ਪੰਨਾ:Alochana Magazine July-August 1959.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੇ-ਸੁਣੀ ਮਾਤਾ ਤੂੰ ਮੇਰੀਏ ਨੀ, . ਤੈਨੂੰ ਜੋਗ ਦੀ ਗੱਲ ਸੁਣਾਵਸਾਂ ਮੈਂ ਜਿਨੀ ਕੰਨੀਂ ਸੁੱਚੇ ਬ੍ਰਿਜ ਮੋਤੀ ਪਹਿਰੇ, | ਕੀਕਰ ਕਾਠ ਦੀਆਂ ਮੁੰਦਾ ਪਾਵਸਾਂ ਮੈਂ। ਜਿਸ ਦੇਹੀ ਨੂੰ ਅਤਰ ਅੰਬੀਰ ਮਲਿਆ, | ਕੀਕਰ ਅੰਗ ਬਿਭੂਤ ਲਗਾਵਸਾਂ ਮੈਂ। ਗੰਗਾ ਰਾਮ ਆਖੇ ਸੁਣੀ ਮਾਤ , ਮੇਰੀ, | ਕਹੇ ਕਿਨ੍ਹਾਂ ਦੇ ਜੋਗ , ਕਮਾਵਸਾਂ ਮੈਂ ॥ ੪॥ ਜੀ--ਜੰਮਿਓਂ ਜਾਇਓ ਰਾਜ ਉਤੇ, ਸਦਾ ਰਾਜ ਨਾ ਸਾਜ ਹੈ ਭਾਗ ਪੂਤਾ । ਸਦਾ ਤਖ਼ਤ ਦੇ ਨਾਲ ਨਾ ਬਖਤ ਨਿਭਸੀ, | ਸਦਾ ਫੀਲ ਨਾ ਰਥ ਸਿਉਂ ਲਗ ਪੂਤਾ ॥ ਸਦਾ " ਮਾਤ ਪਿਤਾ ਸੁਤ ਸੰਗ ਨਾਹੀਂ, ਸਦਾ ਰਾਗ ਨਾਂ ਰਾਣੀਆਂ ਰੰਗ ਪੂਤਾ । ਗੰਗਾ ਰਾਮ ਪੁਕਾਰਦੀ ਮੈਨਾਵੰਤੀ, ਛੱਡ ਰਾਜ ਲੈ ਜੋਗ ਨਿਸੰਗ ਪੂਤਾ ॥੫॥ ਹੈ-ਹੁਕਮ ਕੀਤਾ ਰਾਜੇ ਤਖਤ ਉਤੇ, ਤਖਤ ਦੇਖ ਜਾ ਦਿਲਗੀਰ ਹੋਇਆ । ਊਧੀ ਘੱਤ ਦਲੀਲ ਦੇ ਵਿਚ ਪਇਆ, ਕੋਲੋਂ ਦੇਖ ਵਜ਼ੀਰ ਅਧੀਰ ਹੋਇਆ । ਕਹਿੰਦਾ ਦੇਖ ਵਜ਼ੀਰ ਤੂੰ ਲੇਖ , ਮੇਰੇ, | ਰਾਜ ਛੱਡ ਕੇ ਮੈਂ ਫ਼ਕੀਰ ਹੋਇਆ । ਗੰਗਾ ਰਾਮ ਮਹੱਲ ਨੂੰ ਦੇਖ ਰਾਜਾ, ਗਲ ਭੌਰ ਅਕਆਂ ਲੱਗ ਰੋਇਆ | ੬॥ ਖੋ-ਖੌਫ਼ ਨਾ ਰੱਖ ਤੂੰ ਦਿਲ ਉੱਤੇ, | ਉਠ ਕਾਲੜੇ ਬਾਗ* ਨੂੰ ਜਾਇ ਪੂਤਾ । ਵਿੱਚ ਕਾਲੜੇ ਬਾਗ ਦੇ ਨਾਥ ਆਏ, ਬੈਠੇ ਸੋਹਣੀਆਂ ਧੂਣੀਆਂ ਲਾਇ ਪੂਤਾ।

  • ਕਾਲੇ ਦਾਗ਼ ਦਾ ਮਤਲਬ ਏਥੇ ਪਿੰਡ ਅਥਵਾ ਨਗਰ ਦੀ ਸੱਥ ਦੀ ਬਾਗੀਚੀ ਤੋਂ ਹੈ ।

੧੩