ਪੰਨਾ:Alochana Magazine July-August 1959.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ: ਗੁਰਚਰਨ ਸਿੰਘ ਐਮ. ਏ.- ਪੰਜਾਬੀ ਦੇ ਹੁਕਮਨਾਮੇ-ਸਾਹਿਤਕ ਪੱਖ ਹੁਕਮਨਾਮੇ ਸਾਡੀ ਪੁਰਾਣੀ ਪੰਜਾਬੀ ਵਾਰਤਕ ਦੇ ਇਕ ਪ੍ਰਤਿਨਿਧ ਨਮੂਨੇ ਹਨ । ਪੰਜਾਬ ਵਿਚ ਭਾਵੇਂ ਸਾਹਿਤ ਰਚਿਆ ਤਾਂ ਸ਼ੁਰੂ ਤੋਂ ਹੀ ਬੜਾ ਜਾਂਦਾ ਰਿਹਾ ਹੈ ਪਰ ਕੁਝ ਸਾਡੀ ਅਨਗਹਲੀ ਤੇ ਬੇਪਰਵਾਹੀ ਅਤੇ ਕੁਝ ਪੰਜਾਬ ਦੀ ਖਾਸ ਭੂਗੋਲਕ ਸਥਿਤੀ ਕਰਕੇ ਅਤੇ ਇਥੋਂ ਦੇ ਰਾਜਨੀਤਕ ਉਥਲ ਪੁਥਲਾਂ ਭਰੇ ਇਤਿਹਾਸ ਸਦਕਾ ਬਹੁਤ ਥੋੜਾ ਪੁਰਾਣਾ ਸਾfਹੁਤ ਸਾਨੂੰ ਮਿਲਦਾ ਹੈ । ਪੁਰਾਣੀ ਪੰਜਾਬੀ ਵਾਰਤਕ ਦੇ ਤਾਂ ਕੇਵਲ ਦੋ ਚਾਰ ਰੂਪ- ਜਨਮਸਾਖੀਆਂ, ਪਰਮਾਰਥ, ਰਹਿਤਨਾਮੇ, ਹੁਕਮਨਾਮੇ ਆਦਿ ਹੀ ਮਿਲਦੇ ਹਨ । ਇਸ ਲਈ ਪੁਰਾਣੀ ਪੰਜਾਬੀ ਦੇ ਇਕ ਰੂਪ ਦੇ ਤੌਰ ਤੇ ਇਨ੍ਹਾਂ ਹੁਕਨਾਮਿਆਂ ਦੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਖਾਸ ਥਾਂ ਬਣ ਜਾਂਦੀ ਹੈ । ਇਹ ਹੁਕਮਨਾਮੇ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਲੈ ਕੇ ਬੰਦਾ ਬਹਾਦਰ, ਮਾਤਾ ਸੁੰਦਰੀ ਤੇ ਮਾਤਾ · ਸਾਹਿਬ ਕੌਰ ਤਕ ਦੇ ਮਿਲਦੇ ਹਨ । ਇੰਜ ਇਹ ਪੰਜਾਬੀ ਦੀ ਸਭ ਤੋਂ ਪੁਰਾਣੀ ਅਥਵਾ ਮੁੱਢਲੀ ਵਾਰਤਕ ਦੇ ਇਕ ਦੋ ਰੂਪਾਂ ਵਿਚ ਗਿਣੇ ਜਾਂਦੇ ਹਨ । ਪੰਜਾਬੀ ਸਾਹਿਤ ਵਿਚ ਬਹੁਤ ਥੋੜੀ ਵਾਰਤਕ (ਖਾਸ ਕਰਕੇ ੧੭ਵੀ ਸ਼ਤਾਬਦੀ) ਵਿਚ ਇਹੋ ਜਹੀ ਮਿਲਦੀ ਹੈ, ਜਿਸ ਬਾਰੇ ਨਿਸਚਿਤ ਹੋ ਕੇ ਇਹ ਕਹਿਆ ਜਾ ਸਕੇ ਕਿ ਇਹ ਕਿ ਹੜੇ ਸਮੇਂ ਦੀ ਹੈ ਤੇ ਇਸ ਦਾ ਲਿਖਾਰੀ ਕੌਣ ਹੈ ? ਬਹੁਤੀਆਂ ਰਚਨਾਵਾਂ ਕਿਉਕਿ ਧਰਮ ਨਾਲ ਸੰਬੰਧਤ ਸਨ, ਇਸ ਲਈ ਇਨ੍ਹਾਂ ਵਿਚ ਜਾਂ ਕੇ ਆਮ ਰਲਾ, ਤਬਦੀਲੀਆਂ ਤੇ ਵਾਧੇ ਕਰ ਦਿੱਤੇ ਜਾਂਦੇ ਰਹੇ । ਜਿਵੇਂ ਕਿਸੇ ਨਕਲ ਕਰਨ ਵਾਲੇ ਜਾਂ ਗੱਦੀਦਾਰ ਨੂੰ ਜਚਦਾ, ਉਹ ਉਨ੍ਹਾਂ ਵਿਚ ਲੋੜ ਅਨੁਸਾਰ ਘਾਟੇ ਵਾਧੇ ਕਰ ਲੈਂਦਾ । ਮਿਸਾਲ ਵਜੋਂ ਅਸੀਂ ਭਾਈ ਬਾਲੇ ਦੀ ਜਨਮ-ਸਾਖੀ, ਮਿਹਰਬਾਨ ਦੀ ਜਨਮ-ਸਾਖੀ ਤੇ ਖਾਸ ਤੌਰ ਤੇ ਬਾਬਾ ਹੰਦਾਲ ਦੀ ਜਨਮ-ਸਾਖੀ ਵੇਖ ਸਕਦੇ ਹਨ ਜਿਸ ਵਿਚ ਹੈ ਦਾਲੀਆਂ ਨੇ ਆਪਣੀਆਂ ਲੋੜਾਂ ਅਨੁਸਾਰ ਵਾਧੇ ਘਾਟੇ ਕਰਕੇ ਗੁਰੂ ਨਾਨਕ ਸਾਹਿਬ ਦੇ ਸਾਰੇ ਜੀਵਨ ਦਾ ਢਾਂਚਾ ਹੀ ਹੋਰ ਜਿਹਾ ਬਣਾ ਦਿਤਾ 4