ਪੰਨਾ:Alochana Magazine July-August 1959.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫੇਰ ਗਿਆਨ ਦੀ ਬਾਤ ਸਮਝਾਇ ਸਾਰੀ, ਤਜਿ ਵਿਸ਼ੇ ਮਨ ਰੂਪ ਆਨੰਦ ਲੀਤਾ । ਪਸਚਾਤਾਪ ਹੋਇਆਂ ਭੋਗ ਭੋਗੀਆਂ ਨੂੰ, ਜਦੋਂ ਹਮ ਆਨੰਦ ਦਾ ਰਸ ਪੀਤਾ। ਤਾਰਾ ਸਿੰਘ ਬਣਾਇ ਵੈਰਾਗੁ ਸੰ, ਫੇਰ ਭਰਥਰੀ ਨੇ ਮਨ ਆਪ ਜੀਤਾ ॥੧੬॥ ਜ਼ਇ-ਜੋਗੀਆਂ ਕਾ ਈਸ ਭਰਥਰੀ ਜੋ, ਫਿਰੇ , ਦੇਸ ਬਿਦੇਸ ਕੇ ਮਾਹਿ ਯਾਰੋ । ਭੈ ਕਾਲ ਦਾ ਪ੍ਰਗਟ ਸੁਣਾਇ ਲੋਕਾਂ, . ਰਹੇ ਨਗਨ ਨਾ ਗੋਦੜੀ ਆਦਿ ਯਾਰੋ ਕਰਿਆ ਚਿੱਤ ਉਤਸਾਹ ਧਿਆਨ ਮਾਹੀਂ, | ਜਦੋਂ ਬੈਠਾ ਸੀ ਕੰਦਰਾਂ ਥਾਹ ਯਾਰੋ । ਤਾਰਾ ਸਿੰਘ ਉਲਾਂਭੜੇ ਦੇਇ ਜਗ ਕੋ, | ਕੀ ਇਹ ਰਚਿਆ ਹੈ ਅਜ ਨਿਬਾਹਿ ਯਾਰੋ ॥ ੧੭ ॥ ਐਨ-ਆਸ਼ਕੀ ਈਸ ਕੀ ਕਹੇ ਰਾਜਾ, ਜਿਹੜੀ ਕੀਤੀ ਹੈ ਸਾਧ ਤੇ ਸੰਤ ਲੋਕੋ । ਘਰ ਤਿਆਗ ਵੈਰਾਗ ਦੇ ਵਿਚ ਰਹਿੰਦੇ, ਫਿਰਦੇ ਜੰਗਲਾਂ ਵਿਚ ਇਕੰਤ ਲੋਕੋ । ਸਹਿੰਦੇ ਆਦਰਾਂ ਔਰ ਨਿਰਾਦਰਾਂ ਨੂੰ, ਧੁੱਪ ਛਾਇ ਸਮਾਨ ਬੇਅੰਤ ਲੋਕੋ । ਤਾਰਾ ਸਿੰਘ ਫਲ ਮੂਲ ਆਹਾਰ ਕਰਦੇ, ਕਈ ਬਿੰਜਨਾਂ ਖਾਇ ਅਨੰਤ ਲੋਕੋ ॥ ੧੮ ॥ ਗੈਨ-ਗ਼ਮ ਨ ਕੀਤਾ ਜੋਗੀ ਭਰਥਰੀ ਨੇ, ਗਇਆ ਹੋਰ ਵੀ ਦੇਸ ਨਵੀਨ ਪਿਆਰੇ । ਰਾਜੇ ਆਇ ਮਿਲੇ ਤਿੰਨੇ ਭਰਬਰੀ" ਨੂੰ, ਦਿਤਾ ਗਿਆਨ ਉਪਦੇਸ਼ ਨਾ ਦੀਨ ੫ਆਰੇ । ਤਿੰਨੇ ਗਿਆਨ ਵੈਰਾਗੁ ਧਰ ਫ਼ਕਰ ਹੋਏ, ਗਏ ਆਪਣੇ ਦੇਸ ਹਰਿ ਚੀਨ ਪਿਆਰੇ ॥

  • ਰਾਜਾ ਗੋਪੀ ਚੰਦ , ਪੂਰਨ ਭਗਤ ਅਤੇ ਤੀਜਾ ਭਰਥਰੀ । ਇਹ ਤਿੰਨੇ ਰਾਜ ਦੇ ਮੋਹ ਛਡ ਕੇ ਜੋਗੀ ਬਣ ਗਏ ਸਨ ।