ਪੰਨਾ:Alochana Magazine July-August 1959.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇਰੀ ਏਸ ਜਬਾਨ ਨੂੰ ਟੁੱਕ ਸੱਟਾਂ, ਜਿਹੜਾ ਰਾਣੀਆਂ ਨੂੰ ਕਹੈ ਫੇਰ ਮਾਈ । ਉਹ ਵੇਲਾ ਤੈਨੂੰ ਹੁਣ ਯਾਦ ਨਾਹੀਂ, ਸਿਹਰੇ ਬੰਨ ਕੇ ਜਦੋਂ ਸਾਂ ਮੈਂ ਵਿਆਹੀ ! ਗੰਗਾ ਰਾਮ ਜਬਾਨ ਨੂੰ ਬੋਜ ਲਾਵਾਂ, | ਚਲ ਰੱਬ ਅਦਾਲਤ ਆਪ ਲਾਈ ॥ ੨੨ ॥ ਲਾਮ-ਲੱਖ ਹੀ ਲੋਕ ਸੇ ਆਇ ਮਿਲਦੇ, | ਤਦੋਂ ਵੇਖ ਰਾਣੀ ਜਦੋਂ ਰਾਜ ਸਾਈ । ` ਰਾਜ ਛੱਡ ਕੇ ਵੇਖ ਫਕੀਰ' ਹੋਆ, ਲਹ ਅਤਰ ਅੰਬੀਰ ਬਿਭੂਤ ਲਾਈ । ' ਛੱਡੇ ਲਖ ਕਰੋੜੀ ਤੇ ਮਹਲ ਮਾੜੀ, ਛੱਡ ਰਾਣੀਆਂ ਨੂੰ ਕਹੇ ਫੇਰ ਮਾਈ । ਗੰਗਾ ਰਾਮ ਜੰਜਾਲ ਸਭ ਤਿਆਗ ਕੇ ਜੀ, ਰੱਬ ਸੱਚੇ ਦੇ ਨਾਲ ਹੈ ਪ੍ਰੀਤ ਲਾਈ ॥ ੨੩ ॥ ' ਮੀਮ-ਮੌਤ ਮਹਲ ਦੇ ਵਿਚ ਆਈ, ਰਾਣੀ ਆਖ ਤੂੰ ਕੂੰਜਾਂ ਦੀ ਡਾਰ ਲੋਕੋ । ਇਕ ਪਕੜ ਕਟਾਰੀਆ ਪੇਟ ਪਾੜੇ, |' ਇਕ ਡਿਗੀਆਂ ਨੀ ਵਾਰੋ ਵਾਰ ਲੋਕੋ । ਸੰਦਲ ਭਿੰਨੀਆਂ ਜੇ ਜੁਲਫਾਂ ਨਾਗ ਕਾਲੇ, ਹੁ ਭਿੰਨੀਆ ਹਾਰ ਸ਼ਿੰਗਾਰ ਲੋਕੋ । ਗੰਗਾ ਰਾਮ ਪੁਕਾਰਦੀਆਂ ਹਾਇ ਰਾਜਾ, ਛੱਡ ਗਇਓਂ ਵਿਚ ਇਸ ਸੰਸਾਰ ਲੋਕੋ ॥: ੪ ॥ ਨਨ- ਨੱਕ ਵਿਚ ਨੱਥ ਤੇ ਚੌਕ ਧੜੀਆ, ਮੈਨਾਵੰਤੀ ਨੇ ਮਾਰਿਆ ਹਾਹੁ ਨਾਰੇ । ਤਦੋਂ ਵੇਖ ਤਖਾਣ ਲੁਹਾਰ ਸਭੋ, ਘੜਨ ਵਾਲੇ ਚੰਡੋਲ ਜੋ ਸਤ ਸਾਰੇ । ਚੰਦਨ ਚੀਰ ਚੁਰਾਇਆ ਵਿਚ ਬਲੇ, ਲਗੇ ਲਖ ਬਨਾਰਸੀ ਜੇਵਰ ਭਾਰੇ । ਗੰਗਾ ਰਾਮ ਚੰਡੋਲ ਦੀ ਛਾਪ ਸੋਹਣੀ, | ਆਣ ਬਣੇ ਬਿਬਾਨ ਸੁਰਗ ਪੂਰੀ ਵਾਲੇ | : ੫ ॥ ੧੯