ਪੰਨਾ:Alochana Magazine July-August 1959.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਅੱਧ ਚੀਜ਼ ਦਾ ਜ਼ਿਕਰ ਹੁਕਮੇ ਦੇ ਵਿਚ ਆ ਜਾਂਦਾ ਹੈ ਤੇ ਬਾਕੀਆਂ ਦਾ ਵੇਰਵਾ ਵਖਰਾ । | ਇਸ ਤੋਂ ਬਾਦ ਜੇਕਰ ਹੁਕਨਾਮੇ ਨੂੰ ਲਿਜਾਣ ਅਥਵਾ ਫੁਰਮਾਇਸ਼ ਦੇ ਲਿਆਉਣ ਵਾਲੇ (ਮੇਵੜੇ) ਨੂੰ ਕੁਝ ਦੇਣਾ ਹੁੰਦਾ ਤਾਂ ਉਸ ਦਾ ਜ਼ਿਕਰ ਹੁੰਦਾ ਤੇ ਅੰਤ ਵਿਚ ਹੁਕਨਾਮੇ ਦੀ ਤਾਰੀਖ ਦੇ ਕੁਲ ਸਤਕਾਂ ਦੀ ਗਿਣਤੀ ਦਿਤੀ ਗਈ ਹੁੰਦੀ । | ਰੁਪਏ, ਸੋਨਾ, ਘੋੜੇ, ਹਥਿਆਰਾਂ ਦੀ ਮੰਗ ਤੋਂ ਇਲਾਵਾ ਕਦੀ ਕਦੀ ਹੁਕਮਨਾਮੇ ਸੰਗਤਾਂ ਨੂੰ ਕੋਈ ਖਾਸ ਸੰਦੇਸ਼ ਪੁਚਾਣ ਲਈ ਵੀ ਭੇਜੇ ਜਾਂਦੇ । ਗੁਰੂ ਗੋਬਿੰਦ ਸਿੰਘ ਜੀ ਨੇ ਜਦ ਮਸੰਦਾਂ ਦੀ ਰਵਾਇਤ ਨੂੰ ਖਤਮ ਕੀਤਾ ਤਾਂ ਉਸ ਵੇਲੇ ਦੇ ਕਈ ਸਾਰੇ ਹੁਕਮ ਨਾਮੇ ਵੱਖ ਵੱਖ ਸੰਗਤਾਂ ਨੂੰ ਸੰਬੋਧਨ ਕੀਤੇ ਮਿਲਦੇ ਹਨ ਜਿਨਾਂ ਵਿਚ ਮਸੰਦਾਂ ਨੂੰ ਫਿਟਕਾਰਿਆ ਗਇਆ ਹੈ ਤੇ ਸੰਗਤਾਂ ਨੂੰ ਇਹ ਹੁਕਮ ਦਿਤਾ ਗਇਆ ਹੈ ਕਿ ਉਹ ਕਾਰ ਭੇਟ ਅਥਵਾ ਦਸਵੰਧ ਜਾਂ ਗੁਰੂ ਦਾ ਹਿੱਸਾ ਉਨ੍ਹਾਂ ਮਸੰਦਾਂ ਨੂੰ ਨਾ ਦੇਣ ਸਗੋਂ ਜਦ ਆਪ ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਤਾਂ ਓਦੇ ਲਈ ਆਉਣ ਜਾਂ ਫਿਰੁ ਕਿਸੇ ਆਏ ਗਏ ਦੇ ਹੱਥ ਭੇਜ ਦੇਣ*। ਕਈ} ਹੁਕਮਨਾਮਿਆਂ ਵਿਚ ਕਿਸੇ ਖਾਸ ਦਿਨ ਤੇ ਸੰਗਤਾਂ ਨੂੰ ਸ਼ਸਤਰਬੰਦ ਹੋ ਕੇ ਹਾਜ਼ਰ ਹੋਣ ਲਈ ਕਹਿਆ ਗਇਆ ਹੁੰਦਾ। | ਇਨ੍ਹਾਂ ਹੁਕਮਨfਖਿਆਂ ਨੂੰ ਗਹੁ ਨਾਲ ਵੇਖ ਆਂ ਤੇ ਇਨ੍ਹਾਂ ਦੇ ਆਕਾਰ ਦੀ ਭਿੰਨਤਾ ਨੂੰ ਵਿਚਾਰਨ ਤੋਂ ਇਕ ਗੱਲ ਹੋਰ ਸਾਹਮਣੇ ਆਉਂਦੀ ਹੈ । ਆਮ ਤੌਰ ਤੇ ਕੋਈ ਹੁਕਮਨਾਮਾ ਜਿਤਨਾ ਵੀ ਪੁਰਾਣਾ ਹੈ, ਉਤਨਾ ਹੀ ਸੰਖੇਪ ਹੈ । ਗੁਰੂ ਗੋਬਿੰਦ ਸਿੰਘ ਜੀ ਤਕ ਇਹ ਸੰਖੋ ਪਤਾ ਇਨ੍ਹਾਂ ਹੁਕਮਨਾਮਿਆਂ ਦਾ ਵਿਸ਼ੇਸ਼ ਅੰਗ ਰਹੀ ਹੈ; ਹੁਕਮਨਾਮੇ ਵਿਚ ਸਿਰਫ ਕੰਮ ਦੀ ਗਲ ਹੀ ਕਹੀ ਜਾਂਦੀ ਰਹੀ ਹੈ, ਵਾਧੂ ਬੇਲੋੜਾ ਵਿਸਤਾਰ ਭਰ ਕੇ ਲਿਖਤ ਨੂੰ ਲੰਮੀ ਬਣਾਣ ਦਾ ਯਤਨ ਨਹੀਂ ਦਿਸਦਾ। ਪਰ ਪਿਛੋਂ ਮਾਤਾ ਸਾਹਿਬ ਕੋਰ ਤੇ ਬਾਬਾ ਬੰਦਾ ਬਹਾਦਰ ਆਦਿ ਦੇ ਹੁਕਮਨਾਮੇ ਕਾਫੀ ਲੰਮੇ ਹੋ ਗਏ ਹਨ । ਇਹ ਲੰਮਾਈ ਫਰਮਾਇਸ਼ਾਂ ਦੇ ਲੰਮੇ ਵੇਰਵੇ ਕਰਕੇ ਨਹੀਂ ਸੀ ਹੁੰਦੀ, ਸਗੋਂ ਆਕਾਰ ਸੰਗਤਾਂ ਦੇ ਵੇਰਵੇ ਤੇ ਗੁਰੂ ਵਲੋਂ ਦਿਤੀ ਗਈ ਅਸੀਸ ਦੇ ਵਧਦੇ ਜਾਣ ਸਦਕਾ ਵਧੀ ਜਾਂਦਾ। ਇਸ ਸਦਕਾ ਹੀ ਕਈ ਹਾਲਤਾਂ ਵਿਚ ਇਹਨਾਂ ਹੁਕਮਨਾਮਿਆਂ ਦਾ ਆਕਾਰ ਪਹਿਲੇ ਹੁਕਮਨਾਮਿਆਂ ਨਾਲੋਂ ਤਿਗਣਾ ਹੋ ਜਾਂਦਾ ਹੈ । ਕਈ ਵਾਰੀ ਤਾਂ ਇਹ ਹੁਕਮਨਾਮਾ ਸਾਧਾਰਣ ਪਤਰਕਾ ਦਾ ਰੂਪ ਧਾਰਨ ਕਰ ਲੈਂਦਾ ਹੈ । HT

  • ਅਸਲ ਵਿਚ ਸਿਖ-ਸੰਗਤ ਦਾ ਨਾਂ 'ਖਲਸਾ’ ਓਦੋਂ ਤੋਂ ਹੀ ਪਿਆ ਕਹਿਆ ਜਾ ਸਕਦਾ ਹੈ । ਸ਼ਬਦ 'ਖਾਲਸਾ' ਅਰਬੀ ਦਾ ਸ਼ਬਦ ਹੈ । ਜਿਸਦੇ ਅਰਥ ਹਨ; ਉਹ ਇਲਾਕਾ ਜਿਹੜਾ ਸਿੱਧਾ ਬਾਦਸ਼ਾਹ ਦੇ ਅਧੀਨ ਹੋਵੇ, ਉਸ ਦੇ ਕਿਸੇ ਅਧਿਕਾਰੀ ਅਥਵਾ ਗਵਰਨਰ ਆਦਿ ਦੇ ਨਹੀਂ ।

२४