ਪੰਨਾ:Alochana Magazine July-August 1959.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਰਾ ਸਿੰਘ ਗੁਰੂ ਪਦ ਬੰਦ ਬੈਠਾ, ਜਾਇ ਸਿਖਰ ਸੁਮੈਰ ਦੇ ਥਿਤ 'ਮਾਹੀ ॥੩੩॥ (੨) ਸੀਹਰਫ਼ੀ ਗੋਪੀ ਚੰਦ ਕੀ (ਕ੍ਰਿਤ ਕਵੀ ਗੰਗਾ ਰਾਮ) ਅਲਫ-ਆਇ ਗੋਪੀ ਚੰਦ ਲਾਉਣ ਲਗਾ, | ਮਾਤਾ ਦੇਖ ਮਹਲ ਦੇ ਵਿਚ ਰੋਈ । ਛਡ ਗਏਨੀ ਸ਼ੀਸ਼ ਮਹਲ ਰਾਦੇ, ਜਾਂਦੀ ਵਾਰ ਨਾ ਲੈ ਗਿਆ ਨਾਲ ਕੋਈ । ਜੇੜੇ ਰਾਜ ਤਿਆਗ ਕੇ ਹੋਣ ਜੋਗੀ, ਉਨਾਂ ਮਿਲੇ ਦਰਗਾਹ ਦੇ ਵਿਚ ਢੋਈ । ਗੰਗਾ ਰਾਮ ਪੁਕਾਰਦੀ ਮੇਨਵੰਤੀ, ਜੇਹੜੀ ਭਾਂਵਦੀ ਆ ਕਰੀ ਗੱਲ ਸੋਈ ॥੧॥ ਬੇ-ਬੋਲਿਆ ਈ ਗੋਪੀ ਚੰਦ ਰਾਜਾ, ਸਚ ਆਖ ਮਾਤਾ ਮਨ ਕੀ ਆਈ ! ਜੰਗੀ ਹੋਵਣਾ ਤੇ ਫੇਰ ਭਏ ਸੌਣਾ, ਨਹੀਂ ਲੋਟਣਾ ਲੇਫ ਲੇ ਕਰਿ ਤੁਲਾਏ । ਮੈਂ ਤਾਂ ਰੱਜ ਕੇ ਰਾਜ , ਨਾ ਮੂਲ ਕੀਤਾ, ਨਹੀਂ ਪਾਇਆ ਰਾਣੀਏਂ ਸੁਖ ਕਾਈ । ਗੰਗਾ ਰਾਮ ਬਾਰਾਂ ਵਰੇ ਰਾਜ ਕਰਕੇ, | ਫੇਰ ਹੋਵਾਂਗਾ ਜੋਗੀ ਤੂੰ ਸੁਣੀ ਮਾਈ ॥੨॥ ਤੇ-ਤਖਤ ਤੇ ਬੈਠਾ ਸੀ ਪਤਾ ਤੇਰਾ, ਜਿਹੜਾ ਕਰਦਾ ਸੀ ਰਾਜ ਤੇ ਭੋਗ ਪੂਤਾ । ਮਲੇ ਤੇਲ ਫੁਲੇਲ ਤੇ ਅਤਰ ਚੰਬਾ, ਓੜਕ ਹੋਇਆ ਮੌਤ ਦੀ ਚੋਗ ਪੂਤਾ । ਜਿਹੜੇ ਰਾਜ ਤਿਆਗ ਕੇ ਹੋਣ ਜੋਗੀ, | ਉਨ੍ਹਾਂ ਦੇਹੀ ਨਾ ਲਗਦਾ ਰੋਗ ਪੁਭਾ । ਗੰਗਾ ਰਾਮ ਪੁਕਾਰਦੀ ਮੈਨਾਵੰਤੀ, ਛਡ ਰਾਜ ਨਿਸੰਗ ਲੈ ਜੋ ਪਤਾ | ੩ ॥