ਪੰਨਾ:Alochana Magazine July-August 1959.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: ਅੱਖਾਂ ਹੈ ਲਾਵਾਂ ਗੱਲ ਕਰੇ ਥਥਲੀ, ਅੱਗੇ ਸਿੱਧ ਦੇ ਟਹਿਲ ਕਮਾਇ ਪੂਤਾ | ਗੰਗਾ ਰਾਮੁ ਜਾ ਮਿਲੇਗਾ ਗੁਰੂ ਪੂਰਾ, | ਚਰਨ ਪਕੜ ਕੇ ਸੀਸ ਨਿਵਾਇ ਪੂਤਾ ॥ ੭ ॥ ਦਾਲ-ਦਿਲ ਲਗੀ ਗੋਪੀ , ਚੰਦ ਰਾਜੇ, ਕਹਿਆ ਨਾਬ ਜੀ ਕਾਲੜੇ ਬਾਗ ਆਏ । ਹਥ ਜੋੜ ਪਰਦੱਖਣਾਂ ਤਿੰਨ ਲੈਂਦਾ, ਚਰਨ ਪਕੜ ਕੇ ਸੀਸ ਉਤੇ ਨਿਵਾਏ । ਮੈਨੂੰ ਰਖ ਲੈ ਗੁਰੂ ਮੈ ਸਰਨ ਆਇਆ, ਮੇਰੇ ਜੇਹੇ ਰਾਜੇ ਕਈ ਕਾਲ ਖਾਏ । ਗੰਗਾ ਰਾਮ ਕਹਿਆ ਮੈਨੂੰ ਕਰੋ ਜੋਗੀ, | ਮੈਂ ਤਾਂ ਜਗਤ ਜੰਜਾਲ ਸਭ ਤਿਆਗਿਆ ਏ !੮ :: ਜ਼ਾਲ-ਜ਼ਫ਼ਰ ਦਾ ਜਾਲਣਾ ਜੋਗ ਲੋਕੋ, ਸੁਆਦ ਛਡਣੇ ਸਭ ਨਿਦਾਨ ਬਾਲੇ । ਝਗੜਾ ਕਰਨ ਆ ਰਾਣੀਆਂ ਮੈਨਾਵੰਤੀ, ਸੁੰਞਾ ਕੀਤਾ ਈ ਸ਼ਹਿਰ, ਵਿਰਾਨ ਬਾਲੇ । ਏਥੇ ਮੰਗ ਕੇ ਟੁਕੜਾ ਖਾਵਣਾ ਈ, ਘਰਿ ਬੈਠ ਕੇ ਖਾਹਿ ਪਕਵਾਨ ਬਾਲੇ । ਗੰਗਾ ਰਾਮ ਜਾ ਬੈਠ ਤੂੰ ਤਖਤ ਉਤੇ, ਤੈਨੂੰ ਦੱਸਿਆ ਕਿਨ ਗਿਆਨ ਬਾਲੇ ॥੯॥ ਰੇ-ਰੱਖ ਨਾ ਰੱਖ ਤੂੰ ਗੁਰੂ ਮੇਰੇ, ਮੈਨੂੰ ਲਗਾ ਗਿਆਨ ਦਾ ਤੀਰ ਭਾਰਾ । ਲਾਹ ਸੁਟੀਆਂ ਕੁੜਤੀਆਂ ਕੀਮ ਖਾਬਾ, ਲਾਹ ਸੁਟਿਆ ਰਾਜ ਲਿਬਾਸ ਸਾਰਾ । ' ਚੀਰਾ ਲਾਹਿ ਕੇ ਧਰਤੀ ਦੇ ਨਾਲ ਮਾਰਿਆ, ਕਲਗੀ ਟੁੱਟ ਕੇ ਹੋਈ ਅਕਾਂਸ ਤਾਰਾ । ਗੰਗਾ ਰਾਮ ਗੋਪੀ ਚੰਦ ਹੋਇਆ ਜੋਗੀ, ਪਿਆ ਆਸਕਾ ਸਾਦਕਾ ਹਾਹੁ ਨਾਰਾ॥ ੧੦॥ ਜੇ ਜ਼ਰਾ ਢਿਲ ਨ ਕੀਤੀ ਜੋਗੀਆਂ ਨੇ, ਗੋਪੀ ਚੰਦ ਨੂੰ ਪਾਸ ਬਹਾਲਿਓ ਨੇ 1 ੧੪