੈ : “ਮਰਦ ਲਈ ਔਰਤ ਉਹਦੀ ਜਾਇਦਾਦ ਐ । ਉਹਦੇ ਮਨੋਰੰਜਣ ਦਾ ਸਾਧਨਮਾਤਰ । ਔਰਤ ਉਹਨੂੰ ਪਿਆਰ ਕਰੇ, ਉਹਦੀ ਸਰੀਰਿਕ ਭੁੱਖ ਮਿਟਾਵੇ । ਭਾਰਤੀ ਮਰਦ ਪਤਨੀ ਨੂੰ ਤਾਂ ਸਮਝਦਾ ਈ ਕੁਸ ਨੀਂ। ਸਮਝਦੈ ਤਾਂ ਆਪਣੀ ਇਕ ਚੀਜ਼, ਜਿਵੇਂ ਉਹਦੇ ਲਈ ਮੰਜਾ ਐ, ਪੀਹੜੀ ਐ, ਬਿਸਤਰਾ ਐ, ਉਹਦਾ ਘਰ, ਉਹਦੀ ਕਮਾਈ ਹੋਈ ਚੀਜ਼, ਬਾਕੀ ਐਸ਼ ਇਸ਼ਰਤ ਦਾ ਸਾਮਾਨ । ਏਵੇ ਜਿਵੇਂ ਘਰ ਦੇ ਸਮਾਨ ਵਿਚ ਖ ਹੀ ਉਹਦੀ ਪਤਨੀ ਵੀ ਉਹਦੇ ਘਰੇਲੂ ਸਾਮਾਨ ਦੀ ਇਕ ਵਸਤੂ ਐ ਉਹਨੂੰ ਆਰਾਮ ਦੇਣ ਵਾਲੀ ਚੀਜ਼ । | ਪੁਸ਼ਪਿੰਦਰ ਇਸ ਦੇ ਖਲਾਫ਼ ਇਕ ਜਦੋ ਜਹਿਦ ਕਰਦੀ ਹੈ ਅਤੇ ਨਸੀਬ ਉਸਦਾ ਸਾਥ ਦਿੰਦਾ ਹੈ । ਪੁ ਦਰ ਕਾਲਜ ਵਿਚ ਪੜ੍ਹਦੀ ਹੋਈ ਆਤਮਪਰਕ (subjective) ਦ੍ਰਿਸ਼ਟੀਕੋਣ ਤੋਂ ਜਗੀਰੂ ਸੰਸਕਾਰਾਂ ਤੋਂ ਮੁਕਤ ਹੋਕੇ ਆਪਣੇ ਹੀ ਪਿੰਡ ਰਹਿੰਦੇ ਜੰਗੀਰੇ