ਪੰਨਾ:Alochana Magazine July-August 1959.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਮੁਹਰ ਵਾਂਗ ਹੀ ਗੁਰੂ ਸਾਹਿਬ ਆਪਣੇ ਪਵਿਤਰ ਹਸਤ ਕਮਲਾਂ ਨਾਲ ਉਸ ਤੇ ਕੋਈ ਨਿਸ਼ਾਨ ਹੀ ਖਾਂਦੇ ਜਿਹੜਾ ਵੱਖ ਵੱਖ ਹੁਕਮਨਾਮਿਆਂ ਤੇ ਵੱਖ ਵੱਖ ਰੂਪ ਵਿਚ ਹੁੰਦਾ । ਕਈਆਂ ਤੇ ਗੁਰੂ ਜੀ ਦਾ ਇਹ ਨਿਸ਼ਾਨ ੧ਓ ਸਤਿਗੁਰੂ* ਦੇ ਰੂਪ ਵਿਚ ਹੁੰਦਾ, ਕਈਆਂ ਤੇ ਵੱ੧ ਗੁਰੂ” ਜਾਂ “੧ਓ ਸਤਿਗੁਰੂ ਜੀ§ ਅਤੇ ਕਈਆਂ ਹੁਕਮਨਾਮਿਆਂ ਵਿਚ ਕੀਤੀ ਗਈ ਪੂਰੀ ਮੰਗ ਨੂੰ ਗੁਰੂ ਜੀ ਆਪਣੀ ਕਲਮ ਨਾਲ ਲਿਖ ਦਿੰਦੇ । ਇਹ ਨਿਸ਼ਾਨ ਹੀ ਹੁਕਮਨਾਮੇ ਦੇ ਅਸਲ ਹੋਣ ਤੇ ਪ੍ਰਮਾਣੀਕ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ । | ਇਨ੍ਹਾਂ ਹੁਕਮਨਾਮਿਆਂ ਦੀ ਸਮੁਚੀ ਬਣਤਰ ਸ਼ਾਹੀ ਹੁਕਮਨਾਮਿਆਂ ਵਰਗੀ ਹੁੰਦੀ । ਗੁਰੂ ਜੀ ਵਲੋਂ ਹੁਕਮਨਾਮੇ ਤੇ ਦਸਤਖਤ ਵਜੋਂ ਲਾਏ , ਜਾਂਦੇ ਨਿਸ਼ਾਨ ਹੁਕਮਨਾਮੇ ਦੇ ਸਿਖਰ ਤੇ ਹੁੰਦੇ ਤੇ ਕਈ ਵਾਰੀ ਹੁਕਮਨਾਮੇ ਦੇ ਸੱਜੇ ਪਾਸੇ ਹਾਸ਼ੀਏ ਵਿਚ ਵੀ ਚਲੇ ਜਾਂਦੇ । ਇਸ ਨਿਸ਼ਾਨ ਦੇ ਹੇਠਾਂ ਲਿਖਾਰੀ ਹੁਕਮਨਾਮਾ ਲਿਖਣਾ ਆਰੰਭਦਾ। ਸਭ ਤੋਂ ਪਹਿਲਾਂ ਸ੍ਰੀ ਗੁਰੂ ਜੀ ਵਲੋਂ ਉਸ ਸਮੁਚੀ ਸੰਗਤ ਨੂੰ ਸੰਬੋਧਨ ਕੀਤਾ ਜਾਂਦਾ ਜਿਸ ਵਲ ਕਿ ਹੁਕਮਨਾਮਾ ਭੇਜਿਆ ਜਾ ਰਹਿਆ ਹੋਵੇ । ਕਈ ਹੁਕਮਨਾਮਿਆਂ ਵਿਚ ਇਸ ਸਮੁਚੇ ਸੰਬੋਧਨ ਤੋਂ ਬਾਦ ਮੁਖੀ ਵਿਅਕਤੀਆਂ ਦੇ ਨਾਂ ਦਿਤੇ ਜਾਂਦੇ ਤੇ ਕਈਆਂ ਵਿਚ ਇਹ ਨਾਂ ਸਮੁਚੀ ਸੰਗਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਆਉਂਦੇ । ਸਮੁਚੀ ਸੰਗਤ ਤੇ ਉਸ ਦੇ ਮੁਖੀਆਂ ਨੂੰ ਇਸ ਤਰਾਂ ਸੰਬੋਧਨ ਕਰ ਕੇ ਗੁਰੂ ਜੀ ਵਲੋਂ ਸੁਖੀ ਵਸਣ, ਤੇ ਗੁਰੁ ਗੁਰੁ ਜਪਣ ਦੀ ਅਸੀਸ ਦੇ ਕੇ, ਉਨਾਂ ਤੋਂ ਜੇ ‘ਫੁਰਮਾਇਸ਼” ਜਾਂ “ਕਾਰ ਸੇਵਾ ਮੰਗਣੀ ਹੋਵੇ, ਉਹ ਲਿਖੀ ਜਾਂਦੀ । ਇਸ ‘ਕਾਰ ਸੇਵਾ ਅਥਵਾ “ਫੁਰਮਾਇਸ਼’ ਦੇ ਲਿਖਣ ਦੇ ਵੀ ਦੋ ਢੰਗ ਹੋਇਆ ਕਰਦੇ ਸਨ । ਕੁਝ ਕੁ ਹੁਕਮਨਾਮਿਆਂ ਵਿਚ ਤਾਂ ਇਸ ਮੰਗ ਦਾ ਵੇਰਵਾ ਹੁਕਮਨਾਮੇ ਦੇ ਅੰਤ ਤੇ ਵਖਰਾ ਇਕ ਪਾਸੇ (ਆਮ ਤੌਰ ਤੇ ਖਬੇ ਪਾਸੇ) ਦਿਤਾ ਜਾਂਦਾ। ਇਹ ਢੰਗ ਬਹੁਤਾ ਉਹਨਾਂ ਹੁਕਮਨਾਮਿਆਂ ਵਿਚ ਵਰਤਿਆ ਗਇਆ ਮਿਲਦਾ ਹੈ, ਜਨ੍ਹਾਂ ਵਿਚ ਇਕ ਤੋਂ ਵੱਧ ਚੀਜ਼ ਦੀ ਮੰਗ ਕੀਤੀ ਗਈ ਹੈ । ਫ਼ਰਮਾਇਸ਼ ਅਥਵਾ “ਕਾਰ ਸੇਵਾ ਦੇਣ ਦਾ ਦੂਜਾ ਢੰਗ ਇਸ ਦਾ ਹੁਕਮਨਾਮੇ ਦੀ ਸਿੱਧੀ ਇਬਾਰਤ ਵਿਚ ਹੀ ਜ਼ਿਕਰ ਕਰ ਦੇਣ ਦਾ ਹੈ । ਕਈ ਹੁਕਮਨਾਮਿਆਂ ਵਿਚ ਇਹ ਦੋਵੇਂ ਢੰਗ ਇਕੱਠੇ ਵੀ ਵਰਤੋਂ ਵਿਚ ਲਿਆਂਦੇ ਗਏ ਹਨ । ਇਹੋ ਜਹੇ ਹੁਕਮਨਾਮਿਆਂ ਵਿਚ ਮੰਗੀ ਗਈ

  • ਸਿੱਖ ਰੈਫਰੈਂਸ ਲਾਇਬਰੇਰੀ ਵਿਚ ਨੰ: ੨੪੫੩ ਤੇ ਪਿਆ ਦੂਜਾ, ਤੀਜਾ ਹੁਕਮਨਾਮਾ ।

੧੧ ਨੰਬਰ ੨੪੫੩ ਤੇ fਪ ਛੇਵਾਂ ਹੁਕਮਨਾਮਾ | Siਸਿੱਖ ਰੈਫਰੈਂਸ ਲਾਇਬਰੇਰੀ ਵਿਚ ਨੰਬਰ ੫੪੧ ਤੇ ਪਿਆ ਚੌਥਾ ਹੁਕਮਨਾਮਾ । ਨੇ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਨੰਬਰ ੪੧ ਤੇ ਪਿਆ ਸਤਵਾਂ ਹੁਕਮਨਾਮਾ । ਅਤੇ ਰੈਫਰੈਂਸ ਲਾਇਬਰੇਰੀ ਵਿਚ ਨੰਬਰ ੨੪੫੩ ਤੇ ਪਿਆ ਛੇਵਾਂ ਹੁਕਮਨਾਮਾ । ੨੩